[caption id="attachment_147169" align="aligncenter" width="1200"] Happy Birthday Akshay Khanna: ਬਾਲੀਵੁੱਡ ਐਕਟਰ ਵਿਨੋਦ ਖੰਨਾ ਦੇ ਬੇਟੇ ਅਕਸ਼ੇ ਖੰਨਾ ਨੇ ਸਾਲ 1997 ਵਿੱਚ ਫਿਲਮ 'ਹਿਮਾਲਿਆ ਪੁੱਤਰਾ' ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਸਦੇ ਪਿਤਾ ਵਿਨੋਦ ਖੰਨਾ ਨੇ ਪ੍ਰੋਡਿਊਸ ਕੀਤਾ ਗਿਆ ਸੀ।[/caption] [caption id="attachment_147170" align="aligncenter" width="1280"] ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਅਕਸ਼ੈ ਨੇ ਫਿਲਮ 'ਚ ਆਪਣੀ ਐਕਟਿੰਗ ਨਾਲ ਆਪਣੀ ਪਛਾਣ ਜ਼ਰੂਰ ਬਣਾ ਲਈ ਸੀ। ਇਸ ਤੋਂ ਬਾਅਦ ਅਕਸ਼ੇ ਖੰਨਾ ਨੂੰ ਆਪਣੀ ਅਸਲੀ ਪਛਾਣ ਫਿਲਮ 'ਬਾਰਡਰ' 'ਚ ਧਰਮਵੀਰ ਦੇ ਕਿਰਦਾਰ ਤੋਂ ਮਿਲੀ।[/caption] [caption id="attachment_147171" align="aligncenter" width="2200"] ਜਿਸ ਤੋਂ ਬਾਅਦ ਫੈਨਸ ਉਸ ਦੇ ਦੀਵਾਨੇ ਹੋ ਗਏ। ਅਕਸ਼ੈ ਨੇ ਇੰਡਸਟਰੀ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ, ਜਿਸ 'ਚ 'ਆ ਅਬ ਲੌਟ ਚਲੇ', 'ਤਾਲ', 'ਦਿਲ ਚਾਹਤਾ ਹੈ', 'ਹਲਚਲ', 'ਗਾਂਧੀ ਮਾਈ ਫਾਦਰ', 'ਹਮਰਾਜ' ਤੇ 'ਹੰਗਮਾ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ।[/caption] [caption id="attachment_147172" align="aligncenter" width="831"] ਸਾਰੀਆਂ ਫਿਲਮਾਂ ਪਰਦੇ 'ਤੇ ਆਈਆਂ, ਪਰ ਕੁਝ ਸਮੇਂ ਬਾਅਦ ਅਕਸ਼ੈ ਖੰਨਾ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ। ਇਸ ਤੋਂ ਬਾਅਦ ਸਾਲ 2016 'ਚ ਇਕ ਵਾਰ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਹ 'ਡਿਸ਼ੂਮ' ਤੇ 'ਇਤੇਫਾਕ' ਫਿਲਮਾਂ 'ਚ ਨਜ਼ਰ ਆਏ।[/caption] [caption id="attachment_147174" align="aligncenter" width="553"] ਇੰਨਾ ਹੀ ਨਹੀਂ, ਅਕਸ਼ੈ ਖੰਨਾ ਨੇ ਫਿਲਮ 'State of Siege: Temple Attack' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ, ਜੋ ਜੁਲਾਈ 2012 'ਚ OTT ਪਲੇਟਫਾਰਮ ZEE5 'ਤੇ ਰਿਲੀਜ਼ ਹੋਈ। ਜੇਕਰ ਦੇਖਿਆ ਜਾਵੇ ਤਾਂ ਅਕਸ਼ੈ ਖੰਨਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੇ। ਉਨ੍ਹਾਂ ਦੇ ਅਫੇਅਰ ਦੀਆਂ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੀ।[/caption] [caption id="attachment_147173" align="aligncenter" width="1077"] ਇੱਥੋਂ ਤੱਕ ਕਿ ਉਨ੍ਹਾਂ ਦੀ ਤੇ ਕਰਿਸ਼ਮਾ ਕਪੂਰ ਦੀ ਲਵ ਸਟੋਰੀ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕਿਹਾ ਜਾਂਦਾ ਹੈ ਕਿ ਦੋਵੇਂ ਵਿਆਹ ਕਰਨ ਵਾਲੇ ਸੀ, ਪਰ ਦੋਵੇਂ ਵਿਆਹ ਨਹੀਂ ਕਰਵਾ ਸਕੇ ਤੇ ਐਕਟਰ ਅੱਜ ਤੱਕ ਸਿੰਗਲ ਹੈ।[/caption] [caption id="attachment_147175" align="aligncenter" width="566"] ਅਕਸ਼ੈ ਨੇ ਵਿਆਹ ਨਹੀਂ ਕਰਵਾਇਆ। ਕਰਿਸ਼ਮਾ ਤੋਂ ਇਲਾਵਾ ਉਸ ਦਾ ਨਾਂ ਉਸ ਦੌਰ ਦੀ ਸਭ ਤੋਂ ਖੂਬਸੂਰਤ ਐਕਟਰਸ ਐਸ਼ਵਰਿਆ ਰਾਏ ਨਾਲ ਵੀ ਜੁੜਿਆ ਸੀ। ਕਿਹਾ ਜਾਂਦਾ ਹੈ ਕਿ ਐਸ਼ਵਰਿਆ ਤੇ ਅਕਸ਼ੈ ਦੇ ਅਫੇਅਰ ਦੀਆਂ ਸਿਰਫ ਅਫਵਾਹਾਂ ਸੀ। ਅਕਸ਼ੈ ਖੰਨਾ ਹੀ ਉਸ ਨੂੰ ਪਸੰਦ ਕਰਦੇ ਸੀ। ਅਕਸ਼ੇ ਖੰਨਾ ਨੇ ਖੁਦ ਇੱਕ ਵਾਰ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ 'ਉਹ ਐਸ਼ਵਰਿਆ ਦੇ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ।'[/caption] [caption id="attachment_147176" align="aligncenter" width="1200"] ਦੂਜੇ ਪਾਸੇ ਜੇਕਰ ਗੱਲ ਕਰੀਏ ਅਕਸ਼ੇ ਖੰਨਾ ਅਤੇ ਕਰਿਸ਼ਮਾ ਕਪੂਰ ਦੀ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸੁਰਖੀਆਂ 'ਚ ਸਨ। ਦੱਸਿਆ ਜਾਂਦਾ ਹੈ ਕਿ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਖੁਦ ਮਰਹੂਮ ਅਭਿਨੇਤਾ ਵਿਨੋਦ ਖੰਨਾ ਕੋਲ ਗਏ ਅਤੇ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਪਰ ਕਰਿਸ਼ਮਾ ਦੀ ਮਾਂ ਬਬੀਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।[/caption] [caption id="attachment_147177" align="aligncenter" width="1199"] ਕਿਹਾ ਜਾਂਦਾ ਹੈ ਕਿ ਬਬੀਤਾ ਨੇ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਅਸਲ 'ਚ ਉਸ ਸਮੇਂ ਕਰਿਸ਼ਮਾ ਦਾ ਫਿਲਮੀ ਕਰੀਅਰ ਕਾਫੀ ਵਧੀਆ ਚੱਲ ਰਿਹਾ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਕਰਿਸ਼ਮਾ ਦਾ ਵਿਆਹ ਹੋ ਕੇ ਉਸ ਦਾ ਕਰੀਅਰ ਖ਼ਤਮ ਹੋ ਜਾਵੇ। ਇਹ ਸੋਚ ਕੇ ਬਬੀਤਾ ਨੇ ਅਕਸ਼ੈ ਖੰਨਾ ਨਾਲ ਆਪਣੇ ਰਿਸ਼ਤੇ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।[/caption] [caption id="attachment_147178" align="aligncenter" width="970"] ਇਸ ਤੋਂ ਬਾਅਦ ਅਕਸ਼ੈ ਖੰਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਮੈਨੂੰ ਨਹੀਂ ਲੱਗਦਾ ਕਿ ਮੈਂ ਜ਼ਿਆਦਾ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿ ਸਕਦਾ ਹਾਂ। ਹਰ ਰਿਸ਼ਤੇ 'ਚ ਇੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਜਦੋਂ ਮਰਜ਼ੀ ਕਿਸੇ ਹੋਰ ਰਿਸ਼ਤੇ 'ਚ ਜਾਣਾ ਹੋਵੇ ਪਰ ਵਿਆਹ ਤੋਂ ਬਾਅਦ ਅਜਿਹਾ ਨਹੀਂ ਹੋ ਪਾਉਂਦਾ।[/caption] [caption id="attachment_147179" align="aligncenter" width="590"] ਅਕਸ਼ੈ ਖੰਨਾ ਨੇ ਇੰਟਰਵਿਊ 'ਚ ਕਿਹਾ ਸੀ ਵਿਆਹ ਨਾ ਕਰਵਾਉਣ ਦਾ ਦੂਜਾ ਕਾਰਨ ਹੈ ਕਿ ਮੈਨੂੰ ਬੱਚੇ ਬਿਲਕੁਲ ਵੀ ਪਸੰਦ ਨਹੀਂ ਹਨ। ਮੈਂ ਹੁਣ ਕਦੇ ਵਿਆਹ ਨਹੀਂ ਕਰਾਂਗਾ ਕਿਉਂਕਿ ਹੁਣ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ।[/caption]