ਸੋਮਵਾਰ, ਨਵੰਬਰ 17, 2025 12:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

8 ਜੂਨ1984:ਫੌਜ਼ ਨੇ ਉਡਾਇਆ ਸੀ ਖਾੜਕੂ ਸਿੰਘਾਂ ਦਾ ਆਖ਼ਰੀ ਮੋਰਚਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦਾ ਸ੍ਰੀ ਦਰਬਾਰ ਸਾਹਿਬ ਦੌਰਾ…

by propunjabtv
ਜੂਨ 8, 2022
in Featured News, ਘੱਲੂਘਾਰਾ ਜੂਨ 1984, ਪੰਜਾਬ
0

7 ਜੂਨ ਦੀ ਸਵੇਰ ਨੂੰ ਫੌਜ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਰਤਨ ਰੀਲੇਅ ਕੀਤਾ।  ਗਿਆਨੀ ਜੈਲ ਸਿੰਘ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਐਲਾਨ ਤੋਂ ਬਾਅਦ ਫੌਜ ਵੱਲੋਂ ਸਾਰਾ ਕੁਝ ਸਾਫ ਕਰ ਦਿੱਤਾ ਗਿਆ ਸੀ।  8 ਜੂਨ ਦੀ ਦੁਪਹਿਰ ਤੋਂ ਬਾਅਦ ਗਿਆਨੀ ਜੈਲ ਸਿੰਘ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ।  ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੇ ਗਿਆਨੀ ਜੈਲ ਸਿੰਘ ਨੂੰ ਘੰਟਾ ਘਰ ਦੂਰ ਤੇ ਰਿਸੀਵ ਕੀਤਾ।  ਨਾਲ ਜਨਰਲ ਬਰਾੜ ਤੇ ਕੇ ਸੁੰਦਰਜੀ ਵੀ ਸੀ।  ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਵਧਦਾ।

ਆਲੇ ਦੁਆਲੇ ਲਗਾਤਾਰ ਹਾਲਾਤ ਤੇ ਤਬਾਹੀ ਦਾ ਮੰਜ਼ਰ ਦੇਖ ਰਿਹਾ।  ਤੁਰਦੇ ਤੁਰਦੇ ਜਦੋਂ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਪਹੁੰਚਿਆ ਤਾਂ ਜਨਰਲ ਬਰਾੜ ਨੇ ਲਿਖਿਆ ਕਿ ਉਸਨੇ ਗਿਆਨੀ ਸਾਹਿਬ ਸਿੰਘ ਦੇ ਕੰਨ ਚ ਕੋਈ ਗੱਲ ਕੀਤੀ।  ਉਸਤੋਂ ਬਾਅਦ ਗਿਆਨੀ ਜੇਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਚ ਕੀਰਤਨ ਸੁਣਿਆ।  ਕੋਈ ਹੋਰ ਸੰਗਤ ਨਹੀਂ ਸੀ ਪਰ ਕੀਰਤਨ ਚੱਲ ਰਿਹਾ ਸੀ।  ਕਿਹਾ ਜਾਂਦਾ ਕਿ ਗਿਆਨੀ ਜੈਲ ਸਿੰਘ ਨੂੰ ਤੁਰ-ਫਿਰ ਕੇ ਗਿਆਨੀ ਸਾਹਿਬ ਸਿੰਘ ਨੇ ਗੋਲੀਆਂ ਦੇ ਨਿਸ਼ਾਨ ਦਿਖਾਏ।  ਕੁਝ ਇਤਿਹਾਸਕਾਰਾਂ ਮੁਤਾਬਕ 300 ਗੋਲੀਆਂ ਦੇ ਨਿਸ਼ਾਨ ਸ੍ਰੀ ਦਰਬਾਰ ਸਾਹਿਬ ਤੇ ਕਨਫਰਮ ਹੋਏ ਸਨ।

ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਖੜ੍ਹ ਗਿਆ, ਜਨਰਲ ਬਰਾੜ ਨੇ ਕਿਹਾ ਕਿ ਮੈਂ ਅੰਦਰ ਲਿਜਾ ਕੇ ਦਿਖਾਵਾਂ ਤਾਂ ਗਿਆਨੀ ਜੇਲ ਸਿੰਘ ਨੇ ਸਿਰ ਹਿਲਾ ਕੇ ਕਿਹਾ ਨਹੀਂ।  ਬਰਾੜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰ ਹਥਿਆਰਾਂ ਦੀ ਨੁਮਾਇਸ਼ ਲਗਾਈ ਤੇ ਗਿਆਨੀ ਜੇਲ ਸਿੰਘ ਨੂੰ ਦਿਖਾਏ ਕਿ ਖਾੜਕੂਆਂ ਕੋਲੋਂ ਆਹ ਹਥਿਆਰ ਮਿਲੇ ਨੇ।  ਰਾਸ਼ਟਰਪਤੀ ਦੇ ਨਾਲ ਉਸ ਮੌਕੇ IAS ਅਫਸਰ ਨ੍ਰਿਪਇੰਦਰ ਸਿੰਘ ਰਤਨ ਵੀ ਸੀ।  ਉਹਨਾਂ ਕਿਹਾ ਕਿ ਇਹ ਹਥਿਆਰ ਤਾਂ ਛੇਵੇਂ ਪਾਤਸ਼ਾਹ ਦੇ ਨੇ।  ਗਿਆਨੀ ਜੈਲ ਸਿੰਘ ਨੇ ਕਿਹਾ ਕਿ ਤੁਹਾਨੂੰ ਪੱਕਾ ਪਤਾ ? ਓਹਨਾ ਕਿਹਾ ਮੈਂ ਬਚਪਨ ਤੋਂ ਦੇਖਦਾ ਆਈਆਂ ਇਹ ਛੇਵੇਂ ਪਾਤਸ਼ਾਹ ਦੇ ਹਥਿਆਰ ਨੇ।   ਇਹ ਗੱਲ ਉਨ੍ਹਾਂ ਅਖਬਾਰ ਵਿਚ ਲਿਖੇ ਲੇਖ ਵਿਚ ਵੀ ਲਿਖੀ।

ਜਦੋਂ ਗਿਆਨੀ ਜੈਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੀ ਤਾਂ ਇੱਕ ਦਮ ਗੋਲੀਆਂ ਚੱਲੀਆਂ। ਗਿਆਨੀ ਜੈਲ  ਸਿੰਘ ਦੇ ਤਾਂ ਕੋਈ ਗੋਲੀ ਨਾ ਵੱਜੀ ਪਰ ਸਕਿਉਰਿਟੀ ਰਿੰਗ ਦਾ ਇੱਕ ਅਫਸਰ KP ਚੌਧਰੀ ਜ਼ਖਮੀ ਹੋ ਗਿਆ। ਫਟਾ-ਫਟ ਗਿਆਨੀ ਜੈਲ ਸਿੰਘ ਨੂੰ ਬਾਹਰ ਕੱਢਿਆ ਗਿਆ ਤੇ ਵਿਦਾ ਕੀਤਾ ਗਿਆ। ਕਿਹਾ ਜਾਂਦਾ ਕਿ ਇਹ ਗੋਲੀ ਬ੍ਰਹਮ ਬੂਟਾ ਅਖਾੜੇ ਵੱਲੋਂ ਆਈ।  ਇਸ ਫਾਇਰ ਵਾਲੀ ਜਗਾਹ ਨੂੰ ਸਾਫ ਕਰਨ ਲਈ ਡੋਗਰਿਆਂ ਦੀ ਫੌਜ ਨੂੰ ਭੇਜਿਆ ਗਿਆ।  ਜਦੋਂ ਇਹ ਨੇੜੇ ਗਏ ਤਾਂ ਇੱਕ ਦਮ ਬੁੰਗਿਆਂ ਦੇ ਥੱਲਿਓਂ ਫਾਇਰ ਆਏ।  ਇਸ ਫਾਇਰ ਚ 4 ਫੌਜੀ ਬੁਰੀ ਤਰਾਂ ਜ਼ਖਮੀ ਹੋ ਗਏ।  ਖਾੜਕੂ ਸਿੰਘਾਂ ਨੇ ਮੈਡੀਕਲ ਅਫਸਰ ਕੈਪਟਨ ਰਾਮਪਾਲ ਤੇ ਦੋ ਹੋਰ ਨੂੰ ਧੂਹ ਕੇ ਅੰਦਰ ਖਿੱਚ ਲਿਆ।  ਇਸ ਮੋਰਚੇ ਨੂੰ ਭੰਨਣ ਲਈ ਗ੍ਰਨੇਡ ਸੁਟੇ ਗਏ।  ਇਸ ਮੋਰਚੇ ਦੇ ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ 7 ਖਾੜਕੂ ਸਿੰਘਾਂ ਦੇ ਸਰੀਰ ਸੀ ਤੇ 3 ਉਹ ਆਰਮੀ ਅਫਸਰਾਂ ਦੇ ਸੀ ਜਿਨ੍ਹਾਂ ਜਿਨ੍ਹਾਂ ਨੂੰ ਅੰਦਰ ਧੂਹ ਕੇ ਲਿਜਾਇਆ ਗਿਆ ਸੀ।  ਮਿਲੀ ਜਾਣਕਾਰੀ ਮੁਤਾਬਕ ਇਹ ਆਖਰੀ ਮੋਰਚਾ ਸੀ ਤੇ 8 ਜੂਨ ਦੀ ਰਾਤ ਪੈ ਚੁੱਕੀ ਸੀ।  ਸੰਤ ਭਿੰਡਰਾਂ ਵਾਲਿਆਂ ਦਾ ਸਸਕਾਰ ਵੀ 8 ਜੂਨ ਨੂੰ ਹੀ ਕੀਤਾ ਗਿਆ। ਮਾਰਕ ਟੱਲੀ ਦੇ ਕਹੇ ਅਨੁਸਾਰ ਜੋ ਮੌਕੇ ਤੇ ਮੌਜੂਦ ਪੁਲਿਸ ਸੀ ਬਹੁਤਾਤ ਰੋ ਰਹੀ ਸੀ।  ਅਨ-ਕਨਫਰਮਡ ਰਿਪੋਰਟਸ ਦੇ ਅਨੁਸਾਰ ਕੁਝ ਨੇ ਸੰਤਾਂ ਸਾਡੇ ਪੈਰੀ ਹੇਠ ਵੀ ਲਾਏ।

