ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪਾਰਟੀ ਦੇ 125 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਹਿਲੀ ਸੂਚੀ ‘ਚ 40 ਫ਼ੀਸਦੀ ਔਰਤਾਂ ਨੂੰ ਟਿਕਟ ਦਿੱਤੀ ਗਈ ਹੈ। ਪ੍ਰਿਯੰਕਾ ਗਾਂਧੀ ਨੇ ਔਰਤਾਂ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਸਾਰੀਆਂ ਔਰਤਾਂ ਸੰਘਰਸ਼ ਕਰਨ ਵਾਲੀਆਂ ਹਨ। ਵੱਡੀ ਗੱਲ ਇਹ ਹੈ ਕਿ ਕਾਂਗਰਸ ਨੇ ਉਨਾਓ ਰੇਪ ਪੀੜਤਾਂ ਦੀ ਮਾਂ ਆਸ਼ਾ ਦੇਵੀ ਨੂੰ ਵੀ ਟਿਕਟ ਦਿੱਤੀ ਹੈ।
Congress leader Priyanka Gandhi Vadra releases party's first list of 125 candidates for Uttar Pradesh polls
"Out of the total 125 candidates, 40% are women & 40% are the youth. With this historic initiative, we hope to bring in a new kind of politics in the sate," she says pic.twitter.com/qg8pJQrlri
— ANI UP/Uttarakhand (@ANINewsUP) January 13, 2022
125 ਉਮੀਦਵਾਰਾਂ ਦੀ ਸੂਚੀ ‘ਚੋਂ 50 ਔਰਤਾਂ
ਪ੍ਰੈਸ ਕਾਨਫਰੰਸ ਵਿੱਚ ਪ੍ਰਿਯੰਕਾ ਗਾਂਧੀ ਨੇ ਕਿਹਾ, ”125 ਉਮੀਦਵਾਰਾਂ ਦੀ ਸੂਚੀ ਵਿਚੋਂ 50 ਔਰਤਾਂ ਹਨ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸੰਘਰਸ਼ ਅਤੇ ਪੂਰੇ ਪ੍ਰਦੇਸ਼ ਵਿੱਚ ਨਵੀਂ ਰਾਜਨੀਤੀ ਦੀ ਪਹਿਲ ਕਰਨ ਵਾਲੇ ਉਮੀਦਵਾਰ ਹੋਣ।” ਉਨ੍ਹਾਂ ਕਿਹਾ, ”ਪਹਿਲੀ ਸੂਚੀ ਵਿੱਚ 40 ਫ਼ੀਸਦੀ ਨੌਜਵਾਨਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਇਨ੍ਹਾਂ ਦੇ ਜ਼ਰੀਏ ਯੂਪੀ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ ਵਿੱਚ ਸਫ਼ਲ ਹੋਵਾਂਗੇ।” ਕਾਂਗਰਸ ਨੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਦੀ ਪਤਨੀ ਲੁਈਸ਼ ਖੁਰਸ਼ੀਦ ਨੂੰ ਵੀ ਟਿਕਟ ਦਿੱਤਾ ਹੈ।