ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਾਜਪਾ ਗਠਜੋੜ ਦੀਆਂ ਸੀਟਾਂ ਦਾ ਫਾਰਮੂਲਾ ਤਿਆਰ ਹੋ ਗਿਆ ਹੈ। ਭਾਜਪਾ, ਪੰਜਾਬ ਲੋਕ ਕਾਂਗਸ ਅਤੇ ਢੀਂਡਸਾ ਗਰੁੱਪ ਜੋ ਕਿ ਅਕਾਲੀ ਦਲ ਸੰਯੁਕਤ ਹੈ ਵਿਚਕਾਰ ਟਿਕਟਾਂ ਦੀ ਵੰਡ ਨੂੰ ਲੈ ਕੇ ਫਾਰਮੂਲਾ ਤਿਆਰ ਹੋ ਚੁੱਕਾ ਹੈ। ਇਸ ਗਠਜੋੜ ਨਾਲ ਭਾਜਪਾ ਪੰਜਾਬ ਵਿੱਚ 60 ਤੋਂ 62 ਸੀਟਾਂ ਤੱਕ ਚੋਣ ਲੜੇਗੀ। ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ 10-12 ਸੀਟਾਂ ‘ਤੇ ਚੋਣ ਲੜ ਰਹੀ ਹੈ ਅਤੇ ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ 38 ਤੋਂ 40 ਸੀਟਾਂ ‘ਤੇ ਚੋਣ ਲੜਨਗੇ। ਇਸ ਨੂੰ ਲੈ ਕੇ ਬਹੁਤ ਜਲਦ ਰਸਮੀ ਐਲਾਨ ਹੋ ਸਕਦਾ ਹੈ। ਦੂਜੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਭਲਕੇ ਭਾਜਪਾ ਗਠਜੋੜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦੇਵੇਗਾ।