ਸੀਰਮ ਇੰਸਟੀਚਿਊਟ ਆਫ ਇੰਡੀਆ ਨੋਵਾਵੈਕਸ ਨਾਲ ਓਮੀਕ੍ਰੋਨ ਵੈਰੀਐਂਟ ਵੈਕਸੀਨ ’ਤੇ ਕੰਮ ਕਰ ਰਿਹਾ ਹੈ। ਸੰਸਥਾ ਦੇ ਮੁਖੀ ਅਦਾਰ ਪੂਨਾਵਾਲਾ ਨੇ ਦੱਸਿਆ ਕਿ ਭਾਰਤ ’ਚ ਓਮੀਕ੍ਰੋਨ ਵੇਰੀਐਂਟ ਲਈ ਇਕ ਖ਼ਾਸ ਵੈਕਸੀਨ ਤਿਆਰ ਹੋ ਰਹੀ ਹੈ, ਜਿਸ ਦੇ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਇਹ ਟੀਕਾ ਖ਼ਾਸ ਤੌਰ ’ਤੇ ਓਮੀਕ੍ਰੋਨ ਦੇ ਬੀਏ5 ਉਪ ਵਰਜ਼ਨ ਲਈ ਹੈ। ਜਿਸ ਲਈ ਯੂ.ਕੇ. ਨੇ ਇਕ ਅਪਡੇਟਿਡ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਵੈਕਸੀਨ ਓਮੀਕ੍ਰੋਨ ਵੇਰੀਐਂਟ ਦੇ ਨਾਲ-ਨਾਲ ਵਾਇਰਸ ਦੇ ਮੂਲ ਰੂਪ ਲਈ ਵੀ ਅਸਰਦਾਰ ਹੈ।
ਇਹ ਵੀ ਪੜ੍ਹੋ- ਦਿੱਲੀ ‘ਚ ਫਿਰ ਕੋਰੋਨਾ ਦਾ ਕਹਿਰ, ਇਸ ਹਫ਼ਤੇ ਹੋਈਆਂ 51 ਮੌਤਾਂ, 6 ਮਹੀਨਿਆਂ ‘ਚ ਸਭ ਤੋਂ ਜ਼ਿਆਦਾ