ਇੱਕ 14 ਸਾਲਾ ਦਾ ਬੱਚਾ ਜੋ ਕਿ ਲੀਵਰ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਸੀ।ਜ਼ਿਕਰਯੋਗ ਹੈ ਕਿ ਇਸ ਬੱਚੇ ਦਾ ਦੋਹਰਾ ਲੋਬ ਲਿਵਰ ਟ੍ਰਾਂਸਪਲਾਂਟ ਹੋਇਆ ਹੈ।ਹਾਲਾਂਕਿ ਦੇਸ਼ ਦਾ ਇਹ ਪਹਿਲਾਂ ਕੇਸ ਹੈ ਕਿ ਪੀੜਤ ਦੀਆਂ ਭੈਣਾਂ ਨੇ ਉਸ ਨੂੰ ਜੀਵਨਦਾਨ ਦਿੱਤਾ ਹੈ।ਦੱਸ ਦੇਈਏ ਕਿ ਵਿਲੱਖਣ ਸਰਜਰੀ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿਖੇ ਕੀਤੀ ਗਈ।ਇਹ ਪਰਿਵਾਰ ਉੱਤਰ ਪ੍ਰਦੇਸ਼ ਦੇ ਬੁਦਾਉਨ ਦਾ ਰਹਿਣ ਵਾਲਾ ਹੈ।
ਅਕਸ਼ਤ ਨਾਂ ਦਾ ਮਰੀਜ਼ ਇੱਕ ਮਹੀਨਾ ਪਹਿਲਾਂ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ।ਦੱਸ ਦੇਈਏ ਕਿ ਮਰੀਜ਼ ਲੀਵਰ ਅਤੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਹ ਪ੍ਰੀ-ਕੋਮਾ ਅਵਸਥਾ ‘ਚ ਸੀ।ਦੱਸਣਯੋਗ ਹੈ ਕਿ ਇਹ ਕੇਸ ਡਾਕਟਰਾਂ ਸਾਹਮਣੇ ਵੀ ਇੱਕ ਚੁਣੌਤੀ ਸੀ।ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੀਆਂ ਦੋ ਭੈਣਾਂ ਨੇ ਇਸ ਚੁਣੌਤੀ ਪੂਰਨ ਕੇਸ ਨਾਲ ਨਿਜਿੱਠਿਆ ਹੈ।ਭੈਣਾਂ ਨੇ ਭਰਾ ਨੂੰ ਲੀਵਰ ਦਾਨ ਕਰਕੇ ਉਸਨੂੰ ਜੀਵਨ ਦਾਨ ਦਿੱਤਾ ਹੈ।
ਮਰੀਜ਼ ਦੀਆਂ ਦੋਵੇਂ ਭੈਣਾਂ ਨੇ ਚੁਣੌਤੀਪੂਰਨ ਟ੍ਰਾਂਸਪਲਾਂਟ ਸਰਜਰੀ ਲਈ ਆਪਣੇ ਲੀਵਰ ਦੇ ਕੁਝ ਹਿੱਸੇ ਉਸ ਨੂੰ ਦਾਨ ਕੀਤੇ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕੇਸ ਬਹੁਤ ਹੀ ਗੁੰਝਲਦਾਰ ਸੀ ਕਿਉਂਕਿ ਮਰੀਜ਼ ਦਾ ਭਾਰ ਬਹੁਤ ਜ਼ਿਆਦਾ ਸੀ, ਜਿਸਦਾ ਭਾਰ ਕਰੀਬ 92 ਕਿਲੋਗ੍ਰਾਮ ਸੀ।ਜਦੋਂ ਕਿ ਉਸਦੀਆਂ ਦੋਵੇਂ ਭੈਣਾਂ ਹਲਕੀਆਂ ਸਨ।ਡਾ. ਅਰਵਿੰਦਰ ਸੋਇਨ, ਚੇਅਰਪਰਸਨ,ਮੇਦਾਂਤਾ ਲਿਵਰ ਟ੍ਰਾਂਸਪਲਾਂਟ ਇੰਸਟੀਚਿਊਟ ਅਤੇ ਮਾਮਲੇ ਦੇ ਮੁੱਖ ਸਰਜਨ ਨੇ ਦੱਸਿਆ ਕਿ ਇਸ ਸਰਜਰੀ ਦਾ ਸਭ ਤੋਂ ਚੁਣੌਤੀ ਹਿੱਸਾ ਯੋਜਨਾਬੰਦੀ ਸੀ, ਕਿਉਂਕਿ ਅਸੀਂ ਜਾਣਦੇ ਸੀ ਕਿ ਸਾਨੂੰ ਦੋ ਬੱਚਿਆਂ ਦੇ ਦੋ ਹਿੱਸਿਆਂ ਨੂੰ ਇੱਕ ਬੱਚੇ ‘ਚ ਫਿੱਟ ਕਰਨਾ ਹੈ।
ਇਸ ਸਰਜਰੀ ਦਾ ਪਹਿਲੂ ਬਹੁਤ ਚੁਣੌਤੀਪੂਰਨ ਸੀ।ਡਾ. ਸੋਇਨ ਨੇ ਕਿਹਾ, ਅਜਿਹੀਆਂ ਅਸਫਲਤਾਵਾਂ ਵਲ ਖਤਰੇ ਦੇ ਕਾਰਕਾਂ ‘ਚੋਂ ਮੋਟਾਪਾ ਇੱਕ ਹੈ, ਜਿਸਦਾ ਸਿੱਧਾ ਸਬੰਧ ਜੰਕ ਫੂਡਸ ਨਾਲ ਹੈ।ਸਰਜਰੀ ਤੋਂ ਬਾਅਦ ਅਕਸ਼ਤ ਠੀਕ ਹੋ ਗਿਆ ਅਤੇ ਦੂਜੇ ਬੱਚਿਆਂ ਦੀ ਤਰ੍ਹਾਂ ਆਮ ਜੀਵਨ ਜੀਅ ਰਿਹਾ ਹੈ।ਉਸਦਾ ਭਾਰ 68 ਕਿਲੋਗ੍ਰਾਮ ਤੱਕ ਘੱਟ ਗਿਆ ਸੀ।