ਕੋਰੋਨਾ ਮਹਾਮਾਰੀ ਦੇ ਨਾਲ-ਨਾਲ ਹਰ ਰੋਜ਼ ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਖਾ ਰਹੀ ਹੈ ਜੋ ਇੱਕ ਤਾਂ ਇਸ ਮਹਾਮਾਰੀ ਦੌਰਾਨ ਬਿਨਾਂ ਕੰਮ ਦੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਦੂਜੇ ਪਾਸੇ ਸਰਕਾਰ ਨੇ ਉਸ ਦੇ ਘਰੇਲੂ ਰੋਜ਼ਾਨਾਂ ਵਰਤੋਂ ਦੀ ਚੀਜਾਂ ਦੇ ਰੇਟ ਵਧਾ ਕੇ ਉਸ ਤੇ ਹੋਰ ਜਿਆਦਾ ਬੋਝ ਪਾ ਦਿੱਤਾ ਹੈ |ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀਆਂ ਕੀਮਤਾਂ ਵਿਚ 28 ਤੋਂ 30 ਪੈਸੇ ਦਾ ਵਾਧਾ ਜਦੋਂ ਕਿ ਪੈਟਰੋਲ ਦੀ ਕੀਮਤ ਵੀ 26 ਤੋਂ 27 ਪੈਸੇ ਵਧ ਗਈ ਹੈ। 4 ਮਈ ਤੋਂ ਹੁਣ ਤੱਕ ਪੈਟਰੋਲ 6.57 ਰੁਪਏ ਅਤੇ ਡੀਜ਼ਲ 6.96 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਅੱਜ ਦਿੱਲੀ ਵਿੱਚ ਪੈਟਰੋਲ ਦੀ ਕੀਮਤ 96.93 ਰੁਪਏ ਹੈ ਜਦੋਂ ਕਿ ਡੀਜ਼ਲ ਦੀ ਕੀਮਤ 87.69 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 103.08 ਰੁਪਏ ਹੈ ਅਤੇ ਡੀਜ਼ਲ ਦੀ ਕੀਮਤ 95.14 ਰੁਪਏ ਪ੍ਰਤੀ ਲੀਟਰ ਹੈ।
ਰਾਜਸਥਾਨ ਵਿੱਚ, ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ। ਚੰਡੀਗੜ੍ਹ ਵਿਚ ਪੈਟਰੋਲ 92.96 ਰੁਪਏ ਜਦਕਿ ਡੀਜ਼ਲ 87.05 ਰੁਪਏ ਵਿਕ ਰਿਹਾ ਹੈ। ਇਸਦੇ ਨਾਲ ਹੀ ਮੁਹਾਲੀ ਵਿਚ ਪੈਟਰੋਲ ਦੀ ਕੀਮਤ 98.82 ਰੁਪਏ ਅਤੇ ਡੀਜ਼ਲ ਦੀ ਕੀਮਤ 90.36 ਰੁਪਏ ਪ੍ਰਤੀ ਲੀਟਰ ਹੈ।