ਐਤਵਾਰ, ਜੁਲਾਈ 12, 2026 02:28 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Karishma Kapoor ਨਾਲ ਬ੍ਰੇਕਅੱਪ ਤੋਂ ਬਾਅਦ Akshaye Khanna ਨੇ ਕਿਉਂ ਨਹੀਂ ਕਰਵਾਇਆ ਵਿਆਹ?

Akshaye Khanna ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਅਫੇਅਰ ਦੀ ਚਰਚਾ ਉਨ੍ਹਾਂ ਦੀਆਂ ਫਿਲਮਾਂ ਤੋਂ ਜ਼ਿਆਦਾ ਹੁੰਦੇ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਅਕਸ਼ੇ ਖੰਨਾ ਤੇ ਕਰਿਸ਼ਮਾ ਕਪੂਰ ਵਿਆਹ ਕਰਨਾ ਚਾਹੁੰਦੇ ਸੀ।

by ਮਨਵੀਰ ਰੰਧਾਵਾ
ਮਾਰਚ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Happy Birthday Akshay Khanna: ਬਾਲੀਵੁੱਡ ਐਕਟਰ ਵਿਨੋਦ ਖੰਨਾ ਦੇ ਬੇਟੇ ਅਕਸ਼ੇ ਖੰਨਾ ਨੇ ਸਾਲ 1997 ਵਿੱਚ ਫਿਲਮ 'ਹਿਮਾਲਿਆ ਪੁੱਤਰਾ' ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਸਦੇ ਪਿਤਾ ਵਿਨੋਦ ਖੰਨਾ ਨੇ ਪ੍ਰੋਡਿਊਸ ਕੀਤਾ ਗਿਆ ਸੀ।
ਇਹ ਫਿਲਮ ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਅਕਸ਼ੈ ਨੇ ਫਿਲਮ 'ਚ ਆਪਣੀ ਐਕਟਿੰਗ ਨਾਲ ਆਪਣੀ ਪਛਾਣ ਜ਼ਰੂਰ ਬਣਾ ਲਈ ਸੀ। ਇਸ ਤੋਂ ਬਾਅਦ ਅਕਸ਼ੇ ਖੰਨਾ ਨੂੰ ਆਪਣੀ ਅਸਲੀ ਪਛਾਣ ਫਿਲਮ 'ਬਾਰਡਰ' 'ਚ ਧਰਮਵੀਰ ਦੇ ਕਿਰਦਾਰ ਤੋਂ ਮਿਲੀ।
ਜਿਸ ਤੋਂ ਬਾਅਦ ਫੈਨਸ ਉਸ ਦੇ ਦੀਵਾਨੇ ਹੋ ਗਏ। ਅਕਸ਼ੈ ਨੇ ਇੰਡਸਟਰੀ ਦੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ, ਜਿਸ 'ਚ 'ਆ ਅਬ ਲੌਟ ਚਲੇ', 'ਤਾਲ', 'ਦਿਲ ਚਾਹਤਾ ਹੈ', 'ਹਲਚਲ', 'ਗਾਂਧੀ ਮਾਈ ਫਾਦਰ', 'ਹਮਰਾਜ' ਤੇ 'ਹੰਗਮਾ' ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ।
ਸਾਰੀਆਂ ਫਿਲਮਾਂ ਪਰਦੇ 'ਤੇ ਆਈਆਂ, ਪਰ ਕੁਝ ਸਮੇਂ ਬਾਅਦ ਅਕਸ਼ੈ ਖੰਨਾ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ। ਇਸ ਤੋਂ ਬਾਅਦ ਸਾਲ 2016 'ਚ ਇਕ ਵਾਰ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਹ 'ਡਿਸ਼ੂਮ' ਤੇ 'ਇਤੇਫਾਕ' ਫਿਲਮਾਂ 'ਚ ਨਜ਼ਰ ਆਏ।
ਇੰਨਾ ਹੀ ਨਹੀਂ, ਅਕਸ਼ੈ ਖੰਨਾ ਨੇ ਫਿਲਮ 'State of Siege: Temple Attack' ਨਾਲ ਆਪਣਾ ਡਿਜੀਟਲ ਡੈਬਿਊ ਕੀਤਾ, ਜੋ ਜੁਲਾਈ 2012 'ਚ OTT ਪਲੇਟਫਾਰਮ ZEE5 'ਤੇ ਰਿਲੀਜ਼ ਹੋਈ। ਜੇਕਰ ਦੇਖਿਆ ਜਾਵੇ ਤਾਂ ਅਕਸ਼ੈ ਖੰਨਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ 'ਚ ਰਹੇ। ਉਨ੍ਹਾਂ ਦੇ ਅਫੇਅਰ ਦੀਆਂ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੀ।
