ਦੁਨੀਆਂ ਭਰ ‘ਚ ਅੱਜ-ਕੱਲ੍ਹ ਸਭ ਤੋਂ ਵੱਡੀ ਸਮੱਸਿਆ ਦਾ ਕਾਰਨ ਘਰਾਂ ਵਿਚ ਇਕੱਠਾ ਹੋ ਰਿਹਾ ਕੂੜਾ ਕਰਕਟ ਬਣਿਆ ਹੋਇਆ ਹੈ ਪਰ ਬਠਿੰਡਾ ਦੀ ਰਹਿਣ ਵਾਲੀ 10 ਸਾਲਾ ਮਹਿਲਾ ਵੱਲੋਂ ਇਸ ਕੂੜੇ ਕਰਕਟ ਤੋਂ ਅਜਿਹੀਆਂ ਵਸਤੂਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਜਾਣਕਾਰੀ ਦਿੰਦੇ ਹੋਏ ਮਹਿਕ ਨੇ ਦੱਸਿਆ ਕਿ ਉਹ ਸੱਤਮੀ ਕਲਾਸ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਇਹ ਸਭ ਕੁਝ ਯੂ-ਟਿਊਬ ਤੋਂ ਦੇਖ ਕੇ ਸਿੱਖਿਆ ਗਿਆ ਅਤੇ ਘਰ ਵਿਚ ਇਕੱਠੀਆਂ ਹੋਈਆਂ ਵੱਖ-ਵੱਖ ਛੁੱਟਣ ਜੋਗਾ ਵਾਸੀਆਂ ਤੋਂ ਉਸ ਵੱਲੋਂ ਇਹ ਸਭ ਤਿਆਰ ਕੀਤਾ ਜਾਂਦਾ ਹੈ ਮਹਿਕ ਨਹੀਂ ਦੱਸਿਆ ਕਿ ਉਸ ਵੱਲੋਂ ਇਹਨਾਂ ਸੁੱਟਣ ਜੋਗ ਵਸਤੂਆਂ ਤੋਂ ਆਪਣੀ ਨਿੱਜੀ ਡਾਇਰੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਉਸ ਵੱਲੋਂ ਸਾਰੇ ਦਿਨ ਦੀ ਦਿਨਚਰਿਆ ਦਰਜ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਵੱਲੋਂ ਆਪਣਾ ਯੂਟੂਬ ਚੈਨਲ ਵੀ ਚਲਾਇਆ ਜਾ ਰਿਹਾ ਜਿਸ ਉਪਰ ਉਸ ਵੱਲੋਂ ਵੱਖ-ਵੱਖ ਵਸਤੂਆਂ ਤਿਆਰ ਕਰਨ ਲਈ ਕੀ ਕੀ ਚੀਜ਼ਾਂ ਦੀ ਲੋੜ ਹੁੰਦੀ ਹੈ। ਸਬੰਧੀ ਜਾਣਕਾਰੀ ਮਹਿਕ ਨੇ ਦੱਸਿਆ ਕਿ ਉਹ ਮਹਿਜ਼ ਇਕ ਘੰਟਾ ਇਸ ਕੰਮ ਨੂੰ ਦਿੰਦੀ ਹਾਂ ਅਤੇ ਪ੍ਰੀਖਿਆ ਸਮੇਂ ਉਹ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੀ ਹੈ। ਤਾਂ ਜੋ ਉਸਦੀ ਪੜ੍ਹਾਈ ਖਰਾਬ ਨਾ ਹੋਵੇ ਇਸ ਕੰਮ ਵਿਚ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਉਸ ਦੇ ਦਾਦਾ ਦਾਦੀ ਦਾ ਅਹਿਮ ਰੋਲ ਹੈ।
ਜਿਨ੍ਹਾਂ ਵੱਲੋਂ ਉਸ ਨੂੰ ਇਸ ਕੰਮ ਲਈ ਪ੍ਰੇਰਿਆ ਜਾਂਦਾ ਹੈ ਮਹਿਕ ਨੇ ਦੱਸਿਆ ਕੇ ਉਹ ਬਹੁਤ ਘੱਟ ਸਮਾਂ ਖੇਡਣ ਵੱਲ ਧਿਆਨ ਦਿੰਦੀ ਹੈ। ਉਹ ਦੂਸਰੇ ਬੱਚਿਆਂ ਨੂੰ ਵੀ ਅਪੀਲ ਕਰਨੀ ਚਾਹੁੰਦੀ ਹੈ ਕਿ ਉਹ ਯੂਟੂਬ ਉਪਰ ਸਭ ਕੰਮ ਦੀਆਂ ਇਹ ਵਸਤੂਆਂ ਵੇਖਣ ਜੋ ਸਾਨੂੰ ਰੋਜ਼ ਕਿਸੇ ਨਾ ਕਿਸੇ ਕੰਮ ਲਈ ਪ੍ਰੇਰਿਤ ਕਰਨ ਤਾਂ ਜੋ ਅਸੀਂ ਭਵਿੱਖ ਵਿਚ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕੀਏ। ਮਹਿਕ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਸ਼ੁਰੂ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਆਪਣੇ ਫੈਨ ਸਰਕਲ ਵਿਚ ਵੀ ਕੂੜੇ ਤੋਂ ਤਿਆਰ ਹੋਣ ਵਾਲੀਆਂ ਵਸਤੂਆਂ ਸਬੰਧੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ਤਾਂ ਜੋ ਹੋਰ ਬੱਚਿਆਂ ਨੂੰ ਵੀ ਇਸ ਤੋਂ ਸਿੱਖਿਆ ਲੈ ਸਕਣ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h