ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਵੱਡੀ ਖੁਸ਼ਖਬਰੀ ਹੈ। ਸਰਕਾਰ ਛੇਤੀ ਹੀ ਹਵਾਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਜ਼ਰੂਰੀ ਆਰਟੀ-ਪੀਸੀਆਰ ਜਾਂਚ ਤੋਂ ਮੁਕਤ ਕਰ ਸਕਦੀ ਹੈ।ਹਾਲਾਂਕਿ, ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਯਾਤਰੀ ਕੋਰੋਨਾ ਦਾ ਟੀਕਾ ਲਗਵਾ ਚੁੱਕਾ ਹੋਵੇ। ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਵਾਲੇ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਜ਼ਰੂਰੀ ਆਰਟੀ-ਪੀਸੀਆਰ ਜਾਂਚ ਤੋਂ ਛੋਟ ਦੇਣ ’ਤੇ ਅੰਤਿਮ ਫ਼ੈਸਲਾ ਲੈਣ ਲਈ ਸਿਹਤ ਮੰਤਰਾਲੇ ਸਮੇਤ ਵੱਖ-ਵੱਖ ਮੰਤਰਾਲਿਆਂ ਤੇ ਹਿੱਸੇਦਾਰਾਂ ਦੀ ਇਕ ਸਾਂਝੀ ਟੀਮ ਚਰਚਾ ਕਰ ਰਹੀ ਹੈ।
ਪੁਰੀ ਨੇ ਕਿਹਾ ਕਿ ਇਹ ਫ਼ੈਸਲਾ ਸਿਰਫ਼ ਹਵਾਬਾਜ਼ੀ ਮੰਤਰਾਲਾ ਨਹੀਂ ਲੈ ਸਕਦਾ। ਯਾਤਰੀਆਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨਾਲ ਕੰਮ ਕਰਨ ਵਾਲੇ ਸਿਹਤ ਮਾਹਰਾਂ ਦੀ ਰਾਏ ਵੀ ਲਈ ਜਾ ਰਹੀ ਹੈ।ਮੌਜੂਦਾ ਸਮੇਂ ’ਚ ਕੋਰੋਨਾ ਇਨਫੈਕਸ਼ਨ ਦੇ ਜ਼ਿਆਦਾ ਮਾਮਲਿਆਂ ਵਾਲੇ ਸੂਬਿਆਂ ਦੇ ਯਾਤਰੀਆਂ ਨੂੰ ਦੂਜੇ ਸੂਬਿਆਂ ’ਚ ਜਾਣ ਲਈ ਨਿਗੇਟਿਵ ਆਰਟੀ-ਪੀਸੀਆਰ ਜਾਂਚ ਰਿਪੋਰਟ ਦੇਣੀ ਹੁੰਦੀ ਹੈ।ਪੁਰੀ ਨੇ ਕਿਹਾ ਕਿ ਤੰਦਰੁਸਤ ਸੂਬਿਆਂ ਦਾ ਮਾਮਲਾ ਹੈ, ਇਸ ਲਈ ਨਿਗੇਟਿਵ ਕੋਰੋਨਾ ਜਾਂਚ ਰਿਪੋਰਟ ਮੰਗਣਾ ਉਸ ਸੂਬੇ ਦਾ ਅਧਿਕਾਰ ਹੈ, ਜਿੱਥੇ ਕਈ ਵਿਅਕਤੀ ਜਾ ਰਿਹਾ ਹੈ।