ਕਰੋਨਾ ਮਹਾਮਾਰੀ ਦੌਰਾਨ ਭਾਰਤ ‘ਚ ਬਲੈਕ ਫੰਗਸ ਤੇ ਵਾਈਟ ਫੰਗਸ ਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਮੋਦੀ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਨੇ ਕਿ ਦੁਨੀਆਂ ਚੋਂ ਜਿੱਥੋਂ ਕਿਤੋਂ ਵੀ ਬਲੈਕ ਫੰਗਸ ਦੀ ਦਵਾਈ ਮਿਲਦੀ ਹੈ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਓ। ਦੱਸ ਦੇਈਏ ਕਿ ਬਲੈਕ ਫੰਗਸ ਦੇ ਇਲਾਜ ‘ਚ ਲਿਪੋਸੋਮਲ ਏਫੋ-ਟੇਰੇਸਿਨ ਬੀ ਨਾਂ ਦੇ ਇੰਜੈਕਸ਼ਨ ਦਾ ਇਸਤੇਮਾਲ ਹੁੰਦਾ ਹੈ। ਪੀਐੱਮ ਮੋਦੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਦੁਨੀਆ ਦੇ ਕਿਸੇ ਕੋਨੇ ‘ਚ ਇਹ ਦਵਾਈ ਮਿਲੇ ਤਾਂ ਉਸ ਨੂੰ ਭਾਰਤ ਲਿਆਇਆ ਜਾਵੇ। ਇਸਦੇ ਨਾਲ ਹੀ ਕੇਂਦਰ ਸਰਕਾਰ ਨੇ ਪੰਜ ਹੋਰ ਕੰਪਨੀਆਂ ਨੂੰ ਲਿਪੋਸੋਮਲ ਏਫੋ-ਟੇਰੇਸਿਿਰਨ ਬੀ ਬਣਾਉਣ ਦਾ ਲਾਇੰਸੈਂਸ ਦੇ ਦਿੱਤਾ ਹੈ।ਪੀਐੱਮ ਮੋਦੀ ਨੇ ਅਧਿਕਾਰੀਆਂ ਨੂੰ ਸਾਫ਼-ਸਾਫ਼ ਸ਼ਬਦਾਂ ‘ਚ ਕਹਿ ਦਿੱਤਾ ਹੈ ਕਿ ਦੁਨੀਆ ਦੇ ਕਿਸੇ ਵੀ ਦੇਸ਼ ‘ਚ ਇਹ ਦਵਾਈ ਮਿਲੇ, ਉੱਥੋਂ ਇਸ ਨੂੰ ਤੁਰੰਤ ਭਾਰਤ ਲਿਆਇਆ ਜਾਵੇ। ਇਸ ‘ਚ ਦੁਨੀਆਭਰ ‘ਚ ਮੌਜੂਦਾ ਭਾਰਤੀ ਦੂਤਘਰਾਂ ਦੀਮਦਦ ਲਈ ਜਾ ਰਹੀ ਹੈ। ਭਾਰਤੀ ਦੂਤਘਰ ਆਪਣੇ-ਆਪਣੇ ਦੇਸ਼ਾਂ ‘ਚ ਲਿਪੋਸੋਮਲ ਏਫੋ-ਟੇਰੇਸਿਿਰਨ ਬੀ ਦੀ ਖੋਜ ਕਰ ਰਹੇ ਹਨ।