ਮੰਗਲਵਾਰ, ਮਈ 27, 2025 11:12 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

4 ਜੂਨ 1984 ਨੂੰ ਸੰਤ ਭਿੰਡਰਾਂਵਾਲਿਆਂ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ‘ਚ ਹੋਈ ਆਖਰੀ ਗੱਲਬਾਤ, ਪੜ੍ਹੋ…

by propunjabtv
ਜੂਨ 4, 2022
in Featured News, ਘੱਲੂਘਾਰਾ ਜੂਨ 1984, ਪੰਜਾਬ
0

4 ਜੂਨ 1984 ਦੀ ਸਵੇਰ ਨੂੰ ਸਵੇਰੇ 4 ਵਜੇ ਦੇ ਕਰੀਬ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਤਾਬੜ-ਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।  ਇਹ ਫਾਇਰਿੰਗ ਸਾਰਾ ਦਿਨ ਚੱਲਦੀ ਰਹੀ।

4 ਦੀ ਰਾਤ ਨੂੰ ਬੁੰਗਿਆਂ ਦੇ ਉੱਪਰ ਲੱਗੇ ਮੋਰਚੇ ਭੰਨਣ ਲਈ ਤੋਪ ਬਿਲਡਿੰਗ ਤੇ ਚੜ੍ਹਾਈ ਗਈ।  ਬਰਾੜ ਨੇ ਆਪਣੇ ਅਫਸਰ E W ਫ਼ਰਨਾਂਡਿਸ ਦੀ ਜਿੰਮੇਵਾਰੀ ਇਨ੍ਹਾਂ ਉੱਚੇ ਲੱਗੇ ਮੋਰਚਿਆਂ ਨੂੰ ਭੰਨਣ ਦੀ ਲਾਈ।   ਇਸੇ ਤੋਪ ਨਾਲ 9 ਵਜੇ ਦੇ ਕਰੀਬ ਫੌਜ ਨੇ ਬੁੰਗਿਆਂ ਵਾਲੇ ਮੋਰਚਿਆਂ ਵੱਲ ਗੋਲੇ ਦਾਗੇ ਤੇ 12:30 ਦੇ ਕਰੀਬ ਪਾਣੀ ਵਾਲੀ ਟੈਂਕੀ ਦਾ ਮੋਰਚਾ ਉਡਾਇਆ। ਟੈਂਪਲ ਵਿਉ ਤੇ ਬ੍ਰਹਮ ਬੂਟਾ ਅਖਾੜੇ ਦੇ ਮੋਰਚਿਆਂ ਤੇ BSF ਅਤੇ CRPF ਨੇ ਕਬਜ਼ਾ ਕਰ ਲਿਆ।

12 ਬਿਹਾਰ ਬਟਾਲੀਅਨ ਨਾਕੇਬੰਦੀ ਲਈ ਰੱਖੀ ਗਈ ਸੀ । ਘੰਟਾ ਘਰ ਵਾਲੀ ਡਿਉੜੀ ਵੱਲੋਂ 1 ਇਨਫੈਂਟਰੀ ਬਟਾਲੀਅਨ, ਇੱਕ ਕੰਪਨੀ ਪੈਰਾ-ਕਮਾਂਡੋਜ਼ ਦੀ  ਤੇ ਇੱਕ ਕੰਪਨੀ ਸਪੈਸ਼ਲ ਫਰੰਟੀਅਰ ਫੋਰਸ  ਦੀ ਚੋਣ ਕੀਤੀ ਗਈ।  ਇਹਨਾਂ ਨੇ ਘੰਟਾ-ਘਰ ਗੇਟ ਤੋਂ ਲੈ ਕੇ ਅਕਾਲ ਤਖ਼ਤ ਸਾਹਿਬ ਤੱਕ ਸਾਰੇ ਕਮਰਿਆਂ ਤੇ ਕਬਜ਼ਾ ਕਰਨਾ ਸੀ ਤਾਂ ਜੋ ਅਕਾਲ ਤਖ਼ਤ ਸਾਹਿਬ ਤੱਕ ਪਹੁੰਚਿਆ ਜਾ ਸਕੇ।  ਇੱਕ ਬਟਾਲੀਅਨ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਵਾਲੇ ਗੇਟ ਤੋਂ ਅੰਦਰ ਆਉਣ ਲਈ ਤੇ ਇੱਕ ਲੰਗਰ ਹਾਲ ਵਾਲੇ ਪਾਸੇ ਤੋਂ ਅੰਦਰ ਆਉਣ ਲਈ ਰੱਖੀ ਸੀ।  ਇੱਕ ਬਟਾਲੀਅਨ ਪਠਾਨਕੋਟ ਤੋਂ ਲਿਆਕੇ ਰਾਖਵੀਂ ਰੱਖੀ ਗਈ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ।

