ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ| ਕੇਂਦਰ ਨਾਲ ਕਿਸਾਨਾਂ ਦੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ ਹਨ |ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਮੰਨ ਨਹੀਂ ਰਹੀ ਜ਼ਮੀਨ ਨੂੰ ਬਚਾਉਣ ਲਈ ਸਾਨੂੰ ਅੰਦੋਲਨ ਤੇਜ਼ ਕਰਨਾ ਹੋਵੇਗਾ। ਸਰਕਾਰ ਨੂੰ ਸਖ਼ਤ ਲਹਿਜੇ ਵਿਚ ਚਿਤਾਵਨੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਲਾਜ ਤਾਂ ਕਰਨਾ ਪਵੇਗਾ।
ਰਾਕੇਸ਼ ਟਿਕੈਤ ਨੇ ਟਵਿੱਟਰ ਉੱਤੇ ਲਿਖਿਆ ਕਿ ਸਰਕਾਰ ਮੰਨਣ ਵਾਲੀ ਨਹੀਂ ਹੈ। ਇਲਾਜ ਤਾਂ ਕਰਨਾ ਪਵੇਗਾ। ਟ੍ਰੈਕਟਰਾਂ ਦੇ ਨਾਲ ਆਪਣੀ ਤਿਆਰੀ ਰੱਖੋ। ਜ਼ਮੀਨ ਬਚਾਉਣ ਲਈ ਅੰਦੋਲਨ ਤੇਜ਼ ਕਰਨਾ ਹੋਵੇਗਾ। ਅਜਿਹਾ ਨਹੀਂ ਕਿ ਰਾਕੇਸ਼ ਟਿਕੈਤ ਨੇ ਪਹਿਲੀ ਵਾਰ ਕੇਂਦਰ ਸਰਕਾਰ ਨੂੰ ਚਿਤਾਵਨੀ ਜਾਰੀ ਕੀਤੀ ਹੈ। ਇੱਕ ਦਿਨ ਪਹਿਲਾਂ ਵੀ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਆਪਣੇ ਮਨ ਤੋਂ ਇਹ ਗਲਤਫਹਿਮੀ ਕੱਢ ਦੇਵੇ ਕਿ ਕਿਸਾਨ ਵਾਪਸ ਜਾਵੇਗਾ।
ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਕਿਸਾਨ ਉਦੋਂ ਵਾਪਸ ਜਾਵੇਗਾ, ਜਦੋਂ ਮੰਗੇਂ ਪੂਰੀਆਂ ਹੋ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਤਿੰਨੇ ਖੇਤੀਬਾੜੀ ਕਾਨੂੰਨ ਰੱਦ ਹੋਣ ਅਤੇ ਐੱਮਐੱਮਸੀ ਉੱਤੇ ਕਾਨੂੰਨ ਬਣੇ।