ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ‘ਚ ਰਲੇਵਾਂ ਹੋਵੇਗਾ।ਇਹ ਰਲੇਵਾਂ ਇਸੇ ਜੁਲਾਈ ਮਹੀਨੇ ‘ਚ ਹੋਵੇਗਾ।ਕੈਪਟਨ ਅਮਰਿੰਦਰ ਸਿੰਘ ਅਜੇ ਵਿਦੇਸ਼ ‘ਚ ਰੀੜ ਦੀ ਹੱਡੀ ਦੀ ਸਰਜਰੀ ਕਰਵਾਉਣ ਗਏ ਹਨ।
ਉਹ ਅਗਲੇ ਹਫਤੇ ਤੱਕ ਭਾਰਤ ਵਾਪਸ ਆ ਸਕਦੇ ਹਨ।ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਇਸ ਬਾਰੇ ਪ੍ਰਕਿਰਿਆ ਸ਼ੁਰੂ ਹੋਵੇਗੀ।ਇਸ ਰਲੇਵੇਂ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ।ਖਾਸ ਕਰਕੇ 2014 ‘ਚ ਹੋਣ ਵਾਲੇ ਲੋਕਸਭਾ ਚੋਣਾਵਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੀਆਂ 13 ਸੀਟਾਂ ‘ਤੇ ਵੀ ਫੋਕਸ ਕਰ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡਣ ਤੋਂ ਬਾਅਦ ਅਲੱਗ ਪਾਰਟੀ ਬਣਾਈ ਸੀ।ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨਾਮ ਤੋਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ।ਜਿਸ ‘ਚ ਭਾਜਪਾ ਦੇ ਨਾਲ ਉਨ੍ਹਾਂ ਦਾ ਗਠਬੰਧਨ ਰਿਹਾ।ਹਾਲਾਂਕਿ ਉਨਾਂ੍ਹ ਨੂੰ ਕਾਮਯਾਬੀ ਨਹੀਂ ਮਿਲੀ।ਪਾਰਟੀ ਕੈਂਡੀਡੇਟਸ ਦੇ ਨਾਲ ਉਹ ਖੁਦ ਵੀ ਪਟਿਆਲਾ ਸੀਟ ਹਾਰ ਗਏ ਸਨ।