ਭਾਰਤ ਅੰਦਰ ਦੁਨੀਆਂ ਦੀ ਸਭ ਤੋਂ ਮਹਿੰਗੀ ਸਬਜ਼ੀ ਦੀ ਕਾਸ਼ਤ ਹੋਣੀ ਸ਼ੁਰੂ ਹੋ ਗਈ ਹੈ। ਬਿਹਾਰ ਦੇ ਔਰੰਗਾਬਾਦ ਜ਼ਿਲ੍ਹੇ ਦਾ ਰਹਿਣ ਵਾਲਾ ਅਮਰੇਸ਼ ਸਿੰਘ ਇਸ ਦੀ ਖੇਤੀ ਕਰ ਰਿਹਾ ਹੈ। Hop-Shoots ਨਾਮੀ ਇਸ ਸਬਜ਼ੀ ਦੀ ਕੀਮਤ ਇੱਕ ਲੱਖ ਰੁਪਏ ਪ੍ਰਤੀ ਕਿਲੋ ਹੈ। ਇਸ ਦੇ ਫੁੱਲਾਂ ਦਾ ਇਸਤੇਮਾਲ ਬੀਅਰ ਬਣਾਉਣ ਲਈ ਕੀਤਾ ਜਾਂਦਾ ਹੈ ਅਤੇ ਟਾਹਣੀਆਂ ਨੂੰ ਸਬਜ਼ੀ ਦੇ ਤੌਰ ‘ਤੇ ਵਰਤ ਲਿਆ ਜਾਂਦਾ ਹੈ।
ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਬੀਅਰ ਦੇ ਫਲੇਵਰਿੰਗ ਏਜੰਟ ਦੇ ਤੌਰ ‘ਤੇ ਕੀਤੀ ਜਾਂਦੀ ਹੈ ਅਤੇ ਨਾਲ ਦੀ ਨਾਲ ਹੁਣ ਇਸ ਨੂੰ ਹਰਬਲ ਮੈਡੀਸਨ ਵਜੋਂ ਵੀ ਵਰਤਿਆ ਜਾਣ ਲੱਗਾ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿੱਚੋਂ ਨਿਕਲਣ ਵਾਲਾ ਐਸਿਡ ਮਨੁੱਖੀ ਸਰੀਰ ਵਿਚ ਕੈਂਸਰ ਸੈੱਲਾਂ ਨੂੰ ਮਾਰਨ ਵਿੱਚ ਪ੍ਰਭਾਵਸ਼ਾਲੀ ਹੁੰਦਾ ਹੈ। ਆਪਣੇ ਇਨ੍ਹਾਂ ਗੁਣਾਂ ਕਾਰਨ ਹੀ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਹੈ। ਜੇਕਰ ਇਸ ਸਬਜ਼ੀ ਨੂੰ ਵੇਚਣ ਦਾ ਬਜ਼ਾਰ ਭਾਰਤ ‘ਚ ਖੜ੍ਹਾ ਹੁੰਦਾ ਹੈ ਤਾਂ ਇਹ ਕਿਸਾਨਾਂ ਲਈ ਮੁਨਾਫ਼ੇ ਦਾ ਸੌਦਾ ਸਾਬਿਤ ਹੋਵੇਗਾ।