ਇਸ ਸਾਰੇ ਵਰਤਾਰੇ ਤੋਂ ਬਾਅਦ KS ਬਰਾੜ ਨੂੰ ਆਸ ਸੀ ਕਿ ਸੰਤ ਆਪਣੇ ਸਾਥੀਆਂ ਸਮੇਤ ਆਤਮ-ਸਮਰਪਣ ਕਰ ਦੇਣਗੇ।  ਸਾਰੇ ਦਰਬਾਰ ਸਾਹਿਬ ਕੈਂਪਲੇਕ੍ਸ ਦੇ ‘ਚ ਨਾ ਬਿਜਲੀ ਤੇ ਨਾ ਪਾਣੀ ਰਿਹਾ।  ਫੋਨ ਤੇ ਅਖਬਾਰਾਂ ਤਾਂ ਪਹਿਲਾਂ ਹੀ ਬੰਦ ਕੀਤੀਆਂ ਗਈਆਂ ਸਨ।  ਪੰਜਾਬ ‘ਚ ਨਾ ਕੋਈ ਖਬਰ ਆਉਂਦੀ ਤੇ ਨਾ ਹੀ ਕੋਈ ਜਾਂਦੀ।  ਇਸੇ ਸਵੇਰ ਹੀ ਸੰਤ ਜਰਨੈਲ ਸਿੰਘ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਖਰੀ ਮੁਲਾਕਾਤ ਹੋਈ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਸੰਤ ਭਿੰਡਰਾਂ ਵਾਲਿਆਂ ਤੇ ਟੌਹੜਾ ਦੀ ਉਸ ਵੇਲੇ ਅਚਾਨਕ ਮੁਲਾਕਾਤ ਹੋਈ ਜਦੋਂ ਅੰਮ੍ਰਿਤ ਵੇਲੇ ਸਰੋਵਰ ਵਿੱਚ ਇਸ਼ਨਾਨ ਕਰਨ ਪਹੁੰਚੇ। ਸੰਤਾਂ  ਨੇ ਗੁਰਚਰਨ ਸਿੰਘ ਟੌਹੜਾ ਨੂੰ ਕੋਲ ਬਿਠਾਇਆ ਤੇ ਕਿਹਾ ਕਿ
ਤੁਹਾਨੂੰ ਬਾਹਰ ਕੱਢ ਦਈਏ ?
ਤਾਂ ਟੋਹੜਾ ਨੇ ਕਿਹਾ ਕਿ ਕੀ ਕਰਾਂਗੇ ਬਾਹਰ ਨਿੱਕਲ ਕੇ।
ਸੰਤਾਂ ਨੇ ਕਿਹਾ ਕਿ ਇੱਥੋਂ ਨਹੀਂ ਦੇਸ਼ ਚੋਂ !
ਜਥੇਦਾਰ ਟੋਹੜਾ ਨੇ ਕਿਹਾ ਕਿੱਥੇ ?
ਸੰਤਾਂ ਨੇ ਕਿਹਾ ਗਵਾਂਢ ‘ਚ ਹੀ ਭੇਜਾਂਗੇ।
ਟੋਹੜਾ ਨੇ  ਕਿਹਾ ਕਿ ਮੈਂ ਉੱਥੇ ਕਰਾਂਗਾ ਕੀ ?
ਸੰਤਾਂ ਨੇ ਕਿਹਾ ਕੌਮ ਦੇ ਅਗਲੇ ਸੰਘਰਸ਼ ਦੀ ਅਗਵਾਈ।
ਤਾਂ ਟੋਹੜਾ ਨੇ ਕਿਹਾ ਕਿ ਜੇ ਆਹ ਕਾਮ ਕਰਨਾ ਤਾਂ ਤੁਸੀਂ ਅਗਵਾਈ ਕਰੋ, ਮੈਂ ਨਹੀਂ ਤੁਸੀਂ ਜਾਓ।  ਮੇਰੀ ਅਗਵਾਈ ਕੌਣ ਮੰਨੇਗਾ ?

