ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਸਤ ਦੇ ਮਹੀਨੇ ਦੌਰਾਨ ਆਮ ਨਾਲੋਂ 24 ਫ਼ੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਸੀ ਪਰ ਦੇਸ਼ ਵਿੱਚ ਸਤੰਬਰ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਉਮੀਦ ਹੈ।
ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜਯ ਮਹਾਪਾਤਰਾ ਨੇ ਬੁੱਧਵਾਰ ਨੂੰ ਕਿਹਾ ਕਿ ਸਤੰਬਰ ਵਿੱਚ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਨਸੂਨ ਦੀ ਕਮੀ ਹੁਣ 9 ਫ਼ੀਸਦੀ ‘ਤੇ ਆ ਗਈ ਹੈ ਅਤੇ ਸਤੰਬਰ ਦੇ ਦੌਰਾਨ ਚੰਗੀ ਬਾਰਸ਼ ਦੇ ਕਾਰਨ ਇਹ ਹੋਰ ਘੱਟ ਸਕਦੀ ਹੈ |ਉਨ੍ਹਾਂ ਕਿਹਾ ਕਿ ਅਗਸਤ ਤੋਂ ਪਹਿਲਾਂ ਜੂਨ ਵਿੱਚ ਵੀ ਸੱਤ ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਸੀ।
ਮੌਸਮ ਵਿਭਾਗ ਨੇ ਇਸ ਮਹੀਨੇ ਦੇ ਆਪਣੇ ਪੂਰਵ ਅਨੁਮਾਨ ਵਿੱਚ ਕਿਹਾ ਹੈ ਕਿ ਦੇਸ਼ ਵਿੱਚ ਅਗਸਤ ਵਿੱਚ ਆਮ ਨਾਲੋਂ 24 ਫ਼ੀਸਦੀ ਘੱਟ ਮੀਂਹ ਪਿਆ, ਪਰ ਸਤੰਬਰ ਵਿੱਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਉਮੀਦ ਹੈ।