ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਫਿਰ ਤੋਂ ਖੇਤੀ ਕਾਨੂੰਨਾਂ ਦਾ ਸਮੱਰਥਨ ਕੀਤਾ। ਸੱਤਿਆਪਾਲ ਮਲਿਕ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰਨਾਲ ਵਿਚ ਕਿਸਾਨਾਂ ਤੇ ਹੋਈ ਲਾਠੀਚਾਰਜ ਕਾਰਨ ਅਲੋਚਨਾ ਕੀਤੀ ਹੈ। ਮਲਿਕ ਨੇ ਕਿਹਾ ਮਨੋਹਰ ਲਾਲ ਖੱਟਰ ਨੂੰ ਤੁਰੰਤ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਸੱਤਿਆਪਾਲ ਮਲਿਕ ਨੇ ਇਹ ਮੰਗ ਐਨ ਡੀ ਟੀ ਵੀ ਨਾਲ ਗੱਲਬਾਤ ਦੌਰਾਨ ਕੀਤੀ ਹੈ।
ਸੱਤਿਆਪਾਲ ਮਲਿਕ ਨੇ ਵਿਵਾਦਿਤ ਵੀਡੀਓ ਦਾ ਹਵਾਲਾ ਦਿੰਦਿਆਂ ਕਿਹਾ ਕਿ ਐਸ ਡੀ ਐਮ ਆਯੂਸ਼ ਸਿਨਹਾ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ। ਉਹ ਐਸ ਡੀ ਐਮ ਅਹੁਦੇ ਦੇ ਲਈ ਫਿਟ ਨਹੀਂ ਹੈ ਤੇ ਸਰਕਾਰ ਉਸਦਾ ਸਮੱਰਥਨ ਕਰ ਰਹੀ ਹੈ। ਮੇਘਾਲਿਆ ਦਾ ਰਾਜਪਾਲ ਇਸ ਗੱਲ਼ ਤੋਂ ਵੀ ਨਿਰਾਸ਼ ਨੇ ਕਿ ਕੇਂਦਰ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਦੌਰਾਨ ਮਾਰੇ ਗਏ ਕਿਸਾਨਾਂ ਨਾਲ ਕੋਈ ਹਮਦਰਦੀ ਨਹੀ ਜਤਾਈ। ਉਨ੍ਹਾਂ ਕਿਹਾ 600 ਤੋਂ ਵੱਧ ਕਿਸਾਨ ਆਪਣੀ ਸ਼ਹਾਦਤ ਦੇ ਚੁੱਕੇ ਨੇ ਪਰ ਸਰਕਾਰ ਦੇ ਮੁੰਹੋ ਇਕ ਵੀ ਬੋਲ ਨਹੀਂ ਨਿਕਲਿਆ।