Diljit Dosanjh and Gurdas Maan’s ‘Challa’: ਪੰਜਾਬੀ ਸਿੰਗਰ ਤੇ ਐਕਟਰ Diljit Dosanjh ਆਪਣੇ ਫੈਨਸ ਨੂੰ ਸਰਪ੍ਰਾਈਜ਼ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਇਸ ਦੇ ਨਾਲ ਹੀ ਕਲਾਕਾਰ ਹਮੇਸ਼ਾਂ ਸੋਸ਼ਲ ਮੀਡੀਆ ‘ਤੇ ਐਕਟਿਲ ਰਹਿੰਦਾ ਹੈ, ਜਿਸ ਕਰਕੇ ਉਹ ਆਪਣੇ ਅਤੇ ਆਪਣੇ ਕੰਮ ਬਾਰੇ ਹਮੇਸ਼ਾਂ ਫੈਨਸ ਨੂੰ ਅਪਡੇਟ ਕਰਦਾ ਰਹਿੰਦਾ ਹੈ।
ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਦਿਲਜੀਤ ਦੀ ਇੱਕ ਫੋਟੋ ਕਾਫੀ ਵਾਇਰਲ ਹੋਈ ਸੀ, ਜਿਸ ‘ਚ ਉਹ ਪੰਜਾਬੀ ਸਿੰਗਰ ਗੁਰਦਾਸ ਮਾਨ ਨਾਲ ਨਜ਼ਰ ਆ ਰਹੇ ਸੀ। ਜਿਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਕਿ ਦੋਵੇਂ ਜਲਦੀ ਹੀ ਕੋਈ ਵੱਡਾ ਪ੍ਰੋਜੈਕਟ ਕਰ ਰਹੇ ਹਨ। ਇਸ ਨੂੰ ਸਹੀ ਸਾਬਤ ਕਰ ਕਲਾਕਾਰ ਨੇ ਇਸ ਜੋੜੀ ਦੀ ਕੌਲੇਬ੍ਰੈਸ਼ਨ ਦਾ ਧਮਾਕੇਦਾਰ ਗਾਣੇ ਬਾਰੇ ਜਾਣਕਾਰੀ ਸ਼ੇਅਰ ਕਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ।
ਦੱਸ ਦਈਏ ਕਿ ਦਿਲਜੀਤ ਅਤੇ ਗੁਰਦਾਸ ਮਾਨ ਨੇ ਇਸ ਵਾਰ ਗੁਰਦਾਸ ਮਾਨ ਦਾ ਗਾਣਾ ‘Challa’ ਰੀਕ੍ਰਿਏਟ ਕੀਤਾ ਹੈ। ਜਿਸ ਦੀ ਆਡਿਓ ਰਿਲੀਜ਼ ਹੋ ਗਈ ਹੈ। ਇਸ ਬਾਰੇ ਟਵੀਟ ਕਰਦਿਆਂ ਦਿਲਜੀਤ ਨੇ ਲਿਖਿਆ, “ਛੱਲਾ , https://open.spotify.com/track/3zvzQBIjjVRTdYmsdiBvNm?si=65Ka8JdXQwKCLVGodawrXw, Living Legend @gurdasmaan
Saab ,,,,,,, Brother ,,,,,,,,, @ikky_music,,,,,@gurickkgmaan,,,,,,, @gurpreetsbhasin,,,,,,,,,,,,, @OfficialSonaliS,,,,,,,,, #ManjitMam ,,,,,,,,, @spotifyindia,,,,,,,,, Team
”
ਵੇਖੋ ਦਿਲਜੀਤ ਦੋਸਾਂਝ ਦਾ ਟਵੀਟ
Living Legend @gurdasmaan Saab
Brother @ikky_music @gurickkgmaan @gurpreetsbhasin @OfficialSonaliS #ManjitMam @spotifyindia Team
pic.twitter.com/mp1FgyRF1e
— DILJIT DOSANJH (@diljitdosanjh) March 18, 2023
ਦਿਲਜੀਤ ਤੇ ਗੁਰਦਾਸ ਦਾ ਗਾਣਾ ਸਪੋਟੀਫਾਈ ਮਿਊਜ਼ਿਕ ਪਲੇਟਫਾਰਮ ‘ਤੇ ਆ ਗਿਆ ਹੈ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੋਵੇਂ ਸੁਪਰਸਟਾਰਸ ਨੇ ਇੱਕਠੇ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਦੋਵੇ ਕੋਕ ਸਟੂਡੀਓ ‘ਚ ‘ਕੀ ਬਣੂ ਦੁਨੀਆ ਦਾ’ ਗਾ ਕੇ ਵਾਹੋਵਾਹੀ ਖੱਟ ਚੁੱਕੇ ਹਨ। ਹੁਣ ਇਨ੍ਹਾਂ ਦੇ ਨਵੀਂ ਕੌਲੇਬ੍ਰੈਸ਼ਨ ਛੱਲਾ ਨੇ ਫੈਨਸ ਨੂੰ ਖੁਸ਼ ਕੀਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h