ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਕਲ ਸਰਕਾਰੀ ਹੈਲੀਕਾਪਟਰ ਤੇ ਦਿੱਲੀ ਗਏ ਸਨ | ਜਿੱਥੇ ਉਨ੍ਹਾਂ ਪੰਜਾਬ ਦੇ ਵੱਖ-ਵੱਖ 3 ਮੁੱਦਿਆਂ ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ | ਜਿਸ ਤੋਂ ਬਾਅਦ ਦੇਰ ਰਾਤ ਮੁੱਖ ਮੰਤਰੀ ਚੰਨੀ ਸਵਾਰੀਆਂ ਵਾਲੇ ਜਹਾਜ਼ ਤੇ ਚੰਡੀਗੜ੍ਹ ਵਾਪਿਸ ਪਹੁੰਚੇ | ਇਸ ਮੌਕੇ ਜਹਾਜ਼ ਦੇ ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੂੰ ਪਤਾ ਨਹੀਂ ਲੱਗਿਆ ਕਿ ਮੁੱਖ ਮੰਤਰੀ ਜਹਾਜ਼ ਅੰਦਰ ਹਨ ਪਰ ਜਦੋਂ ਉਹ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਤਾਂ ਵੱਡਾ ਸੁਰੱਖਿਆ ਅਮਲਾ CM ਨੂੰ ਲੈਣ ਪਹੁੰਚਿਆ ਉਸ ਸਮੇਂ ਲੋਕਾਂ ਨੂੰ ਪਤਾ ਲੱਗਿਆ |
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੋਲ ਕੰਮ ਕਰਨ ਦੇ ਸਿਰਫ਼ ਤਿੰਨ ਮਹੀਨੇ ਹਨ,ਕਿਉਂਕਿ ਬਾਅਦ ਦੇ ਵਿੱਚ ਚੋਣ ਜ਼ਾਬਤਾ ਲੱਗ ਜਾਵੇਗਾ | ਇਸ ਲਈ ਸਰਕਾਰੀ ਹੈਲੀਕਾਪਟਰ ਰਾਤ ਨੂੰ ਉਡਾਣ ਨਹੀਂ ਭਰ ਸਕਦਾ ਸੀ | ਜਿਸ ਕਾਰਨ ਮੁੱਖ ਮੰਤਰੀ ਨੇ ਆਮ ਸਵਾਰੀਆਂ ਵਾਲੇ ਜਹਾਜ਼ ਤੇ ਚੰਡੀਗੜ੍ਹ ਪਹੁੰਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨੀਆਂ ਜ਼ਰੂਰੀ ਸਮਝਿਆ ਕਿਉਂਕਿ ਉਹ ਦਿਨ ਰਾਤ ਕਰਕੇ ਸਰਕਾਰ ਦੇ ਰਹਿੰਦੇ ਕੰਮ ਕਰਨ ਵਿੱਚ ਰੁੱਝੇ ਹੋਏ ਹਨ |