ICC Women’s T20 World Cup 2023: ICC ਵਲੋਂ ਆਯੋਜਿਤ ਮਹਿਲਾ T20 ਵਿਸ਼ਵ ਕੱਪ 2023 10 ਫਰਵਰੀ ਤੋਂ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿੱਚ ਦੱਖਣੀ ਅਫਰੀਕਾ ਦੀ ਟੀਮ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ।
ਇਸ ਦੌਰਾਨ ਆਈਸੀਸੀ ਨੇ ਸਾਰੀਆਂ ਟੀਮਾਂ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 10 ਅਭਿਆਸ ਮੈਚ ਕਰਵਾਏ ਜਾਣਗੇ। ਇਹ ਸਾਰੇ ਅਭਿਆਸ ਮੈਚ 2 ਦਿਨਾਂ ਦੇ ਅੰਦਰ ਖੇਡੇ ਜਾਣਗੇ। ਇਨ੍ਹਾਂ ਅਭਿਆਸ ਮੈਚਾਂ ਦੇ ਪਹਿਲੇ 5 ਮੈਚ ਮਹਿਲਾ ਟੀ-20 ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ 6 ਫਰਵਰੀ (ਸੋਮਵਾਰ) ਨੂੰ ਖੇਡੇ ਜਾਣਗੇ।
ਸੋਮਵਾਰ ਨੂੰ ਪਹਿਲਾ ਅਭਿਆਸ ਮੈਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ, ਜਦਕਿ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਆਪਣੇ ਦੋਵੇਂ ਅਭਿਆਸ ਮੈਚਾਂ ‘ਚ ਭਾਰਤ ਦਾ ਸਾਹਮਣਾ ਕਰੇਗਾ। ਇੱਕ ਦਿਨ ਦੇ ਵਕਫੇ ਤੋਂ ਬਾਅਦ ਦੂਜੇ ਸੈੱਟ ਦੇ ਅਭਿਆਸ ਮੈਚ 8 ਫਰਵਰੀ (ਬੁੱਧਵਾਰ) ਨੂੰ ਖੇਡੇ ਜਾਣਗੇ।
ਜਾਣੋ ਕਦੋਂ ਖੇਡਿਆ ਜਾਵੇਗਾ ਮਹਿਲਾ ਟੀ-20 ਵਿਸ਼ਵ ਕੱਪ?
ਮਹਿਲਾ ਟੀ-20 ਵਿਸ਼ਵ ਕੱਪ 10 ਫਰਵਰੀ ਤੋਂ ਸ਼ੁਰੂ ਹੋਵੇਗਾ, ਜੋ 26 ਫਰਵਰੀ ਤਕ ਦੱਖਣੀ ਅਫਰੀਕਾ ਵਿਚ ਖੇਡਿਆ ਜਾਵੇਗਾ।
ਕਿੰਨੀਆਂ ਟੀਮਾਂ ਲੈਣਗੀਆਂ ਹਿੱਸਾ?
ਮਹਿਲਾ ਟੀ-20 ਵਿਸ਼ਵ ਕੱਪ ’ਚ ਇਸ ਵਾਰ ਮੇਜ਼ਬਾਨ ਦੱਖਣੀ ਅਫਰੀਕਾ ਤੋਂ ਇਲਾਵਾ ਆਸਟ੍ਰੇਲੀਆ, ਭਾਰਤ, ਇੰਗਲੈਂਡ, ਵੈਸਟਇੰਡੀਜ਼, ਨਿਊਜ਼ੀਲੈਂਡ, ਆਇਰਲੈਂਡ, ਸ਼੍ਰੀਲੰਕਾ, ਬੰਗਲਾਦੇਸ਼ ਤੇ ਪਾਕਿਸਤਾਨ ਦੀਆਂ ਟੀਮਾਂ ਹਿੱਸਾ ਲੈਣਗੀਆਂ।
ਕਿੱਥੇ ਹੋਣਗੇ 10 ਟੀਮਾਂ ਵਿਚਾਲੇ ਮੈਚ?
ਟੂਰਨਾਮੈਂਟ ਦੇ ਮੈਚ ਦੱਖਣੀ ਅਫਰੀਕਾ ਦੇ ਤਿੰਨ ਮੈਦਾਨਾਂ ’ਚ ਖੇਡੇ ਜਾਣਗੇ। ਮੈਚ ਕੇਪ ਟਾਊਨ ਦੀ ਨਿਊਲੈਂਡਸ ਗਰਾਊਂਡ, ਪਾਰਲ ਦੇ ਬੋਲੈਂਡ ਪਾਰਕ ਅਤੇ ਪੋਰਟ ਐਲਿਜ਼ਾਬੈਥ ਦੇ ਸੇਂਟ ਜਾਰਜ ਪਾਰਕ ਵਿਚ ਖੇਡੇ ਜਾਣਗੇ।
ਕਿਹੜੀ ਟੀਮ ਖੇਡੇਗੀ ਪਹਿਲਾ ਮੈਚ?
ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਮੇਜ਼ਬਾਨ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ 10 ਫਰਵਰੀ ਨੂੰ ਕੇਪਟਾਊਨ ’ਚ ਖੇਡਿਆ ਜਾਵੇਗਾ।
ਭਾਰਤ ਦਾ ਪਹਿਲਾ ਮੈਚ?
ਭਾਰਤੀ ਟੀਮ ਦਾ ਪਹਿਲਾ ਮੈਚ 12 ਫਰਵਰੀ ਨੂੰ ਕੇਪਟਾਊਨ ’ਚ ਪਾਕਿਸਤਾਨ ਨਾਲ ਹੋਵੇਗਾ।
ਟੂਰਨਾਮੈਂਟ ਦਾ ਫਾਈਨਲ ਮੈਚ ਕਦੋਂ ਤੇ ਕਿੱਥੇ ਜਾਵੇਗਾ ਖੇਡਿਆ?
ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ 26 ਫਰਵਰੀ ਨੂੰ ਕੇਪਟਾਊਨ ਦੇ ਨਿਊਲੈਂਡਸ ਮੈਦਾਨ ’ਚ ਖੇਡਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h