ਹਰਿਆਣਾ ਦੇ ਗ੍ਰਹਿਮੰਤਰੀ ਅਨਿਲ ਵਿਜ ਨੇ ਕਿਸਾਨ ਅੰਦੋਲਨ ‘ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਹੁਣ ਅੰਦੋਲਨ ਨਹੀਂ ਰਹਿ ਗਿਆ ਹੈ।ਅੰਦੋਲਨ ‘ਚ ਲੋਕ ਲਾਠੀਆਂ ਲੈ ਕੇ ਨਹੀਂ ਆਉਂਦੇ, ਅੰਦੋਲਨ ‘ਚ ਲੋਕਾਂ ਦਾ ਰਾਹ ਨਹੀਂ ਰੋਕਦੇ।ਅੰਦੋਲਨ ‘ਚ ਤਲਵਾਰਾਂ ‘ਚ ਲੈ ਕੇ ਨਹੀਂ ਆਉਂਦੇ।
ਇਸ ਨੂੰ ਅੰਦੋਲਨ ਦੀ ਬਜਾਏ ਗਦਰ ਜਾਂ ਫਿਰ ਹੋਰ ਸ਼ਬਦ ਕਹਿ ਸਕਦੇ ਹਾਂ।ਗ੍ਰਹਿ ਮੰਤਰੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਤਾ ‘ਚ ਬੁੱਧਵਾਰ ਨੂੰ ਬੈਠਕ ਹੋਵੇਗੀ, ਉਸ ‘ਚ ਅਗਲੀ ਰੂਪਰੇਖਾ ਤਿਆਰ ਕੀਤੀ ਜਾਵੇਗੀ।