ਅਸਾਮ ਦੇ ਵਿੱਚ ਹੜਾਂ ਦੀ ਸਥਿਤੀ ਲਗਾਤਾਰ ਵਿਗੜ ਰਹੀ ਹੈ | ਜਿਸ ਦੌਰਾਨ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ | ਇਨ੍ਹਾਂ ਹੜਾ ਤੋਂ 17 ਜ਼ਿਲ੍ਹਿਆਂ ਦੇ ਕਰੀਬ 6.48 ਲੱਖ ਲੋਕ ਪ੍ਰਭਾਵਿਤ ਹੋਏ ਹਨ |
ਸੂਤਰਾਂ ਦੇ ਮੁਤਾਬਿਕ ਮੋਰੀਗਾਓਂ ਜ਼ਿਲ੍ਹੇ ਦੇ ਭੂਰਾਗਾਓਂ ਸਰਕਲ ਵਿੱਚ ਇੱਕ ਬੱਚਾ ਡੁੱਬ ਗਿਆ। ਐਸਡੀਐਮਏ ਨੇ ਕਿਹਾ ਕਿ 18 ਜ਼ਿਲ੍ਹਿਆਂ ਦੇ 5,73,900 ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਤ ਹਨ। ਨਲਬਾੜੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਹੈ ਜਿੱਥੇ 1.1 ਲੱਖ ਤੋਂ ਵੱਧ ਲੋਕ ਹਨ। ਇਸ ਤੋਂ ਬਾਅਦ ਦਰਾਂਗ ‘ਚ 1.09 ਲੱਖ ਤੋਂ ਜ਼ਿਆਦਾ ਲੋਕ ਜਦਕਿ ਲਖੀਮਪੁਰ ਜ਼ਿਲ੍ਹੇ ‘ਚ 1.04 ਲੱਖ ਲੋਕ ਪ੍ਰਭਾਵਿਤ ਹੋਏ ਹਨ।
ਏਐਸਡੀਐਮਏ ਨੇ ਕਿਹਾ ਕਿ 1,295 ਪਿੰਡ ਪਾਣੀ ਨਾਲ ਭਰੇ ਹੋਏ ਹਨ ਤੇ ਪੂਰੇ ਅਸਮ ‘ਚ 39,449,58 ਹੈਕਟੇਅਰ ਫ਼ਸਲ ਖੇਤਰ ਨੁਕਸਾਨਿਆ ਗਿਆ ਹੈ। ਪ੍ਰਸ਼ਾਸਨ ਵੱਲੋਂ ਸੂਬੇ ਦੇ 10 ਜ਼ਿਲ੍ਹਿਆਂ ‘ਚ 85 ਰਾਹਤ ਕੈਂਪ ਤੇ ਵੰਡ ਕੇਂਦਰ ਚਲਾਏ ਜਾ ਰਹੇ ਹਨ। ਜਿੱਥੇ 648 ਬੱਚਿਆਂ ਸਮੇਤ 3,584 ਲੋਕਾਂ ਨੇ ਸ਼ਰਣ ਲਈ ਹੈ। ਸੂਬੇ ਦੇ 17 ਪ੍ਰਭਾਵਿਤ ਜ਼ਿਲ੍ਹਿਆਂ ‘ਚ ਬਾਰਪੇਟਾ, ਵਿਸ਼ਵਨਾਥ, ਚਿੰਰਾਂਗ, ਧੋਮਾਜੀ, ਡਿਬਰੂਗੜ੍ਹ, ਗੋਲਾਘਾਟ, ਜੋਰਹਾਟ, ਕਾਮਰੂਪ, ਲਖੀਮਪੁਰ, ਮਾਜੁਲੀ, ਮੋਰੀਗਾਂਵ, ਨਗਾਂਵ, ਨਲਬਾੜੀ, ਸ਼ਿਵਸਾਗਰ, ਸੋਨਿਤਪੁਰ ਸ਼ਾਮਿਲ ਹਨ।