ਬੀਤੇ ਦਿਨਾਂ ‘ਚ ਪੰਜਾਬ ‘ਚ ਗੋਲੀਆਂ ਚੱਲਣ ਤੇ ਗੈਂਗਵਾਰਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆ। ਜਿਸ ‘ਚ ਪੰਜਾਬ ਦੇ ਮਸ਼ਹੂਰ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਨੇ ਪੰਜਾਬੀ ਇੰਡਸਟਰੀ ਤੇ ਪੰਜਾਬ ਨਾਲ ਜੁੜੇ ਦੇਸ਼ਾਂ-ਵਿਦੇਸ਼ਾਂ ‘ਚ ਬੈਠੇ ਲੋਕਾਂ ਨੂੰ ਜੰਝੋੜ ਕੇ ਰੱਖ ਦਿੱਤਾ ਸੀ। ਇਸੇ ਵਿਚਾਲੇ ਪ੍ਰੋ-ਪੰਜਾਬ ਟੀ.ਵੀ. ਦੀ ਐਂਕਰ ਮੰਦੀਪ ਕੌਰ ਸੰਧੂ ਵੱਲੋਂ ਪੰਜਾਬੀ ਅਦਾਕਾਰ ਸੋਨੀਆ ਮਾਨ ਨਾਲ ਗੱਲਬਾਤ ਕੀਤੀ ਗਈ। ਸੋਨੀਆ ਮਾਨ ਜੋ ਕਿ ਆਪਣੇ ਬੇਬਾਕ ਬੋਲਾਂ ਰਾਹੀਂ ਜਾਣੀ ਜਾਂਦੀ ਹੈ ਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਗਾਣੇ ‘ਚ ਕੰਮ ਵੀ ਕੀਤਾ ਹੋਇਆ ਹੈ। ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ ਜੁੜੀਆਂ ਕਈ ਗੱਲਾਂ ਕੀਤੀਆਂ ਹਨ।
ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਨੇ ਛੋਟੀ ਉਮਰ ‘ਚ ਐਡਾ ਵੱਡਾ ਮੁਕਾਮ ਪਾ ਲਿਆ ਸੀ ਪਰ ਉਸ ‘ਚ ਹਾਲੇ ਵੀ ਕਿਤੇ ਨਾ ਕਿਤੇ ਬਚਪਣਾ ਜ਼ਰੂਰ ਸੀ ਪਰ ਉਨ੍ਹਾਂ ਦੀ ਇਕ ਚੀਜ਼ ਮੈਨੂੰ ਬਹੁਤ ਚੰਗੀ ਲਗਦੀ ਸੀ ਕਿ ਉਹ ਜਿਥੇ ਵੀ ਜਾਂਦੇ ਸੀ ਆਪਣੇ ਪਿੰਡ ਨੂੰ ਅੱਗੇ ਰੱਖਦੇ ਸੀ। ਸਿੱਧੂ ਨੇ ਮੈਨੂੰ ਦੱਸਿਆ ਸੀ ਕਿ ਕਾਨਟਰੈਕਟ ਨੂੰ ਲੈ ਕੇ ਉਸਦਾ ਕੁਝ ਲੜਾਈ ਝਗੜਾ ਚੱਲ ਰਿਹਾ ਹੈ ਤੇ ਉਸਨੂੰ ਧਮਕੀਆਂ ਵੀ ਮਿਲ ਰਹੀਆਂ ਸੀ। ਇਸ ਨੂੰ ਖਤਮ ਕਰਨ ਦੇ ਲਈ ਹੀ ਉਹ ਸਿਆਸਤ ‘ਚ ਆਇਆ ਸੀ ਤਾਂ ਕਿ ਉਹ ਤਾਕਤਵਰ ਹੋ ਸਕੇ। ਸਿੱਧੂ ਦਾ ਕਹਿਣਾ ਸੀ ਕਿ ਦੁਨੀਆ ਕਿਸੇ ਦੀ ਵੀ ਨਹੀਂ ਹੈ ਇਹ ਇੱਥੇ ਸਾਰੀਆਂ ਨੂੰ ਗਦਾਰ ਦਾ ਖਿਤਾਬ ਦੇਣ ਨੂੰ ਫਿਰਦੇ ਹਨ। ਸੋਨੀਆਂ ਮਾਨ ਨੇ ਸਿੱਧੂ ਦੀ ਮੌਤ ‘ਤੇ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਜਦੋਂ ਕੋਈ ਬੰਦਾ ਜਿਉਂਦਾ ਹੁੰਦਾ ਹੈ ਤਾਂ ਉਸ ਦੀਆਂ ਗੱਲਾਂ ਤੇ ਉਸਦੀ ਕੋਈ ਕਦਰ ਨਹੀਂ ਹੁੰਦੀ ਉਸ ਦੇ ਜਾਣ ਤੋਂ ਬਾਅਦ ਬੰਦੇ ਦੀ ਕਦਰ ਪੈਂਦੀ ਹੈ।
