ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅੰਦੋਲਨ ਕਰ ਰਹੇ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ। ਹਰਿਆਣਾ ‘ਚ ਭਾਜਪਾ ਆਗੂਆ ਦੇ ਨਾਲ ਨਾਲ ਜੇਜੇਪੀ ਵਿਧਾਇਕਾਂ ਦਾ ਵਿਰੋਧ ਵੀ ਵੱਡੇ ਪੱਧਰ ‘ਤੇ ਹੋ ਰਿਹਾ ਅੱਜ ਹਰਿਆਣਾ ਦੇ ਟੋਹਾਨਾ ‘ਚ ਜੇਜੇਪੀ ਵਿਧਾਇਕ ਦਵੇਂਦਰ ਬਬਲੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਟੋਹਾਣਾ ਹਸਪਤਾਲ ‘ਚ ਵੈਕਸੀਨੇਸ਼ਨ ਕੈਂਪ ਦਾ ਉਦਘਾਟਨ ਕਰਨ ਆਏ ਸੀ ਦਵੇਂਦਰ ਬਬਲੀ..ਪਰ ਜਿਵੇਂ ਹੀ ਕਿਸਾਨਾਂ ਨੂੰ ਇਸਦੀ ਬਿਣਕ ਲੱਗੀ ਤਾਂ ਤੁਰੰਤ ਮੌਕੇ ‘ਤੇ ਪਹੁੰਚ ਗਏ ਤੇ ਦਵੇਂਦਰ ਬਬਲੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਪਰ ਗੱਲ ਇੱਥੇ ਹੀ ਖਤਮ ਨਹੀਂ ਹੋਈ ਵਿਧਇਕ ਬਬਲੀ ਨੇ ਕਿਸਾਨਾਂ ਨੂੰ ਗਾਵਾਂ ਵੀ ਕੱਢੀਆਂ, ਕਿਸਾਨਾਂ ਲਈ ਭੱਦੇ ਸ਼ਬਦਾਂ ਦਾ ਇਸਤੇਮਾਲ ਕੀਤਾ। ਵਿਰੋਧ ਦੌਰਾਨ ਵਿਧਾਇਕ ਬਬਲੀ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ। ਬਬਲੀ ਨੇ ਕਿਸਾਨਾਂ ‘ਤੇ ਪੱਥਰ ਮਾਰਨ ਦਾ ਇਲਜ਼ਾਮ ਲਗਾਇਆ।ਇਸ ਸਾਰੇ ਘਟਨਾ ਕ੍ਰਮ ਤੋਂ ਬਾਅਦ ਵਿਧਾਇਕ ਬਬਲੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ‘ਤੇ ਜਾਨਲੇਵਾ ਹਮਲਾ ਕਰਨ ਦਾ ਇਲਜ਼ਾਮ ਲਗਾਇਆ।
ਉਧਰ ਕਿਸਾਨਾਂ ਨੇ ਚਿਤਵਾਨੀ ਦਿੱਤੀ ਹੈ ਕਿ ਜੇ ਵਿਧਾਇਕ ਨੇ ਮੁਆਫੀ ਨਾ ਮੰਗੀ ਤਾਂ ਟੋਹਾਣਾ , ਹਿਸਾਰ-ਚੰਡੀਗੜ ਰੋਡ ਨੂੰ ਜਾਮ ਕਰ ਦਿੱੱਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇ ਵਿਧਾਇਕ ਨੇ 2 ਜੂਨ ਸਵੇਰੇ 9 ਵਜੇ ਤੱਕ ਆਪਣੀ ਗਲਤੀ ਮੰਨ ਲਈ ਤੇ ਮੁਆਫੀ ਮੰਗ ਲਈ ਤਾਂ ਠੀਕ ਹੈ ਨਹੀਂ ਤਾਂ ਰੋਡ ਜਾਮ ਕਰ ਪ੍ਰਦਰਸ਼ਨ ਕੀਤਾ ਜਾਵੇਗਾ। ਨਾਲ ਹੀ ਕਿਸਾਨਾਂ ਨੇ ਮੰਗ ਕੀਤੀ ਕਿ ਜੇਜੇਪੀ ਆਪਣੇ ਇਸ ਵਿਧਾਇਕ ਨੂੰ ਪਾਰਟੀ ਤੋਂ ਬਾਹਰ ਕੱਢੇ