ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਫਿਰ ਮੋਦੀ ਸਰਕਾਰ ਤੇ ਟਵੀਟ ਜਰੀਏ ਤਿੱਖੇ ਹਮਲੇ ਕੀਤੇ ਹਨ ਉਨ੍ਹਾਂ ਨੇ ਰਾਫੇਲ ਡੀਲ ਦੇ ਮਸਲੇ ਅਤੇ ਪੈਟਰੋਲ – ਡੀਜ਼ਲ ਦੇ ਵੱਧਦੇ ਰੇਟਾਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਸਤਾਂ ਵਾਲਾ ਰਾਫੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ।
ਦਰਅਸਲ, ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲੋਕਾਂ ਤੋਂ ਖਾਲੀ ਜਗ੍ਹਾ ਭਰਨ ਦੀ ਅਪੀਲ ਕੀਤੀ ਹੈ। ਰਾਹੁਲ ਨੇ ਲਿਖਿਆ, ‘ਦੋਸਤਾਂ’ ਵਾਲਾ ਰਾਫੇਲ ਹੈ, ਟੈਕਸ ਵਸੂਲੀ – ਮਹਿੰਗਾ ਤੇਲ ਹੈ, PSU – PSB ਦੀ ਅੰਨ੍ਹੀ ਸੇਲ ਹੈ, ਸਵਾਲ ਕਰੋ ਤਾਂ ਜੇਲ੍ਹ ਹੈ, ਮੋਦੀ ਸਰਕਾਰ __ ਹੈ! ’ ਦੱਸ ਦਈਏ ਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਹੁਲ ਨੇ ਮੋਦੀ ਸਰਕਾਰ ਨੂੰ ਅੜੇ ਹੱਥਾਂ ਲਿਆ ਹੈ। ਕਾਂਗਰਸ ਸ਼ੁਰੂ ਤੋਂ ਹੀ ਰਾਫੇਲ ਸੌਦੇ ਵਿੱਚ ਘੋਟਾਲੇ ਦਾ ਇਲਜ਼ਾਮ ਲਗਾ ਰਹੀ ਹੈ।
ਇਸ ਤੋਂ ਪਹਿਲਾਂ ਪਾਰਟੀ ਨੇ ਸ਼ਨੀਵਾਰ ਨੂੰ ਵੀ ਜੇਪੀਸੀ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਫ਼ਰਾਂਸ ਵਿੱਚ ਇਸ ਘੋਟਾਲੇ ਦੀ ਕਾਨੂੰਨੀ ਜਾਂਚ ਹੋ ਰਹੀ ਹੈ, ਇਸ ਲਈ ਭਾਰਤ ਸਰਕਾਰ ਨੂੰ ਵੀ ਸੰਸਦੀ ਕਮੇਟੀ ਨਾਲ ਇਸ ਦੀ ਜਾਂਚ ਕਰਵਾਉਣੀਚਾਹੀਦੀ ਹੈ। ਉਥੇ ਹੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਰਾਫੇਲ ਜਹਾਜ਼ ਸੌਦੇ ਵਿੱਚ ਭਾਰੀ ਗੜਬੜੀ ਹੋਇਆ ਹੈ, ਪਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋਂ ਕਰਾਉਣ ਤੋਂ ਬੱਚ ਰਹੇ ਹਨ। ਇਸ ਪੂਰੇ ਘੋਟਾਲੇ ਵਿੱਚ ਮੋਦੀ ਦੇ ਮਿੱਤਰ ਫਸ ਰਹੇ ਹਨ ਅਤੇ ਉਹ ਆਪਣੇ ਸਾਰੇ ਦੋਸਤਾਂ ਨੂੰ ਬਚਾਉਣਾ ਚਾਹੁੰਦੇ ਹੈ।