ਜਨਰਲ ਸੁਬੇਗ ਸਿੰਘ ਦੇ ਨਾ ਤਾਂ ਸਸਕਾਰ ਦੀ ਕੋਈ ਰਿਪੋਰਟ ਮਿਲੀ ਤੇ ਨਾ ਹੀ ਪੋਸਟ ਮਾਰਟਮ ਦੀ।  ਉਨ੍ਹਾਂ ਦੇ ਪੁੱਤਰ ਨੇ ਮੰਗ ਕੀਤੀ ਪਰ ਫੌਜ ਨ  ਕੁਝ ਨਾ ਦਿੱਤਾ।  ਰਿਪੋਰਟਸ ਦੇ ਅਨੁਸਾਰ ਫੌਜ ਨੇ 9 ਨੂੰ ਜਨਰਲ ਸੁਬੇਗ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਦੱਸੀ।  ਤੇ 6 ਨੂੰ ਅਕਾਲ ਚਲਾਣਾ ਕਰ ਗਏ ਸੀ।  ਸੰਤਾਂ ਦੀ ਪੋਸਟ ਮਾਰਟਮ ਰਿਪੋਰਟ 8 ਜੂਨ ਦੀ ਪਾਈ ਗਈ ਸੀ।  ਇਹ ਕੀਤੇ ਨਹੀਂ ਦੱਸਿਆ ਕਿ ਕਿਥੇ ਹੋਇਆ।   ਭਾਈ ਅਜਮੇਰ ਸਿੰਘ ਦੇ ਦੱਸੇ ਮੁਤਾਬਕ ਸੰਤਾਂ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਪਾਈਆਂ ਗਈਆਂ। 7 ਜਨਵਰੀ ਨੂੰ ਲੰਫਗਾਰ ਹਾਲ ਤੇ ਫੌਜੀ ਕਾਰਵਾਈ ਨਾਲ ਸਿਲੰਡਰਾਂ ਅਤੇ ਮਿੱਟੀ ਦੇ ਤੇਲ ਦੇ ਡਰੰਮਾਂ ਨੂੰ ਅੱਗ ਲੱਗ ਗਈ ਸੀ ਜਿਸ ਦਾ ਧਮਾਕਾ ਸਾਰੇ ਅੰਮ੍ਰਿਤਸਰ ਵਿਚ ਗੂੰਜਿਆ।  ਅਸਮਾਨ ਧੂੰਏਂ ਨਾਲ ਭਰ ਗਿਆ ਸੀ।

