FIFA World Cup quarter-final matches: ਫੀਫਾ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਖ਼ਤਮ ਹੋ ਗਏ ਹਨ ਤੇ 4 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਇਸ ਵਾਰ ਵੀ ਕਈ ਰੋਮਾਂਚਕ ਮੈਚ ਦੇਖਣ ਨੂੰ ਮਿਲੇ। ਸੁਪਰ 16 ਰਾਊਂਡ ਤੋਂ ਬਾਅਦ ਕੁਆਰਟਰ ਫਾਈਨਲ ਰਾਊਂਡ ‘ਚ ਵੀ ਵੱਡਾ ਉਭਾਰ ਦੇਖਣ ਨੂੰ ਮਿਲਿਆ ਹੈ। ਖਾਸ ਕਰਕੇ ਇੰਗਲੈਂਡ ਅਤੇ ਪੁਰਤਗਾਲ ਦੇ ਵਿਸ਼ਵ ਕੱਪ ਤੋਂ ਬਾਹਰ ਹੋਣ ਨੇ ਫੈਨਸ ਨੂੰ ਹੈਰਾਨ ਕਰ ਦਿੱਤਾ। ਦੱਸ ਦੇਈਏ ਕਿ ਫਰਾਂਸ, ਅਰਜਨਟੀਨਾ, ਕ੍ਰੋਏਸ਼ੀਆ ਅਤੇ ਮੋਰੋਕੋ ਦੀਆਂ ਟੀਮਾਂ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ।
ਕੁਆਰਟਰ ਫਾਈਨਲ ਵਿੱਚ ਕਿਹੜੀ ਟੀਮ ਜਿੱਤੀ-
# ਕਰੋਏਸ਼ੀਆ ਨੇ ਪੈਨਲਟੀ ਸ਼ੂਟਆਊਟ ਵਿੱਚ ਬ੍ਰਾਜ਼ੀਲ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ (4-2)
# ਅਰਜਨਟੀਨਾ ਨੇ ਨੀਦਰਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ (4-3)
# ਮੋਰਕੋ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
# ਫਰਾਂਸ ਨੇ ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ (2-1)
2022 FIFA World Cup Semi-final-
* 14 ਦਸੰਬਰ – ਅਰਜਨਟੀਨਾ ਬਨਾਮ ਕਰੋਸ਼ੀਆ (ਦੁਪਿਹਰ 12.30 ਵਜੇ)
* 15 ਦਸੰਬਰ – ਫਰਾਂਸ ਬਨਾਮ ਮੋਰੋਕੋ (12:30 PM)
ਤੀਜਾ ਮੈਚ-
* 17 ਦਸੰਬਰ 2022 – ਸ਼ਾਮ 8:30 ਵਜੇ, ਖਲੀਫਾ ਅੰਤਰਰਾਸ਼ਟਰੀ ਸਟੇਡੀਅਮ
ਆਖਰੀ ਮੈਚ-
* 18 ਦਸੰਬਰ 2022 – ਰਾਤ 8:30 ਵਜੇ, ਲੁਸੈਲ ਸਟੇਡੀਅਮ
ਭਾਰਤ ਵਿੱਚ ਕਿਸ ਚੈਨਲ ‘ਤੇ ਹੋਵੇਗਾ ਲਾਈਵ ਟੈਲੀਕਾਸਟ
ਫੀਫਾ ਵਿਸ਼ਵ ਕੱਪ ਦਾ ਸਿੱਧਾ ਪ੍ਰਸਾਰਣ ਭਾਰਤ ਵਿੱਚ ਸਪੋਰਟਸ 18 ਚੈਨਲ ‘ਤੇ ਹੋਵੇਗਾ।
ਭਾਰਤ ‘ਚ ਆਨਲਾਈਨ ਸਟ੍ਰੀਮਿੰਗ-
ਫੀਫਾ ਵਿਸ਼ਵ ਕੱਪ ਦੀ ਆਨਲਾਈਨ ਸਟ੍ਰੀਮਿੰਗ Jio Cinema app ‘ਤੇ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h