ਫ਼ਲ ਬਹੁਤ ਤਰ੍ਹਾਂ ਦੇ ਹੁੰਦੇ ਹਨ ਅਤੇ ਲੋਕ ਸਾਰੇ ਫ਼ਲਾਂ ਨੂੰ ਬਹੁਤ ਪਸੰਦ ਕਰਦੇ ਹਨ ਜੇਕਰ ਗੱਲ ਕਰੀਏ ਅੰਬ ਦੀ ਤਾਂ ਅੰਬ ਲੋਕਾਂ ਦਾ ਪਸੰਦੀਦਾ ਫ਼ਲ ਹੁੰਦਾ ਹੈ । ਜ਼ਿਆਦਾਤਰ ਅੰਬ ਗਰਮੀਆਂ ‘ਚ ਮਿਲਦੇ ਹਨ ਤੇ ਲੋਕ ਬਹੁਤ ਜੀਅ ਲਾ ਕੇ ਖਾਂਦੇ ਹਨ । ਅੰਬ ਤੁਹਾਡੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ ਅਤੇ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਲਈ ਤੁਹਾਨੂੰ ਅੰਬ ਦਾ ਸੇਵਨ ਹਰ ਰੋਜ਼ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਤੰਦਰੁਸਤ ਰਹੋ । ਅੰਬ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ, ਇਸ ‘ਚ ਵਿਟਾਮਿਨ-ਏ, ਵਿਟਾਮਿਨ-ਕੇ, ਮਿਨਰਲਜ਼ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਅੰਬ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਕੇ ਨਾ ਸਿਰਫ ਬਲੱਡ ਕਲੋਟਸ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ।ਅੰਬ ਖਾਣ ਨਾਲ ਤੁਹਾਨੂੰ ਹੋਰ ਕੀ ਫਾਇਦੇ ਹੋ ਸਕਦੇ ਹਨ, ਹੇਠ ਲਿਖੇ ਤਰੀਕਿਆਂ ਨੂੰ ਪੜ੍ਹੋ:
1.ਅੰਬ ਦਾ ਸੇਵਨ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਹੁੰਦੀ ਹੈ। ਅੰਬ ‘ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਜੋ ਕਿ ਤੁਹਾਡੇ ਸਰੀਰ ‘ਚ ਇਮਿਊਨਿਟੀ ਨੂੰ ਵਧਾਉਂਦੇ ਹਨ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ। ਭਾਰ ਘਟਾਉਣ ‘ਚ ਤੁਹਾਡੀ ਮਦਦ ਕਰਦਾ ਹੈ । ਮੋਟਾਪਾ ਨੂੰ ਦੂਰ ਕਰਨ ‘ਚ ਫਾਇਦੇਮੰਦ ਮੰਨਿਆ ਜਾਂਦਾ ਹੈ। ਅੰਬ ਦੇ ਗੁੱਠਲੀ ‘ਚ ਪਾਏ ਜਾਣ ਵਾਲੇ ਫਾਈਬਰ ਤੁਹਾਡੇ ਸਰੀਰ ‘ਚੋਂ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਭੁੱਖ ਵੀ ਘੱਟ ਲਗਦੀ ਹੈ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ।
2.ਹਰ ਰੋਜ਼ ਅੰਬ ਖਾਣ ਨਾਲ ਯਾਦ ਸ਼ਕਤੀ ਤੇਜ ਹੁੰਦੀ ਹੈ । ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਸਮੱਸਿਆ ਹੁੰਦੀ ਹੈ ਉਨ੍ਹਾਂ ਨੂੰ ਅੰਬ ਦਾ ਜ਼ਿਆਦਾ ਇਸਤੇਮਾਲ ਕਰਨਾ ਚਾਹੀਦਾ ਹੈ । ਇਸ ‘ਚ ਗਲੂਟਾਮਿਨ ਐਸਿਡ ਨਾਮਕ ਪੌਸ਼ਟਿਕ ਤੱਤ ਹੁੰਦਾ ਹੈ ਜੋ ਤੁਹਾਡੀ ਯਾਦ ਸ਼ਕਤੀ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ ਲਈ ਅੰਬ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
3.ਅੰਬ ਖਾਣ ਨਾਲ ਤੁਹਾਡਾ ਪਾਚਨ ਸਹੀ ਅਤੇ ਤੰਦਰੁਸਤ ਰਹਿੰਦਾ ਹੈ। ਅੰਬ ‘ਚ ਪਾਏ ਜਾਣ ਵਾਲੇ ਐਨਜ਼ਾਈਮ ਤੁਹਾਡੇ ਸਰੀਰ ‘ਚ ਪ੍ਰੋਟੀਨ ਨੂੰ ਤੋੜਨ ਦਾ ਕੰਮ ਕਰਦੇ ਹਨ ਜਿਸ ਨਾਲ ਤੁਹਾਡਾ ਖਾਣਾ ਵੀ ਆਸਾਨੀ ਨਾਲ ਪਚ ਜਾਂਦਾ ਹੈ। ਸਿਟਰਿਕ ਐਸਿਡ, ਟਰਟੈਰਿਕ ਐਸਿਡ ਸਰੀਰ ‘ਚ ਮੌਜੂਦ ਤੱਤਾਂ ਦੇ ਸੰਤੁਲਨ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਅੰਬ ਤੁਹਾਡੀ ਸ੍ਕਿਨ ਲਈ ਬਹੁਤ ਫਾਇਦੇਮੰਦ ਹੁੰਦਾ ਅਤੇ ਤੁਹਾਡੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ । ਅੰਬ ਨੂੰ ਕੱਟਣ ਤੋਂ ਬਾਅਦ ਅੰਬ ਦੇ ਗੁੱਦੇ ਦਾ ਪੈਕ ਚਿਹਰੇ ‘ਤੇ ਲਗਾਉਣ ਨਾਲ ਸਕਿਨ ‘ਤੇ ਨਿਖਾਰ ਆਉਂਦਾ ਹੈ। ਤੁਹਾਡੀ ਸਕਿਨ ਵੀ ਵਿਟਾਮਿਨ ਸੀ ਦੇ ਸੰਕਰਮਣ ਤੋਂ ਬਚੀ ਰਹਿੰਦੀ ਹੈ।
4.ਅੰਬ ਖਾਣ ਨਾਲ ਤੁਸੀਂ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਜੇ ਤੁਸੀਂ ਸਹੀ ਤੇ ਹਰ ਰੋਜ਼ ਤਾਜ਼ੇ ਅੰਬਾਂ ਅਤੇ ਬਾਕੀ ਤਾਜ਼ੇ ਫਲਾਂ ਦਾ ਸੇਵਨ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਬਿਮਾਰੀਆਂ ਦੇ ਨੇੜੇ ਵੀ ਨੀ ਜਾ ਸਕਦੇ ਕਿਉਂਕਿ ਸਿਹਤ ਨੂੰ ਠੀਕ ਤੇ ਤੰਦਰੁਸਤ ਰੱਖਣ ਲਈ ਤੁਹਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ। ਅੰਬ ‘ਚ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਇਸ ‘ਚ ਪਾਏ ਜਾਣ ਵਾਲੇ ਤੱਤ ਜਿਵੇਂ ਕਿ ਕਵੇਰਸੇਟਿਨ, ਐਸਟਰਾਗੈਲਿਨ ਅਤੇ ਫਿਸੇਟਿਨ ਤੁਹਾਡੇ ਸਰੀਰ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਣ ‘ਚ ਮਦਦ ਕਰਦੇ ਹਨ।