ਇਹ ਲੜਾਈ 5 ਦੀ ਸਾਰੀ ਰਾਤ, 6 ਦਾ ਸਾਰਾ ਦਿਨ ਤੇ ਰਾਤ, 7 ਦਾ ਸਾਰਾ ਦਿਨ ਤੇ ਰਾਤ, 8 ਦਾ ਦਿਨ ਤੇ ਰਾਤ ਚੱਲੀ।  ਪੂਰੇ 3 ਦਿਨ ਤੇ ਪੂਰੀਆਂ 4 ਰਾਤਾਂ ਪੂਰੀ ਗਹਿ ਗੱਚ ਲੜਾਈ ਚੱਲੀ। 10 ਜੂਨ ਤੱਕ ਛਾਪੇ ਮਾਰੇ ਗਏ ਤੇ ਗ੍ਰਿਫਤਾਰੀਆਂ ਹੁੰਦੀਆਂ ਗਈਆਂ।  ਫੌਜ ਦੇ ਕਹੇ ਮੁਤਾਬਕ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੜਾਈ ਦੌਰਾਨ ਅੱਗ ਲੱਗੀ ਪਰ ਮੌਕੇ ਦੇ ਚਸ਼ਮਦੀਦਾਂ ਅਨੁਸਾਰ ਲਾਇਬ੍ਰੇਰੀ ਬਿਲਕੁਲ ਸਹੀ ਸੀ ਤੇ ਬਾਅਦ ਦੇ ਵਿਚ ਬਹਾਨਾ ਬਣਾਇਆ ਗਿਆ। ਜਨਰਲ ਬਰਾੜ ਨੇ ਵੀ ਇਸ ਬਾਰੇ ਕਦੇ ਕਿਸੇ ਇੰਟਰਵਿਊ ਚ ਕੋਈ ਗੱਲ ਨਹੀਂ ਕੀਤੀ। ਸੱਚ ਤਾਂ ਸਮੇ ਦੇ ਗਰਭ ਵਿਚ ਹੈ ਕਿ ਅਸਲ ਵਿੱਚ ਕੀ ਹੋਇਆ ?

ਕੇ ਐੱਸ ਬਰਾੜ ਨੇ 7 ਜੂਨ 1984 ਦੀ ਪ੍ਰੈਸ ਕਾਨਫਰੰਸ ਚ ਕਿਹਾ ਸੀ ਕਿ ਅਸੀਂ ਇੱਕ ਟੈਂਕ ਇਸ ਕਾਰਵਾਈ ਚ ਵਰਤਿਆ ਪਰ ਆਪਣੀ ਕਿਤਾਬ ‘ਚ ਲਿਖਿਆ ਕਿ 3 ਟੈਂਕ ਵਰਤੇ। ਇੱਕ ਇੰਟਰਵਿਊ ਦੌਰਾਨ ਕੇ ਐੱਸ ਬਰਾੜ ਨੇ ਮੰਨਿਆ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ 20 ਗੋਲਿਆਂ ਦੀ ਵਰਤੋਂ ਕੀਤੀ।  ਪਰ ਜਨਰਲ ਅਰੋੜਾ ਨੇ ਕਿਹਾ ਸੀ ਕਿ ਜਿਸ ਤਰਾਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਾਲਤ ਹੈ ਘੱਟੋ-ਘੱਟ 80 ਗੋਲੇ ਦਾਗੇ ਗਏ।  ਕੇ ਐੱਸ ਬਰਾੜ ਨੇ ਕਿਹਾ ਕਿ ਸਾਡੇ 85 ਬੰਦੇ ਮਰੇ ਪਰ ਰਾਜੀਵ ਗਾਂਧੀ ਨੇ ਕਿਹਾ ਸੀ ਕਰੀਬ 700 ਬੰਦੇ ਮਰੇ। ਜਨਰਲ ਕੇ ਸੁੰਦਰਜੀ ਨੇ ਕਿਹਾ ਸੀ ਕਿ ਮੈਂ ਕਦੇ ਇਸ ਤਰਾਂ ਦੀ ਫਾਇਰਿੰਗ ਨਹੀਂ ਦੇਖੀ।   ਸੱਚ ਕੀ ਹੈ ਇਹ ਤਾਂ ਓਹੀ ਜਾਣਦੇ ਨੇ। ( ਚੱਲਦਾ )

ਨੋਟ :- ਇਹ ਸਾਰੀ ਜਾਣਕਾਰੀ 1984 ਦੇ ਚਸ਼ਮਦੀਦਾਂ, ਜਨਰਲ ਬਰਾੜ ਦੀ ਕਿਤਾਬ ਤੇ ਹੋਰਨਾਂ ਸੋਮਿਆਂ ਤੋਂ ਪ੍ਰਾਪਤ ਕੀਤੀ ਗਈ ਹੈ, ਕੁਝ ਵੀ ਆਪਣੇ ਕੋਲੋਂ ਨਹੀਂ ਲਿਖਿਆ ਗਿਆ )

