ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮੋਦੀ ਸਰਕਾਰ ਦਾ ਵਿਕਾਸ ਸਿਰਫ ਕੁਝ ਪੂੰਜੀਪਤੀਆਂ ਲਈ ਹੈ ਅਤੇ ਇਸ ਵੱਲ ਦੇਸ਼ ਦੇ ਲੋਕਾਂ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਚਾਰ ਕਰੋੜ ਤੋਂ ਵੱਧ ਲੋਕ ਫਿਰ ਤੋਂ ਗਰੀਬੀ ਦੀ ਦਲਦਲ ‘ਚ ਪਹੁੰਚ ਗਏ ਹਨ।
‘Vikas overflow’ only for ‘Humare Do’!
While our 4,00,00,000 brothers & sisters are pushed into poverty.
Each of these 4,00,00,000 is a real person, not just a number.
Each of these 4,00,00,000 deserved better.
Each of these 4,00,00,000 is India!#BJPfailsIndia pic.twitter.com/QQCbYliXZ3— Rahul Gandhi (@RahulGandhi) January 23, 2022
ਰਾਹੁਲ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦਾ ਵਿਕਾਸ ਪ੍ਰੋਗਰਾਮ ਆਪਣੇ ਦੋ ਪੂੰਜੀਵਾਦੀ ਦੋਸਤਾਂ ਦਾ ਹੀ ਹੈ ਅਤੇ ਇਨ੍ਹਾਂ ਦੋਸਤਾਂ ਨੇ ਇੰਨਾ ਵਿਕਾਸ ਕਰ ਲਿਆ ਹੈ ਕਿ ਉਨ੍ਹਾਂ ‘ਤੇ ਫੁੱਟ ਵੀ ਪੈ ਗਈ ਹੈ।