ਮਨਕੀਰਤ vs ਸਿੱਧੂ ਮੂਸੇਵਾਲਾ ਦੀ ਕਾਂਟਰਵਰਸੀ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮਨਕੀਰਤ ਕਦੇ ਵੀ ਕਿਸੇ ਦੇ ਪੁੱਤ ਨੂੰ ਮਰਵਾਉਣ ਦੀ ਗੱਲ ਨਹੀਂ ਕਹਿ ਸਕਦਾ। ਉਹ ਇਸ ਤਰ੍ਹਾਂ ਦਾ ਇਨਸਾਨ ਹੀ ਨਹੀਂ ਹੈ। ਉਸ ਦਾ ਤਾਂ ਸਿੱਧੂ ਦੇ ਘਰ ਆਉਣਾ ਜਾਉਣਾ ਵੀ ਸੀ ਤੇ ਉਹ ਸਿੱਧੂ ਨੂੰ ਕਹਿੰਦਾ ਹੁੰਦਾ ਸੀ ਕਿ ਇਹ ਲੋਕ ਕੌਣ ਹਨ ਜੋ ਤੈਨੂੰ ਅਜਿਹਾ ਬੋਲ ਰਹੇ ਹਨ ਤੈਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਜੋ ਗੈਂਗਸਟਰ ਹੁੰਦੇ ਨੇ ਇਹ ਧੱਕੇ ਨਾਲ ਜਾਂ ਕਿਸੇ ਨਾ ਕਿਸੇ ਤਰੀਕੇ ਸਿੰਗਰਾਂ ਨੂੰ ਆਪਣੇ ਨਾਲ ਜੋੜ ਹੀ ਲੈਂਦੇ ਹਨ। ਮਨਕੀਰਤ ਦੀ ਸਿੱਧੂ ਨਾਲ ਨਰਾਜ਼ਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਬਿਲਕੁੱਲ ਵੀ ਨਹੀਂ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਗੋਲਡੀ ਬਰਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੋਈ ਰੱਬ ਨਹੀਂ ਹੈ ਜੋ ਕਿ ਕਿਸੇ ਨੂੰ ਮਾਰਨ ਦਾ ਫੈਸਲਾ ਲਵੇ। ਜੇਕਰ ਉਹ ਕਿਸੇ ਦਾ ਪੁੱਤ ਉਸ ਨੂੰ ਲੂਟਾ ਨਹੀਂ ਸਕਦੇ ਤਾਂ ਉਨ੍ਹਾਂ ਨੂੰ ਕਿਸੇ ਦੀ ਜਾਨ ਲੈਣ ਦਾ ਵੀ ਕੋਈ ਹੱਕ ਨਹੀਂ ਹੈ। ਫਿਰੋਤੀਆਂ ਮੰਗਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਇਹ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿੱਕੀ ਮਿੱਡੂਖੇੜਾ ਦਾ ਜਦੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਮੇਰੇ ਵੱਲੋਂ ਓਦੋਂ ਵੀ ਆਵਾਜ਼ ਚੁੱਕੀ ਗਈ ਸੀ। ਮੇਰਾ ਮੰਨਣਾ ਹੈ ਕਿ ਕਿਸੇ ਵੀ ਮਾਂ ਦੇ ਪੁੱਤ ਨੂੰ ਗੋਲੀਆਂ ਨਹੀਂ ਮਾਰਨੀਆਂ ਚਾਹੀਦੀਆਂ ਚਾਹੇ ਉਸ ਨੇ ਕਿਹੜੀ ਵੀ ਗਲਤੀ ਕੀਤੀ ਹੋਵੇ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਕਿਸੇ ਨੂੰ ਗੋਲੀ ਮਾਰਦਾ ਹੈ ਉਹ ਖੁੱਦ ਵੀ ਗੋਲੀ ਦਾ ਹੱਕਦਾਰ ਹੈ। ਮਾਨ ਨੇ ਕਿਹਾ ਗੈਂਗਸਟਰਾਂ ਦੀਆਂ ਗੋਲੀਆਂ ਦਾ ਕੁਝ ਵੀ ਪਤਾ ਨਹੀਂ ਹੈ ਕਿਉਂਕਿ ਇਨ੍ਹਾਂ ਦਾ ਕਿਹੜਾ ਕੋਈ ਦੀਨ ਇਮਾਨ ਹੁੰਦਾ ਹੈ। ਇਹ ਫਿਰੋਤੀਆਂ ਮੰਗਦੇ ਹਨ ਕਿਸੇ ਨੂੰ ਮਾਰ ਦਿੰਦੇ ਹਨ, ਹਰ ਕਿਸੇ ਦਾ ਪਰਿਵਾਰ ਹੈ ਤੇ ਹਰ ਕੋਈ ਡਰਦਾ ਹੈ। ਮੇਰੇ ਮੰਮੀ ਵੀ ਕਿਤੇ ਨਾ ਕਿਤੇ ਡਰਦੇ ਹਨ ਕਿ ਬੇਟਾ ਤੂੰ ਇੰਨਾ ਨਾ ਬੋਲਿਆ ਕਰ। ਉਨ੍ਹਾਂ ਕਿਹ ਕਿ ਹੁਣ ਮੁਹਾਲੀ ਆਉਂਦਿਆਂ ਵੀ ਡਰ ਲੱਗਦਾ ਹੈ।
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਹਾਲੇ ਹੁਣ ਆਈ ਹੈ ਚਲੋਂ ਇਸ ਦਾ ਕੰਮ ਵੀ ਦੇਖਾਂਗੇ। ਉਨ੍ਹਾਂ ਕਿਹਾ ਕਿ ਮਨਕੀਰਤ ਨੂੰ ਮਾਰ ਕੇ ਸਿੱਧੂ ਮੂਸੇਵਾਲਾ ਦਾ ਬਦਲਾ ਲੈਣ ਦੀ ਕੋਈ ਲੋੜ ਨਹੀਂ ਹੈ। ਤੁਹਾਨੂੰ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਪ੍ਰਾਮਤਾ ਬੈਠਾ ਹੈ ਜੋ ਸਭ ਦੇਖ ਰਿਹਾ ਹੈ ਉਹ ਖੁਦ ਉਸ ਵਿਅਕਤੀ ਨੂੰ ਸਜਾ ਦੇਵੇਗਾ।
ਪੰਜਾਬ ਇੰਡਸਟਰੀ ‘ਚ ਏਕਤਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇੰਡਸਟਰੀ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਪਰ ਇਹ ਕਦੇ ਵੀ ਇੱਕਜੁੱਟ ਨਹੀਂ ਹੋਵੇਗੀ। ਕਿਉਂਕਿ ਇਥੇ ਸਾਰੇ ਆਪਣਾ-ਆਪਣਾ ਮਤਲਬ ਕੱਢਣ ਨੂੰ ਫਿਰਦੇ ਹਨ। ਇਥੇ ਕਿਸੇ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ।
ਆਪਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਜਦੋਂ ਮੈਂ 16 ਸਾਲਾਂ ਦੀ ਸੀ ਮੇਰੇ ਪਿਤਾ ਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੇਰੀ ਮਾਤਾ ਜੀ ਨੇ ਸਾਰੀ ਜ਼ਿੰਦਗੀ ਉਨ੍ਹਾਂ ਦੀ ਯਾਦ ‘ਚ ਕੱਲਿਆ ਬਿਤਾਈ ਹੈ ਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਹਾਲਾਤ ਨਾਲ ਲੜਦੇ ਦੇਖਿਆ ਹੈ।