ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੇ ਤਾਪਮਾਨ ਦੇ ਵਾਧੇ ਤੋਂ ਬਾਅਦ ਚੰਡੀਗੜ੍ਹ,ਮੋਹਾਲੀ ਦੇ ਆਸ ਪਾਸ ਇਲਾਕਿਆਂ ‘ਚ ਵਿਚ ਹੋ ਰਹੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਮੋਹਾਲੀ ਅਤੇ ਖਰੜ ‘ਚ ਲਗਾਤਾਰ ਮੀਂਹ ਪੈਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਸਵੇਰੇ ਮੁਹਾਲੀ, ਖਰੜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਪੂਰਾ ਸ਼ਹਿਰ ਪਾਣੀ ‘ਚ ਡੁੱਬ ਗਿਆ।
ਉੱਧਰ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 42 ਐੱਮਐੱਮ ਮੀਂਹ ਪਿਆ।
ਅੱਜ ਸਵੇਰੇ ਮੁਹਾਲੀ, ਖਰੜ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਕਾਰਨ ਪੂਰਾ ਸ਼ਹਿਰ ਪਾਣੀ ‘ਚ ਡੁੱਬ ਗਿਆ।
ਇਸ ਨਾਲ ਹੁਣ ਪ੍ਰਸ਼ਾਸਨ ਦੀ ਪੋਲ ਖੁੱਲਦੀ ਨਜ਼ਰ ਆਈ ਜਦੋਂ ਸੜਕਾਂ ‘ਤੇ ਗੋਡਿਆਂ ਤੋਂ ਉੱਪਰ ਪਹੁੰਚੇ ਪਾਣੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ।
ਥਾਂ-ਥਾਂ ਸੀਵਰੇਜ ਪਾਈਪਾਂ ਬੰਦ ਹੋ ਚੁੱਕੀਆਂ ਹਨ ਜਿਸ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਖਰੜ ਦੇ ਲਾਂਡਰਾ ਬਨੂੰੜ ਰੋਡ ‘ਤੇ ਪਾਣੀ ਭਰਿਆ ਹੋਇਆ ਹੈ।
ਹੁਣ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ‘ਚ ਵੜ ਗਿਆ ਤੇ ਇਸ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ। ਸੜਕਾਂ ਉਤੇ ਪਾਣੀ ਭਰਨ ਕਾਰਨ ਲੰਮੇ-ਲੰਮੇ ਜਾਮ ਲੱਗ ਗਏ ਹਨ।
ਘਰਾਂ ਵਿੱਚ ਪਾਣੀ ਵੜਨ ਕਾਰਨ ਰੋਸ ਵਜੋਂ ਲੋਕ ਸੜਕਾਂ ਉਤੇ ਉਤਰ ਆਏ ਹਨ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ।
ਸੁਖਨਾ ਝੀਲ ਬਰਸਾਤ ਦੇ ਪਾਣੀ ਨਾਲ ਭਰ ਗਈ ਹੈ। ਹੁਣ ਝੀਲ ਦੇ ਫਲੱਡ ਗੇਟ ਖੋਲ੍ਹਣ ਦਾ ਸਮਾਂ ਆ ਗਿਆ ਹੈ। ਝੀਲ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।
ਐਤਵਾਰ ਸਵੇਰੇ ਭਾਰੀ ਮੀਂਹ ਤੋਂ ਬਾਅਦ ਝੀਲ ਦੇ ਪਾਣੀ ਦਾ ਪੱਧਰ 1161.5 ਫੁੱਟ ਦੇ ਨੇੜੇ ਪਹੁੰਚ ਗਿਆ। ਪਾਣੀ ਦਾ ਪੱਧਰ 1162 ਫੁੱਟ ਦੇ ਨੇੜੇ ਨੂੰ ਖਤਰੇ ਦੇ ਨਿਸ਼ਾਨ ਤੋਂ ਉਪਰ ਮੰਨਿਆ ਜਾ ਜਾਂਦਾ ਹੈ। 1163 ਫੁੱਟ ‘ਤੇ ਪਹੁੰਚਦੇ ਹੀ ਫਲੱਡ ਗੇਟ ਖੋਲ੍ਹਣੇ ਪੈਂਦੇ ਹਨ। ਸੂਚਨਾ ਅਨੁਸਾਰ ਹੁਣ ਝੀਲ ਦੇ ਫਲੱਡ ਗੇਟ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ।