ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਵਧਦੇ ਹੋਏ ਮਾਮਲੇ ਨੂੰ ਦੇਖਦੇ ਹੋਏ ਪੱਛਮੀ ਬੰਗਾਲ ਵਿਚ ਕਈ ਸਖ਼ਤ ਪਾਬੰਦੀਆਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਕੱਲ੍ਹ ਭਾਵ 3 ਜਨਵਰੀ ਤੋਂ ਲਾਗੂ ਕੀਤਾ ਜਾਵੇਗਾ। ਸੋਮਵਾਰ ਤੋਂ ਸੂਬੇ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਵਿਦਿਅਕ ਅਦਾਰੇ ਬੰਦ ਰਹਿਣਗੇ।
#COVID19 | All schools, colleges, universities, spas, salons, beauty parlours, zoos, and entertainment parks to be closed in the state from tomorrow: West Bengal Chief Secretary HK Dwivedi pic.twitter.com/7EUObVh6Yy
— ANI (@ANI) January 2, 2022
ਸੂਬੇ ਦੇ ਮੁੱਖ ਸਕੱਤਰ ਐੱਚ.ਕੇ. ਦਿਵੇਦੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਇਸ ਦੈ ਐਲਾਨ ਕਰਦੇ ਹੋਏ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿਚ ਵੀ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਉਥੇ ਹੀ ਲੋਕਲ ਟਰੇਨਾਂ ਸ਼ਾਮ 7 ਵਜੇ ਤੱਕ ਚੱਲਣਗੀਆਂ। ਸਵੀਮਿੰਗ ਪੂਲ, ਸਪਾ, ਸੈਲੂਨ, ਬਿਊਟੀ ਪਾਰਲਰ ਅਤੇ ਜਿਮ ਅਗਲੇ ਹੁਕਮ ਤੱਕ ਪੂਰੀ ਤਰ੍ਹਾਂ ਬੰਦ ਰਹਿਣਗੇ। ਸ਼ਾਪਿੰਗ ਮਾਲ ਅਤੇ ਕੰਪਲੈਕਸ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤੱਕ 50 ਫੀਸਦੀ ਸਮਰੱਥਾ ਨਾਲ ਖੱਲ੍ਹਣਗੇ। ਹੋਮ ਡਲਿਵਰੀ ਸਰਵਿਸ ਦੀ ਮਨਜ਼ੂਰੀ ਹੋਵੇਗੀ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ। ਇਸ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਨੂੰ ਮਨਜ਼ੂਰੀ ਹੋਵੇਗੀ।
ਸੂਬੇ ਵਿਚ ਜਿਹੜੀ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਉਸ ਦੇ ਅਨੁਸਾਰ ਮਾਸਕ ਪਾਉਣਾ, ਸਰੀਰਕ ਦੂਰੀ ਬਣਾਏ ਰੱਖਣਾ ਅਤੇ ਸਾਫ ਸਫਾਈ ਰੱਖਣ ਦੇ ਨਿਯਮਾਂ ਦਾ ਹਮੇਸ਼ਾ ਪਾਲਣ ਕਰਨਾ ਲਾਜ਼ਮੀ ਹੈ। ਪਾਬੰਦੀਆਂ ਦੀ ਉਲੰਘਣਾ ਕਰਨ ‘ਤੇ ਆਫਤ ਪ੍ਰਬੰਧਨ ਐਕਟ 2005 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ ਹੇਠ ਕਾਰਵਾਈ ਕੀਤੀ ਜਾ ਸਕਦੀ ਹੈ।