ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਡਿਪਰੈਸ਼ਨ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਨੇ ਇਸਦੇ ਪ੍ਰਭਾਵਾਂ ਵਿੱਚ ਹੋਰ ਵਾਧਾ ਕੀਤਾ ਹੈ। ਅੱਜ ਹਰ ਤੀਜਾ ਵਿਅਕਤੀ ਡਿਪਰੈਸ਼ਨ ਜਾਂ ਮਾਨਸਿਕ ਬਿਮਾਰੀਆਂ ਨਾਲ ਜੂਝ ਰਿਹਾ ਹੈ। ਤੇਜ਼ੀ ਨਾਲ ਫੈਲ ਰਹੀ ਡਿਪਰੈਸ਼ਨ ਦੀ ਬੀਮਾਰੀ ਨੇ ਦੁਨੀਆ ਦੀ ਲਗਭਗ 4.3 ਫੀਸਦੀ ਆਬਾਦੀ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਭਾਰਤ ਵਿੱਚ ਡਿਪਰੈਸ਼ਨ ਦੇ ਪੀੜਤਾਂ ਦਾ ਇਹ ਅੰਕੜਾ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੇ ‘ਚ ਸਾਡੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਬੀਮਾਰੀ ਤੋਂ ਬਚਣ ਲਈ ਨਾ ਸਿਰਫ ਡਿਪ੍ਰੈਸ਼ਨ ਦੇ ਲੱਛਣਾਂ ਨੂੰ ਸਮਝੀਏ, ਸਗੋਂ ਇਹ ਵੀ ਜਾਣੀਏ ਕਿ ਡਿਪਰੈਸ਼ਨ ਦੀ ਸਥਿਤੀ ‘ਚ ਆਪਣਾ ਧਿਆਨ ਕਿਵੇਂ ਰੱਖਣਾ ਹੈ।
ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾ. ਸਮੀਰ ਮਲਹੋਤਰਾ ਦੇ ਅਨੁਸਾਰ, ਡਿਪਰੈਸ਼ਨ ਦੇ ਤਿੰਨ ਮੁੱਖ ਲੱਛਣ ਹਨ। ਕੋਈ ਕੰਮ ਕਰਨ ਦਾ ਮਨ ਨਾ ਕਰਨਾ, ਛੋਟੇ-ਛੋਟੇ ਕੰਮਾਂ ਵਿੱਚ ਬਹੁਤ ਥਕਾਵਟ ਮਹਿਸੂਸ ਕਰਨਾ ਅਤੇ ਲਗਾਤਾਰ ਉਦਾਸ ਰਹਿਣਾ। ਜੇਕਰ ਇਨ੍ਹਾਂ ਤਿੰਨਾਂ ਵਿੱਚੋਂ ਕੋਈ ਦੋ ਲੱਛਣ ਲਗਾਤਾਰ ਦੋ ਹਫ਼ਤਿਆਂ ਤੱਕ ਮਹਿਸੂਸ ਹੁੰਦੇ ਹਨ, ਤਾਂ ਸਮਝੋ ਕਿ ਤੁਸੀਂ ਡਿਪਰੈਸ਼ਨ ਵੱਲ ਵਧ ਰਹੇ ਹੋ। ਅਜਿਹੀ ਸਥਿਤੀ ਵਿੱਚ, ਵਿਅਕਤੀ ਨੂੰ ਸਭ ਤੋਂ ਪਹਿਲਾਂ ਸਵੈ-ਸੰਭਾਲ ਦੁਆਰਾ ਉਦਾਸੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੀ ਤੁਸੀਂ ਕਦੇ ਆਪਣੀ ਮੈਂਟਲ ਹੈਲਥ ਬਾਰੇ ਸੋਚਿਆ ਹੈ?
ਭਾਰਤ ‘ਚ 18 ਫੀਸਦੀ ਲੋਕ ਡਿਪਰੈਸ਼ਨ ਦੇ ਸ਼ਿਕਾਰ ਹਨ।ਮੈਂਟਲ ਹੈਲਥ ਖਰਾਬ ਹੋਣ ਦਾ ਮਤਲਬ ਕੀ ਹੈ?ਦਿਮਾਗ ਨਾਲ ਜੁੜੀਆਂ ਉਹ ਸਮੱਸਿਆਵਾਂ ਜਿਨ੍ਹਾਂ ਦਾ ਹੱਲ ਕਾਉਂਸਲਿੰਗ ਤੇ ਦਵਾਈਆਂ ਨਾਲ ਹੋ ਸਕਦਾ ਹੈ।
ਐਗਜ਼ਾਇਟੀ ਦੇ ਲੱਛਣ
ਬਿਨ੍ਹਾਂ ਕਿਸੇ ਕਾਰਨ ਚਿੰਤਾ ਕਰਨਾ, ਨਕਾਰਾਤਮਕ ਵਿਚਾਰ ਆਉਣਾ
ਚਿੰਤਾ ਕਰਕੇ ਦਿਲ ਦੀ ਧੜਕਣ ਵਧਣਾ
ਚਿੰਤਾ ਕਰਕੇ ਪਸੀਨਾ ਆਉਣਾ
ਡਿਪਰੈਸ਼ਨ ਦੇ ਲੱਛਣ
ਉਦਾਸ ਰਹਿਣਾ
ਥਕਾਨ ਮਹਿਸੂਸ ਕਰਨਾ
ਜ਼ਿੰਦਗੀ ਜੀਉਣ ਦੀ ਇੱਛਾ ਘੱਟ ਹੋਣਾ
ਕਿਸੇ ਕੰਮ ‘ਚ ਮਨ ਨਾ ਲੱਗਣਾ
ਕਿਸੇ ਨਾਲ ਮਿਲਣ ਦੀ ਇੱਛਾ ਨਾ ਹੋਣਾ
ਸਲੀਪ ਡਿਸਆਰਡਰ
ਕਿਸੇ ਕਾਰਨ ਨੀਂਦ ਨਾ ਆਉਣਾ
ਲੰਬੇ ਸਮੇਂ ਤੱਕ ਰਹਿਣ ਵਾਲੇ ਦਰਦ ਕਾਰਨ ਨੀਂਦ ਨਾ ਆਉਣਾ
ਤਣਾਅ ਕਰਕੇ ਨੀਂਦ ਨਾ ਆਉਣਾ
ਡਿਪਰੈਸ਼ਨ ਕਾਰਨ ਉਨੀਂਦਰੇ ਦਾ ਸ਼ਿਕਾਰ ਹੋਣਾ
ਓਸੀਡੀ ਦੇ ਲੱਛਣ
ਕਿਸੇ ਕੰਮ ‘ਚ ਮਨ ਨਾ ਲੱਗਣਾ
ਦਿਮਾਗ ‘ਚ ਇੱਕ ਹੀ ਕੰਮ ਕਰਨ ਦਾ ਵਾਰ ਵਾਰ ਵਿਚਾਰ ਆਉਣਾ
ਵਾਰ ਵਾਰ ਇੱਕ ਹੀ ਕੰਮ ਕਰਨਾ
ਡਿਪਰੈਸ਼ਨ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ ?
- ਕਈ ਵਾਰੀ ਔਰਤ ਨੂੰ ਪਛਾਣ ਹੀ ਨਹੀਂ ਅਉਂਦੀ ਕਿ ਉਸਨੂੰ ਡਿਪਰੈਸ਼ਨ ਹੈ। ਡਿਪਰੈਸ਼ਨ ਵਿੱਚ ਔਰਤ ਮਹਿਸੂਸ ਕਰਦੀ ਹੈ ਕਿ ਮੇਰੀ ਜਿੰਦਗੀ ਹੀ ਇਵੇਂ ਦੀ ਹੈ ਅਤੇ ਹਾਲਾਤ ਇਵੇਂ ਹੀ ਰਹਿਣਗੇ। ਮਦਦ ਲੈਣ ਦਾ ਖਿਆਲ ਜੇ ਆਉਂਦਾ ਵੀ ਹੈ ਪਰ ਮਨ ਵਿੱਚ ਕੋਈ ਆਸ ਨਹੀਂ ਬੱਝਦੀ। ਡਿਪਰੈਸ਼ਨ ਸੱਤਿਆ ਖਿੱਚ ਲੈਂਦਾ ਹੈ ਅਤੇ ਔਰਤ ਦਾ ਸਵੈਮਾਨ ਵੀ ਘਟਾਉਂਦਾ ਹੈ। ਇਸ ਵਿੱਚ ਔਰਤ ਨੂੰ ਪਰਿਵਾਰ ਦੇ ਮੈਂਬਰਾਂ ਜਾਂ ਸਹੇਲੀਆ ਤੋਂ ਹੱਲਾਸ਼ੇਰੀ ਨਾਲ ਹੀ ਇਲਾਜ ਵੱਲ ਪ੍ਰੇਰਨਾ ਪੈਂਦਾ ਹੈ। ਡਿਪਰੈਸ਼ਨ ਇੱਕ ਰੋਗ ਹੈ ਜਿਸਦੇ ਇਲਾਜ ਦੀ ਜਰੂਰਤ ਹੁੰਦੀ ਹੈ। ਆਪਣੇ ਡਾਕਟਰ ਨਾਲ ਸਲਾਹ ਕਰੋ। ਡਿਪਰੈਸ਼ਨ ਬਾਰੇ ਅਸੀਂ ਜਾਣਕਾਰੀ ਦਿੱਤੀ ਹੈ ਕਿ ਕਿਹੜੇ ਲੱਛਣ ਹੁੰਦੇ ਹਨ। ਪਰ ਕਦੀ ਵੀ ਆਪਣਾ ਨਿਰੀਖਣ ਆਪ ਨਾ ਕਰੋ।
- ਇਸ ਲਈ ਹੀ ਅਸੀਂ ਇਸ ਕਿਤਾਬ ਵਿੱਚ ਕੋਈ ਐਸਾ ਟੈਸਟ ਨਹੀਂ ਤਜ਼ਵੀਜ ਕਰ ਰਹੇ। ਆਪਣੇ ਡਾਕਟਰ ਕੋਲੋਂ ਆਪਣਾ ਚੈੱਕ-ਅੱਪ ਕਰਵਾਓ। ਜਦ ਵੀ ਪਹਿਲੀ ਵਾਰੀ ਡਾਕਟਰ ਮਾਨਸਿਕ ਬਿਮਾਰੀ ਵਾਲੇ ਵਿਅਕਤੀ ਦਾ ਨਿਰੀਖਣ ਕਰਦਾ ਹੈ ਤਾਂ ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੀ ਉਸ ਵਿਅਕਤੀ ਨੂੰ ਮਾਨਸਿਕ ਰੋਗ ਹੈ ਅਤੇ ਜੇਕਰ ਹੈ, ਤਾਂ ਇਹ ਰੋਗ ਕਿਸ ਤਰ੍ਹਾਂ ਦਾ ਹੈ ਅਤੇ ਕਿੰਨਾਂ ਕੁ ਗੰਭੀਰ ਹੈ? ਆਮ ਤੌਰ ਤੇ ਇਸ ਸਾਰੀ ਕਾਰਵਾਈ ਦੌਰਾਨ ਰੋਗੀ ਦੀ ਸਰੀਰਕ ਅਤੇ ਮਾਨਸਿਕ ਹਾਲਤ ਦਾ ਨਿਰੀਖਣ ਕੀਤਾ ਜਾਂਦਾ ਹੈ। ਤੁਸੀਂ ਵੀ ਡਾਕਟਰ ਨੂੰ ਸਵਾਲ ਪੁੱਛ ਸਕਦੇ ਹੋ। ਅਸੀਂ ਹੇਠ ਕੁਝ ਸਵਾਲ ਲਿਖ ਰਹੇ ਹਾਂ ਜਿਨ੍ਹਾਂ ਦੇ ਜੁਆਬ ਤੁਹਾਨੂੰ ਰੋਗ ਨੂੰ ਸਮਝਣ ਅਤੇ ਇਸ ਤੋਂ ਠੀਕ ਹੋਣ ਲਈ ਸਹਾਈ ਹੋਣਗੇ:
- ਇਹ ਰੋਗ ਕਿਹੜਾ ਹੈ ? ਡਾਕਟਰੀ ਨੁਕਤਾ ਨਿਗ੍ਹਾ ਮੁਤਾਬਕ ਇਹ ਰੋਗ ਕਿਹੋ ਜਿਹਾ ਹੈ ?
- ਤੁਹਾਨੂੰ ਕਿੰਨਾ ਕੁ ਯਕੀਨ ਹੈ ਕਿ ਇਹ ਰੋਗ ਡਿਪਰੈਸ਼ਨ ਹੀ ਹੈ ? ਜੇਕਰ ਤੁਹਾਨੂੰ ਪੂਰਾ ਯਕੀਨ ਨਹੀਂ ਹੈ ਤਾਂ ਹੋਰ ਕੀ ਸੰਭਾਵਨਾਵਾਂ ਹੋ
- ਸਕਦੀਆਂ ਹਨ ਅਤੇ ਕਿਉਂ ਹੋ ਸਕਦੀਆਂ ਹਨ ? ਕੀ ਇਸ ਸਮੇਂ ਤੁਸੀਂ ਹੋਰ ਟੈਸਟ ਕਰਨ ਬਾਰੇ ਸਿਫਾਰਸ਼ ਕਰਨਾ ਚਾਹੁੰਦੇ ਹੋ ?
ਇਹ ਰੋਗ ਮੈਨੂੰ ਕਿਉੇਂ ਲਗਿਆ ?
ਤੁਹਾਡੇ ਮੁਤਾਬਕ ਡਿਪਰੈਸ਼ਨ ਲਈ ਉਹ ਕਿਹੜੇ ਇਲਾਜ ਦੇ ਤਰੀਕੇ ਹਨ ਜੋ ਅਸਰਦਾਰ ਹੋ ਸਕਦੇ ਹਨ? ਉਹ ਕਿਵੇਂ ਫਰਕ ਪਾਉਣਗੇ? ਤੁਸੀਂ ਮੇਰੇ ਲਈ ਇਲਾਜ ਦਾ ਕਿਹੜਾ ਤਰੀਕਾ ਵਰਤਣ ਦੀ ਸਲਾਹ ਦਿੰਦੇ ਹੋ ਅਤੇ ਕੀ ਮੈਨੂੰ ਸਾਈਕਿਐਟਰਿਸਟ (ਮਨੋਰੋਗਾਂ ਦਾ ਡਾਕਟਰ) ਵੇਖਣ ਦੀ ਲੋੜ ਪਵੇਗੀ ? ਤੁਸੀਂ ਕਿਹੜੀ ਦਵਾਈ ਦੀ ਸਲਾਹ ਦਿੰਦੇ ਹੋ? ਹੋਰ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ? ਕਮਿਉਨਿਟੀ ਵਿੱਚ ਕੋਈ ਐਸਾ ਪ੍ਰੋਗਰਾਮ ਹੈ ਜਿਸ ਤੋਂ ਸਹਾਇਤਾ ਮਿਲ ਸਕਦੀ ਹੋਵੇ ?
ਠੀਕ ਹੋਣ ਵਿੱਚ ਕਿਨਾਂ ਕੁ ਵਕਤ ਲਗੇਗਾ? ਇਸ ਦਾ ਕਿਵੇਂ ਪਤਾ ਲੱਗੇਗਾ ਕਿ ਇਲਾਜ ਦਾ ਲਾਭ ਹੋ ਰਿਹਾ ਹੈ ਅਤੇ ਅਜੇਹੇ ਚਿੰਨ੍ਹ ਨਜ਼ਰ ਆਉਣ ਵਿੱਚ ਕਿੰਨਾ ਕੁ ਚਿਰ ਲੱਗੇਗਾ ?
ਡਿਪਰੈਸ਼ਨ ਦਾ ਇਲਾਜ ਕਰਦਿਆ ਇਹ ਖਿਆਲ ਰਖਿਆ ਜਾਂਦਾ ਹੈ ਕਿ ਇਹ ਕਿੰਨਾਂ ਕੁ ਹੈ ਭਾਵ ਹਲਕਾ ਹੈ ਕਿ ਤੇਜ਼। ਤੀਬਰਤਾ ਜਾਂ ਸਖਤੀ (ਸੲਵੲਰਟਿੇ) ਦੇ ਹਿਸਾਬ ਮੁਤਾਬਕ ਡਿਪਰੈਸ਼ਨ ਨੂੰ ਹਲਕਾ, ਮੱਧਮ/ਦਰਮਿਆਨਾ ਅਤੇ ਤੇਜ਼/ਸਖਤ ਕਿਹਾ ਜਾਂਦਾ ਹੈ। ਹਲਕੇ ਡਿਪਰੈਸ਼ਨ ਲਈ ਆਮ ਤੌਰ ਤੇ ਦਵਾਈ ਦੀ ਲੋੜ ਨਹੀਂ ਹੁੰਦੀ। ਹਲਕੇ ਡਿਪਰੈਸ਼ਨ ਵਿੱਚ ਮਨੋਚਿਕਿਤਸਾ ਨਾਲ ਫਾਇਦਾ ਹੋ ਸਕਦਾ ਹੈ ਅਤੇ ਡਿਪਰੈਸ਼ਨ ਪੈਦਾ ਕਰਨ ਵਾਲੇ ਕਾਰਨਾ ਵੱਲ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ।ਦਰਮਿਆਨੇ ਡਿਪਰੈਸ਼ਨ ਵਿੱਚ ਮਨੋਚਕਿਤਸਾ ਵੀ ਬਹੁਤ ਅਸਰਦਾਰ ਹੁੰਦੀ ਹੈ ਅਤੇ ਕਈ ਲੋਕ ਦਵਾਈ ਦੀ ਬਜਾਏ ਇਸ ਉਪਾਅ ਨੂੰ ਤਰਜ਼ੀਹ ਦਿੰਦੇ ਹਨ। ਮਨੋਚਕਿਤਸਾ ਉਸਨੂੰ ਕਹਿੰਦੇ ਹਨ ਜਦ ਤੁਸੀਂ ਮਨੋਵਿਗਿਆਨੀ ਨਾਲ ਬੈਠ ਕੇ ਆਪਣੀ ਹਾਲਤ ਅਤੇ ਇਸ ਨਾਲ ਲਗੱਦੇ ਮਸਲਿਆਂ ਬਾਰੇ ਗੱਲਬਾਤ ਕਰਦੇ ਹੋ। ਮਨੋਚਕਿਤਸਾ ਦੌਰਾਨ ਤੁਸੀਂ ਆਪਣੇ ਮੂਡ, ਭਾਵਨਾਵਾਂ, ਸੋਚਾਂ ਅਤੇ ਵਿਹਾਰ ਨੂੰ ਸਮਝ ਕੇ ਜਿੰਦਗੀ ਵਿੱਚ ਆ ਰਹੀਆਂ ਸਮਸਿਆਵਾਂ ਅਤੇ ਤਨਾਅ ਨੂੰ ਦੂਰ ਕਰਨ ਦਾ ਉਪਰਾਲਾ ਕਰਦੇ ਹੋ। ਮਨੋਚਕਿਤਸਾ ਵੀ ਕਈ ਕਿਸਮ ਦੀ ਹੁੰਦੀ ਹੈ। ਡਿਪਰੈਸ਼ਨ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਵਿੱਚ ਕਾਗਨੇਟਿਵ ਬਿਹੇਵਿਅਰ ਥੈਰੇਪੀ ਦੀ ਸਿਫਰਸ਼ ਕੀਤੀ ਜਾਂਦੀ ਹੈ। ਦਰਮਿਆਨੇ ਡਿਪਰੈਸ਼ਨ
ਵਿੱਚ ਦਵਾਈ (ਐਂਟੀਡਿਪਰੈਸੰਟ) ਵੀ ਅਸਰਦਾਰ ਹੁੰਦੀ ਹੈ। ਲੇਕਿਨ ਜੇ ਡਿਪਰੈਸ਼ਨ ਜਿਆਦਾ ਹੋਵੇ (ਤੇਜਫ਼ਸਖਤ ਹੋਵੇ) ਤਾਂ ਤੁਹਾਨੂੰ ਐਂਟੀਡਿਪਰੈਸੰਟ (ਦਵਾਈ) ਲੈਣ ਦੀ ਲੋੜ ਹੋ ਸਕਦੀ ਹੈ। ਦਵਾਈ ਤੁਹਾਡਾ ਫੈਮਲੀ ਡਾਕਟਰ ਲਿਖ ਕੇ ਦੇ ਸਕਦਾ ਹੈ। ਜੇ ਕਿਸੇ ਨੂੰ ਤੇਜਫ਼ਸਖਤ ਡਿਪਰੈਸ਼ਨ ਦੀ ਸੁਰੂਆਤ ਹੋਵੇ ਤਾਂ ਉਨ੍ਹਾਂ ਲਈ ਮਨੋਚਕਿਤਸਾ (ਕਾਗਨੇਟਿਵ ਬਿਹੇਵਿਅਰ ਥੈਰੇਪੀ ਛੋਗਨਟਿਵਇ ਭੲਹੳਵੁਰ ਠਹੲਰੳਪੇ-ਛਭਠ ਇਹ ਮਨੋਚਕਿਤਸਾ ਦੀ ਇੱਕ ਤਕਨੀਕ ਹੈ) ਅਤੇ ਐਂਟੀਡਿਪਰੈਸੰਟ ਦੇ ਮਿਲੇ ਜੁਲੇ ਇਲਾਜ ਦੀ ਸਲਾਹ ਦਿਤੀ ਜਾਂਦੀ ਹੈ ਬਜਾਏ ਦੋਨਾਂ ਵਿੱਚੋਂ ਇੱਕ ਦੇ। ਕਈ ਵਾਰੀ ਮਰੀਜ ਦੀ ਹਾਲਤ ਬਹੁਤ ਗੰਭੀਰ ਹੁੰਦੀ ਹੈ ਕਿ ਪਹਿਲਾਂ ਦਵਾਈ ਹੀ ਵਰਤਣੀ ਪੈਦੀ ਹੈ ਅਤੇ ਜਦ ਧਿਆਨ ਲੱਗਣ, ਨੀਂਦ ਅਤੇ ਤਾਕਤਫ਼ਹਿਮੱਤ ਵਿੱਚ ਕੁੱਝ ਫਰਕ ਪੈਂਦਾ ਹੈ ਤਾਂ ਦੂਸਰੇ ਉਪਾਅ ਵੀ ਨਾਲ ਸ਼ੁਰੂ ਕੀਤੇ ਜਾ ਸਕਦੇ ਹਨ ਜਿਵੇਂ ਮਨਚਿਕਿਤਸਾ। ਤੇਜਫ਼ਸਖਤ ਡਿਪਰੈਸ਼ਨ ਲਈ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਪੈ ਸਕਦੀ ਹੈ। ਕਈ ਵਾਰੀ ਕੁੱਝ ਰੋਗੀਆਂ ਨੂੰ ਬਿਜਲੀ ਰਾਹੀ ਇਲਾਜ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਜਦ ਉਹ ਬਹੁਤ ਸਖਤ ਉੇਦਾਸ (ਡਿਪਰੈੱਸ) ਹੋਣ, ਆਤਮ ਹੱਤਿਆ ਦੀਆਂ ਸੋਚਾਂ ਆ ਰਹੀਆਂ ਹੋਣ ਜਾਂ ਦਵਾਈਆਂ ਅਤੇ ਹੋਰ ਇਲਾਜ ਅਸਰ ਨਾ ਕਰ ਰਹੇ ਹੋਣ। ਡਿਪਰੈਸ਼ਨ ਦੇ ਇਲਾਜ ਬਾਰੇ ਪੁਰੀ ਜਾਨਕਾਰੀ ਦੇਣ ਲਈ ਅਸੀਂ ਮੁੱਖ ਵਿਸ਼ਿਆ ਬਾਰੇ ਗੱਲ ਕਰਾਂਗੇ ਜਿਵੇਂ:
ਡਿਪਰੈਸ਼ਨ ਪੈਦਾ ਕਰ ਸਕਣ ਵਾਲੀਆਂ ਗੱਲਾਂ ਨਾਲ ਨਿਜਿੱਠਣਾ, ਮਨੋਚਕਿਤਸਾ, ਡਿਪਰੈਸ਼ਨ ਕੰਟਰੋਲ ਕਰਨ ਵਾਲੀਆਂ ਦਵਾਈਆਂ ਐਂਟੀਡਿਪਰੈਸੰਟ, ਸਾਈਕੇਟਰਿਸਟ (ਮਨੋਰੋਗਵਿਗਿਆਨੀ) ਵੱਲ ਭੇਜਣਾ, ਹਸਪਤਾਲ ਵਿੱਚ ਦਾਖਲ ਹੋ ਕੇ ਇਲਾਜ ਕਰਵਾਉਣਾ ਅਤੇ ਈ.ਸੀ.ਟੀ.।