ਤੇਲ ਕੀਮਤਾਂ ਵਿੱਚ ਵਾਧਾ ਬੇਰੋਕ ਜਾਰੀ ਹੈ। 1 ਮਈ ਨੂੰ ਪੈਟਰੋਲ 26 ਪੈਸੇ ਤੇ ਡੀਜ਼ਲ 23 ਪੈਸੇ ਪ੍ਰਤੀ ਲਿਟਰ ਵਧ ਗਿਆ। ਇਸ ਨਵੇਂ ਇਜ਼ਾਫ਼ੇ ਨਾਲ ਕੌਮੀ ਰਾਜਧਾਨੀ ਵਿੱਚ ਪੈਟਰੋਲ 94.49 ਰੁਪਏ ਤੇ ਡੀਜ਼ਲ 85.38 ਰੁਪਏ ਪ੍ਰਤੀ ਲਿਟਰ ਦੇ ਪੱਧਰ ਨੂੰ ਪੁੱਜ ਗਿਆ। ਤੇਲ ਕੀਮਤਾਂ ਵਿੱਚ ਵਾਧੇ ਨਾਲ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਚੁੱਕੀ ਹੈ।4 ਮਈ ਤੋਂ 1 ਜੂਨ ਤੱਕ 29 ਦਿਨਾਂ ਦੇ ਅੰਦਰ-ਅੰਦਰ ਦੇਸ਼ ਵਿੱਚ 17ਵੀਂ ਵਾਰ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਹੋਏ ਹਨ। ਇਸ ਵਾਧੇ ਦੇ ਨਾਲ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇਸ਼ ਭਰ ਵਿੱਚ ਸਰਵ-ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ।
ਦੁਨੀਆ ਦੇ ਸਭ ਤੋਂ ਵੱਡੇ ਤੇਲ ਨਿਰਯਾਤ ਕਰਨ ਵਾਲੇ ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਭਾਰਤ ਦੇ ਪੈਟਰੋਲੀਅਮ ਉਤਪਾਦਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਵਚਨਬੱਧ ਹੈ। ਸਾਊਦੀ ਅਰਬ ਨੇ ਇਹ ਭਰੋਸਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਭਾਰਤ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਦਬਾਅ ਦਾ ਸਾਹਮਣਾ ਕਰ ਰਿਹਾ ਹੈ ਤੇ ਚਾਹੁੰਦਾ ਹੈ ਕਿ ਤੇਲ ਉਤਪਾਦਕ ਤੇ ਨਿਰਯਾਤ ਕਰਨ ਵਾਲੇ ਦੇਸ਼ ਕੱਚੇ ਤੇਲ ਦੇ ਉਤਪਾਦਨ ਵਿੱਚ ਆਈ ਕਮੀ ਨੂੰ ਘਟਾਉਣ ਤੇ ਤੇਲ ਬਾਜ਼ਾਰ ਥੋੜ੍ਹਾ ਠੰਢਾ ਹੋਵੇ।