ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਸਨ| ਪਿਛਲੇ ਕਈ ਦਿਨਾਂ ਤੋਂ ਕਿਹਾ ਜਾ ਰਿਹਾ ਸੀ ਕਿ ਓਮ ਪ੍ਰਕਾਸ਼ ਚੌਟਾਲਾ ਜਲਦ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ,ਇਸ ਤੋਂ ਬਾਅਦ ਅੱਜ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਨੂੰ ਤਿਹਾੜ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਅਧਿਆਪਕ ਭਰਤੀ ਘੁਟਾਲੇ ਦੇ ਕੇਸ ਵਿੱਚ ਉਨ੍ਹਾਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਹੋਈ ਸੀ। ਹੁਣ ਤੱਕ ਉਹ ਸਾਢੇ ਨੌਂ ਸਾਲ ਕੈਦ ਕੱਟ ਚੁੱਕੇ ਹਨ ਤੇ ਦਿੱਲੀ ਸਰਕਾਰ ਦੇ ਫ਼ੈਸਲੇ ਮੁਤਾਬਕ ਦਸ ਸਾਲ ਦੀ ਕੈਦ ਵਾਲਿਆਂ ਨੂੰ ਛੇ ਮਹੀਨੇ ਦੀ ਮੁਆਫ਼ੀ ਦਿੱਤੀ ਗਈ ਸੀ ਤੇ ਇਸ ਦਾ ਲਾਹਾ ਚੌਟਾਲਾ ਨੂੰ ਮਿਲ ਗਿਆ। ਉਹ ਇਸ ਵੇਲੇ ਪੈਰੋਲ ’ਤੇ ਸਨ ਤੇ ਸਜ਼ਾ ਮੁਆਫ਼ੀ ਦਾ ਲਾਭ ਲੈਣ ਲਈ ਉਨ੍ਹਾਂ ਨੂੰ ਮੁੜ ਜੇਲ੍ਹ ਜਾਣਾ ਪਿਆ ਤੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪਈਆਂ।