Indian Railways: ਹਰ ਰੋਜ਼ ਚੋਰੀ ਦੀਆਂ ਕਈ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ। ਪਰ ਕਈ ਵਾਰ ਕੁਝ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਸੁਣਨ ‘ਤੇ ਯਕੀਨ ਨਹੀਂ ਹੁੰਦਾ। ਅਜਿਹਾ ਹੀ ਇੱਕ ਅਨੋਖਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਬਿਹਾਰ ਦੇ ਸਮਸਤੀਪੁਰ ਜ਼ਿਲੇ ‘ਚ ਅਣਪਛਾਤੇ ਚੋਰਾਂ ਨੇ ਦੋ ਕਿਲੋਮੀਟਰ ਲੰਬੇ ਰੇਲਵੇ ਟਰੈਕ ਨੂੰ ਚੋਰੀ ਕਰ ਲਿਆ ਹੈ। ਲੋਹਟ ਸ਼ੂਗਰ ਮਿੱਲ ਨੂੰ ਪੰਡੌਲ ਰੇਲਵੇ ਸਟੇਸ਼ਨ ਨਾਲ ਜੋੜਨ ਵਾਲੇ ਰੇਲਵੇ ਟਰੈਕ ਨੂੰ ਚੋਰਾਂ ਨੇ ਚੋਰੀ ਕਰ ਲਿਆ ਹੈ। ਇਹ ਖੰਡ ਮਿੱਲ ਪਿਛਲੇ ਕੁਝ ਸਾਲਾਂ ਤੋਂ ਬੰਦ ਪਈ ਹੈ, ਜਿਸ ਕਾਰਨ ਇਸ ਮਾਰਗ ’ਤੇ ਕੋਈ ਆਵਾਜਾਈ ਨਹੀਂ ਸੀ।
ਰੇਲਵੇ ਦੇ ਦੋ ਮੁਲਾਜ਼ਮਾਂ ‘ਤੇ ਕਾਰਵਾਈ
ਰੇਲਵੇ ਟਰੈਕ ਚੋਰੀ ਦੇ ਇਸ ਅਨੋਖੇ ਮਾਮਲੇ ਦੀ ਜਾਂਚ ਲਈ ਸਮਸਤੀਪੁਰ ਡੀਆਰਐਮ ਨੇ ਟੀਮ ਬਣਾਈ ਹੈ। ਇਸ ਮਾਮਲੇ ਵਿੱਚ ਰੇਲਵੇ ਸੁਰੱਖਿਆ ਬਲ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਰੇਲਵੇ ਮੁਲਾਜ਼ਮਾਂ ‘ਤੇ ਮਿਲੀਭੁਗਤ ਦੇ ਦੋਸ਼
ਸੂਤਰਾਂ ਨੇ ਦੱਸਿਆ ਕਿ ਚੋਰਾਂ ਨੇ ਆਰਪੀਐਫ ਜਵਾਨਾਂ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਿਉਂਕਿ ਉਸ ਸੈਕਸ਼ਨ ‘ਤੇ ਕੋਈ ਹਿਲਜੁਲ ਨਹੀਂ ਸੀ, ਚੋਰਾਂ ਨੇ ਟਰੈਕ ਚੋਰੀ ਕਰ ਲਿਆ ਅਤੇ ਸਕਰੈਪ ਡੀਲਰਾਂ ਨੂੰ ਵੇਚ ਦਿੱਤਾ। ਬਿਹਾਰ ਵਿੱਚ ਰੇਲਵੇ ਸਾਈਨ ਚੋਰੀ ਹੋਣਾ ਇੱਕ ਨਿਯਮਿਤ ਘਟਨਾ ਹੈ, ਪਰ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ 2 ਕਿਲੋਮੀਟਰ ਦਾ ਟ੍ਰੈਕ ਚੋਰੀ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h