ਬੀਤੇ ਦਿਨੀਂ ਨਵਾਂਸ਼ਹਿਰ ਵਿਖੇ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮੋਹਾਲੀ ਤੇ ਲੁਧਿਆਣਾ ਦੀ ਟੀਮ ਵਿਚਾਲੇ ਖੇਡਿਆ ਗਿਆ। ਮੋਹਾਲੀ ਟੀਮ ਦੇ ਚੰਨ ਗੁਰਸ਼ਾਨ ਦਾ ਆਪਣੀ ਟੀਮ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਰਿਹਾ। ਹਾਲਾਂਕਿ, ਮੋਹਾਲੀ ਦੀ ਟੀਮ ਤਿੰਨ ਅੰਕ ਘੱਟ ਕਰਨ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਰਹੀ ਪਰ ਮੋਹਾਲੀ ਟੀਮ ਦੇ ਖਿਡਾਰੀ ਚੰਨ ਗੁਰਸ਼ਾਨ ਨੂੰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਨਾਲ ਨਵਾਜਿਆ ਗਿਆ।
ਛੋਟੇ ਹੁੰਦੇ ਤੋਂ ਹੀ ਬਾਸਕਟਬਾਲ ‘ਚ ਗੁਰਸ਼ਾਨ ਦੀ ਸੀ ਦਿਲਚਸਪੀ
ਗੁਰਸ਼ਾਨ ਦੇ ਮਾਤਾ-ਪਿਤਾ ਨੇ ਦੱਸਿਆ ਕਿ ਬਾਸਕਟਬਾਲ ਵਿੱਚ ਗੁਰਸ਼ਾਨ ਦੀ ਦਿਲਚਸਪੀ ਛੋਟੇ ਹੁੰਦੇ ਤੋਂ ਹੀ ਸੀ। ਸਟੇਟ ਲੈਵਲ ਤੱਕ ਪਹੁੰਚਣ ਲਈ ਚੰਨ ਗੁਰਸ਼ਾਨ ਨੂੰ ਤਾਂ ਬਹੁਤ ਮਿਹਨਤ ਕਰਨੀ ਹੀ ਪਈ, ਪਰ ਮਾਪਿਆਂ ਨੂੰ ਵੀ ਬਹੁਤ ਕੁਝ ਝਲਣਾ ਪਿਆ। ਗੁਰਸ਼ਾਨ ਦੀ ਮਾਤਾ ਕਮਲੇਸ਼ ਪ੍ਰੋਫੈਸਰ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਲਜ ਤੋਂ ਬੱਚਿਆਂ ਨੂੰ ਪੜ੍ਹਾ ਕੇ ਘਰ ਪੁੱਜਦੇ ਹਨ ਤਾਂ ਚੰਨ ਗੁਰਸ਼ਾਨ ਦਾ ਗਰਾਉਂਡ ਵਿਚ ਜਾਣ ਦਾ ਸਮਾਂ ਹੋ ਜਾਂਦਾ ਹੈ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ।
ਗੁਰਸ਼ਾਨ ਦੇ ਮਾਤਾ ਕਹਿੰਦੇ ਹਨ ਕਿ ੳ੍ਹਨਾਂ ਨੂੰ ਥੋੜੇ ਹੋਰ ਸਾਲ ਗੁਰਸ਼ਾਨ ਨੂੰ ਗਰਾਊਂਡ ਵਿੱਚ ਛੱਡਣ ਤੇ ਲਿਆਉਣ ਦੀ ਖੇਚਲ ਕਰਨੀ ਪਵੇਗੀ , ਵੱਡਾ ਹੋ ਗੁਰਸ਼ਾਨ ਆਪਣੇ ਆਪ ਗਰਾਊਂਡ ਜਾ ਸਕੇਗਾ।
ਚੰਨ ਗੁਰਸ਼ਾਨ ਦੀ ਕਾਮਯਾਬੀ ‘ਚ ਦਾਦੀ ਦਾ ਵੱਡਾ ਯੋਗਦਾਨ
ਚੰਨ ਗੁਰਸ਼ਾਨ ਦੀ ਕਾਮਯਾਬੀ ‘ਚ ਉਸ ਦੀ ਦਾਦੀ ਸੁਮਿਤਰਾ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਦੱਸਦੇ ਨੇ ਕਿ ਪਿੰਡ ‘ਚ ਰਹਿਣ ਵਾਲੇ ਬੰਦੇ ਲਈ ਸ਼ਹਿਰ ‘ਚ ਰਹਿਣਾ ਬਹੁਤ ਔਖਾ ਹੁੰਦਾ ਹੈ ਪਰ ਚੰਨ ਦੇ ਸੁਪਨੇ ਲਈ ਪਿੰਡ ਛੱਡਣਾ ਪਿਆ। ਚੰਨ ਦੀ ਦਾਦੀ ਦਾ ਕਹਿਣਾ ਸੀ ਕਿ ਚੰਨ ਦੀ ਮਾਤਾ ਨੇ ਕਾਲਜ ਪੜਾਉਣ ਜਾਣਾ ਹੁੰਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਪਿਛੋਂ ਘਰ ਸਾਂਭਣਾ ਪੈਦਾ ਹੈ। ਪਰ ਉਹ ਖੁਸ਼ ਨੇ ਕੀ ਚੰਨ ਗੁਰਸ਼ਾਨ ਦੀ ਮਿਹਨਤ ਰੰਗ ਲਿਆ ਰਹੀ ਹੈ।
ਚੰਨ ਗੁਰਸ਼ਾਨ ਪਿਛੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖੇਰੇ ਕੇ ਉਤਾੜ ਦਾ ਵਸਨੀਕ ਹੈ ਤੇ ਪ੍ਰਸਿੱਧ ਕਾਮਰੇਡ ਬੀਬੀ ਕੈਲਾਸ਼ ਵੰਤੀ ਦਾ ਪੜਪੋਤਾ ਹੈ। ਚੰਨ ਗੁਰਸ਼ਾਨ ਆਪਣੇ ਪਿਤਾ ਅਮਨਦੀਪ ਤੋਂ ਪ੍ਰਤੀਤ ਹੋ। ਗੁਰਸ਼ਾਨ ਦੇ ਪਿਤਾ ਆਪਣੇ ਕਾਲਜ ਸਮੇਂ ਦੇ ਬਾਸਕਟਬਾਲ ਦੇ ਚੰਗੇ ਪਲੇਅਰ ਰਹੇ ਹਨ। ਚੰਨ ਗੁਰਸ਼ਾਨ ਦਾ ਸੁਪਣਾ ਹੈ ਕੀ ਉਹ NBA ‘ਚ ਸਲੈਕਟ ਹੋਕੇ ਆਪਣੇ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h