-ਰਾਜਵੀਰ ਸਿੰਘ

Tags: 8 june 1984
Share228Tweet143Share57

Related Posts

ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਵਰਕਸ਼ਾਪ ਦੀ ਕਮਾਈ ਕੀਤੀ ਦਾਨ, ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰਸ਼ੰਸਾ

ਨਵੰਬਰ 16, 2025

ਅਟਾਰੀ-ਵਾਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ

ਨਵੰਬਰ 16, 2025

Yamaha XSR 155 ਦੀ ਡਿਲੀਵਰੀ ਭਾਰਤ ‘ਚ ਸ਼ੁਰੂ ! ਜਾਣੋ ਪਹਿਲਾ ਕਿਹੜੇ ਸ਼ਹਿਰ ਵਿੱਚ ਮਿਲੇਗੀ Bike

ਨਵੰਬਰ 16, 2025

ਮਾਨ ਸਰਕਾਰ ਦਾ ਕਮਾਲ! 150 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਇਤਿਹਾਸਕ ਰਿਕਾਰਡ! 11 ਲੱਖ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ, ₹34,000 ਕਰੋੜ ਤੋਂ ਵੱਧ ਦਾ ਭੁਗਤਾਨ 48 ਘੰਟਿਆਂ ਵਿੱਚ

ਨਵੰਬਰ 16, 2025

ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ ਨਾਲ ਪਿੰਡ-ਪਿੰਡ ਵਿੱਚ ਆਏਗੀ ਖੇਡ ਕ੍ਰਾਂਤੀ

ਨਵੰਬਰ 16, 2025

ਡਾਕਘਰ ਦੀਆਂ ਸਕੀਮਾਂ ਜੋ ਫਿਕਸਡ ਡਿਪਾਜ਼ਿਟ ਨਾਲੋਂ ਵੱਧ ਦਿੰਦੀਆਂ ਹਨ ਰਿਟਰਨ ! ਇਹ ਹੈ ਪੂਰੀ List

ਨਵੰਬਰ 16, 2025
Load More

Recent News

ਧੀਆਂ ਦੀ ਪਹਿਲੀ ਕਮਾਈ ਦੂਜਿਆਂ ਲਈ ਬਣੀ ਉਮੀਦ 7 ਅਤੇ 6 ਸਾਲ ਦੀਆਂ ਭੈਣਾਂ ਨੇ ਹੜ੍ਹ ਪੀੜਤਾਂ ਲਈ ਵਰਕਸ਼ਾਪ ਦੀ ਕਮਾਈ ਕੀਤੀ ਦਾਨ, ਮੁੱਖ ਮੰਤਰੀ ਮਾਨ ਨੇ ਕੀਤੀ ਪ੍ਰਸ਼ੰਸਾ

ਨਵੰਬਰ 16, 2025

ਅਟਾਰੀ-ਵਾਘਾ ਬਾਰਡਰ ‘ਤੇ ਰਿਟਰੀਟ ਸੈਰੇਮਨੀ ਦੇ ਸਮੇਂ ‘ਚ ਤਬਦੀਲੀ

ਨਵੰਬਰ 16, 2025

Yamaha XSR 155 ਦੀ ਡਿਲੀਵਰੀ ਭਾਰਤ ‘ਚ ਸ਼ੁਰੂ ! ਜਾਣੋ ਪਹਿਲਾ ਕਿਹੜੇ ਸ਼ਹਿਰ ਵਿੱਚ ਮਿਲੇਗੀ Bike

ਨਵੰਬਰ 16, 2025

ਮਾਨ ਸਰਕਾਰ ਦਾ ਕਮਾਲ! 150 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਇਤਿਹਾਸਕ ਰਿਕਾਰਡ! 11 ਲੱਖ ਕਿਸਾਨਾਂ ਨੂੰ ਮਿਲਿਆ ਸਿੱਧਾ ਲਾਭ, ₹34,000 ਕਰੋੜ ਤੋਂ ਵੱਧ ਦਾ ਭੁਗਤਾਨ 48 ਘੰਟਿਆਂ ਵਿੱਚ

ਨਵੰਬਰ 16, 2025

ਪੰਜਾਬ ਸਰਕਾਰ ਦਾ ‘ਹਰ ਪਿੰਡ ਖੇਡ ਮੈਦਾਨ’ ਮਿਸ਼ਨ: 3,100 ਅਤਿ-ਆਧੁਨਿਕ ਗ੍ਰਾਊਂਡਾਂ ਨਾਲ ਪਿੰਡ-ਪਿੰਡ ਵਿੱਚ ਆਏਗੀ ਖੇਡ ਕ੍ਰਾਂਤੀ

ਨਵੰਬਰ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.