ਦੇਸ਼ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇਸ ਮਹੀਨੇ 4 ਮਈ ਤੋਂ ਬਾਅਦ ਅੱਜ 14ਵੀਂ ਵਾਰ ਵਾਧਾ ਦਰਜ ਕੀਤਾ ਗਿਆ। ਰਾਜਧਾਨੀ ਦਿੱਲੀ ‘ਚ ਪੈਟਰੋਲ ਦੀ ਕੀਮਤ 24 ਪੈਸੇ ਤੇ ਡੀਜ਼ਲ ਦੀ ਕੀਮਤ 29 ਪੈਸੇ ਪ੍ਰਤੀ ਲੀਟਰ ਵਧ ਗਈ ਹੈ। ਇਸ ਤੋਂ ਇਕ ਦਿਨ ਪਹਿਲਾਂ ਕੋਈ ਵਾਧਾ ਨਹੀਂ ਹੋਇਆ ਸੀ। ਅੱਜ ਦਿੱਲੀ ‘ਚ ਇੱਕ ਲੀਟਰ ਪੈਟਰੋਲ ਦੀ ਕੀਮਤ 93.68 ਰੁਪਏ ਤੇ ਇਕ ਲੀਟਰ ਡੀਜ਼ਲ ਦੀ ਕੀਮਤ 84.61 ਰੁਪਏ ਪਹੁੰਚ ਗਈ ਹੈ। ਉੱਥੇ ਹੀ ਮੁੰਬਈ ‘ਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ।ਇੰਡੀਅਨ ਆਇਲ ਦੀ ਵੈਬਸਾਈਟ ਦੇ ਮੁਤਾਬਕ ਮੁੰਬਈ ‘ਚ ਪੈਟਰੋਲ ਅੱਜ 99.24 ਰੁਪਏ ਤੇ ਡੀਜ਼ਲ 91.87 ਰੁਪਏ ਪ੍ਰਤੀ ਲੀਟਰ ਹੈ। ਉੱਥੇ ਹੀ ਕੋਲਕਾਤਾ ‘ਚ ਪੈਟਰੋਲ 93.72 ਰੁਪਏ ਤੇ ਡੀਜ਼ਲ 87.46 ਰੁਪਏ ਤੇ ਚੇਨੱਈ ‘ਚ ਪੈਟਰੋਲ 95.28 ਰੁਪਏ ਤੇ ਡੀਜ਼ਲ 89.39 ਰੁਪਏ ਪ੍ਰਤੀ ਲੀਟਰ ਤੇ ਹੈ।