ਸੰਤਾਂ ਨੇ ਕਿਹਾ ਕਿ ਮੈਂ ਨਹੀਂ, ਮੈਂ ਤਾਂ ਅਰਦਾਸ ਕੀਤੀ ਹੋਇਆ ਹੈ ਤੇ ਮੈਂ ਤਾਂ ਇੱਥੇ ਹੀ ਆਪਣਾ ਸੀਸ ਦੇਣਾ।
ਟੋਹੜਾ ਨੇ ਕਿਹਾ ਹੁਣ ਤੁਹਾਡੀ ਮਰਜ਼ੀ ਥੋੜ੍ਹਾ ਚੱਲੇਗੀ।  ਮੈਂ ਹੁਣੇ 5 ਸਿੰਘ ਸਾਹਿਬਾਨ ਲਿਆਉਨਾ ਤੇ ਉਹ ਤੁਹਾਨੂੰ ਹੁਕਮ ਦੇਣਗੇ।
ਤਾਂ ਸੰਤਾਂ ਨੇ ਜੱਫੀ ਪਾ ਕੇ ਕਿਹਾ, ਨਾ ਤੁਸੀਂ ਜਾਓ ਤੇ ਨਾ ਮੈਂ  ਜਾਵਾਂਗਾ ।  ਤੇ ਫੇਰ ਹੋ ਰਸਮੀ ਗੱਲਾਂ ਹੋਈਆਂ… ( ਚੱਲਦਾ )

(ਨੋਟ :- ਇਹ ਸਾਰੀ ਜਾਣਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀਆਂ ਕੋਲੋਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ)

-ਰਾਜਵੀਰ ਸਿੰਘ 

Tags: 4 june 1984
Share290Tweet181Share73

Related Posts

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

PM Modi On Opration Sindoor: ਆਪ੍ਰੇਸ਼ਨ ਸਿੰਦੂਰ ਕੈਮਰੇ ਦੇ ਸਾਹਮਣੇ ਕੀਤਾ ਗਿਆ ਤਾਂ ਜੋ ਕੋਈ ਸਬੂਤ ਨਾ ਮੰਗੇ ਜਾਣ- PM ਮੋਦੀ

ਮਈ 27, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025

ਟਰੰਪ ਦੀ ਵਿਦਿਆਰਥੀਆਂ ਨੂੰ ਇੱਕ ਹੋਰ ਚਿਤਾਵਨੀ, ਵਿਦਿਆਰਥੀ ਹੋ ਸਕਦੇ ਹਨ ਡਿਪੋਰਟ

ਮਈ 27, 2025
Load More

Recent News

ਹੁਣ ਅਮਰੀਕਾ ਤੋਂ ਭਾਰਤ ਪੈਸੇ ਭੇਜਣਾ ਪਵੇਗਾ ਮਹਿੰਗਾ, ਟਰੰਪ ਸਰਕਾਰ ਲਗਾਉਣ ਜਾ ਰਹੀ ਟੈਕਸ

ਮਈ 27, 2025

ਇਸ ਦੇਸ਼ ਦੀ ਕਰੰਸੀ ਹੈ ਸਭ ਤੋਂ ਵੱਡੀ, ਉਥੋਂ ਦੇ 5000 ਬਣ ਜਾਂਦੇ ਹਨ ਭਾਰਤ ਦੇ 11 ਲੱਖ ਰੁਪਏ

ਮਈ 27, 2025

ਪੰਜਾਬ ਸਰਕਾਰ ਨੇ ਪੰਜਾਬ ਬੋਰਡ ਦੇ ਟਾਪਰਾਂ ਲਈ ਕਰਤਾ ਇੱਕ ਹੋਰ ਐਲਾਨ, ਪੜੋ ਪੂਰੀ ਖਬਰ

ਮਈ 27, 2025

PM Modi On Opration Sindoor: ਆਪ੍ਰੇਸ਼ਨ ਸਿੰਦੂਰ ਕੈਮਰੇ ਦੇ ਸਾਹਮਣੇ ਕੀਤਾ ਗਿਆ ਤਾਂ ਜੋ ਕੋਈ ਸਬੂਤ ਨਾ ਮੰਗੇ ਜਾਣ- PM ਮੋਦੀ

ਮਈ 27, 2025

ਇਸ ਅਦਾਕਾਰਾ ਨੇ ਡਰੈੱਸ ‘ਚ ਦਿਖਾਇਆ ਵੱਖਰਾ ਗਲੈਮਰ, ਦੇਖੋ ਤਸਵੀਰਾਂ

ਮਈ 27, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.