ਇੱਥੋਂ ਤੱਕ ਕਿ ਉਨ੍ਹਾਂ ਦੀ ਤੇ ਕਰਿਸ਼ਮਾ ਕਪੂਰ ਦੀ ਲਵ ਸਟੋਰੀ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕਿਹਾ ਜਾਂਦਾ ਹੈ ਕਿ ਦੋਵੇਂ ਵਿਆਹ ਕਰਨ ਵਾਲੇ ਸੀ, ਪਰ ਦੋਵੇਂ ਵਿਆਹ ਨਹੀਂ ਕਰਵਾ ਸਕੇ ਤੇ ਐਕਟਰ ਅੱਜ ਤੱਕ ਸਿੰਗਲ ਹੈ।
ਅਕਸ਼ੈ ਨੇ ਵਿਆਹ ਨਹੀਂ ਕਰਵਾਇਆ। ਕਰਿਸ਼ਮਾ ਤੋਂ ਇਲਾਵਾ ਉਸ ਦਾ ਨਾਂ ਉਸ ਦੌਰ ਦੀ ਸਭ ਤੋਂ ਖੂਬਸੂਰਤ ਐਕਟਰਸ ਐਸ਼ਵਰਿਆ ਰਾਏ ਨਾਲ ਵੀ ਜੁੜਿਆ ਸੀ। ਕਿਹਾ ਜਾਂਦਾ ਹੈ ਕਿ ਐਸ਼ਵਰਿਆ ਤੇ ਅਕਸ਼ੈ ਦੇ ਅਫੇਅਰ ਦੀਆਂ ਸਿਰਫ ਅਫਵਾਹਾਂ ਸੀ। ਅਕਸ਼ੈ ਖੰਨਾ ਹੀ ਉਸ ਨੂੰ ਪਸੰਦ ਕਰਦੇ ਸੀ। ਅਕਸ਼ੇ ਖੰਨਾ ਨੇ ਖੁਦ ਇੱਕ ਵਾਰ ਆਪਣੇ ਇੰਟਰਵਿਊ 'ਚ ਕਿਹਾ ਸੀ ਕਿ 'ਉਹ ਐਸ਼ਵਰਿਆ ਦੇ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ।'
ਦੂਜੇ ਪਾਸੇ ਜੇਕਰ ਗੱਲ ਕਰੀਏ ਅਕਸ਼ੇ ਖੰਨਾ ਅਤੇ ਕਰਿਸ਼ਮਾ ਕਪੂਰ ਦੀ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸੁਰਖੀਆਂ 'ਚ ਸਨ। ਦੱਸਿਆ ਜਾਂਦਾ ਹੈ ਕਿ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਖੁਦ ਮਰਹੂਮ ਅਭਿਨੇਤਾ ਵਿਨੋਦ ਖੰਨਾ ਕੋਲ ਗਏ ਅਤੇ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਪਰ ਕਰਿਸ਼ਮਾ ਦੀ ਮਾਂ ਬਬੀਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।
ਕਿਹਾ ਜਾਂਦਾ ਹੈ ਕਿ ਬਬੀਤਾ ਨੇ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਅਸਲ 'ਚ ਉਸ ਸਮੇਂ ਕਰਿਸ਼ਮਾ ਦਾ ਫਿਲਮੀ ਕਰੀਅਰ ਕਾਫੀ ਵਧੀਆ ਚੱਲ ਰਿਹਾ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਕਰਿਸ਼ਮਾ ਦਾ ਵਿਆਹ ਹੋ ਕੇ ਉਸ ਦਾ ਕਰੀਅਰ ਖ਼ਤਮ ਹੋ ਜਾਵੇ। ਇਹ ਸੋਚ ਕੇ ਬਬੀਤਾ ਨੇ ਅਕਸ਼ੈ ਖੰਨਾ ਨਾਲ ਆਪਣੇ ਰਿਸ਼ਤੇ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਅਕਸ਼ੈ ਖੰਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ 'ਮੈਨੂੰ ਨਹੀਂ ਲੱਗਦਾ ਕਿ ਮੈਂ ਜ਼ਿਆਦਾ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿ ਸਕਦਾ ਹਾਂ। ਹਰ ਰਿਸ਼ਤੇ 'ਚ ਇੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਜਦੋਂ ਮਰਜ਼ੀ ਕਿਸੇ ਹੋਰ ਰਿਸ਼ਤੇ 'ਚ ਜਾਣਾ ਹੋਵੇ ਪਰ ਵਿਆਹ ਤੋਂ ਬਾਅਦ ਅਜਿਹਾ ਨਹੀਂ ਹੋ ਪਾਉਂਦਾ।
ਅਕਸ਼ੈ ਖੰਨਾ ਨੇ ਇੰਟਰਵਿਊ 'ਚ ਕਿਹਾ ਸੀ ਵਿਆਹ ਨਾ ਕਰਵਾਉਣ ਦਾ ਦੂਜਾ ਕਾਰਨ ਹੈ ਕਿ ਮੈਨੂੰ ਬੱਚੇ ਬਿਲਕੁਲ ਵੀ ਪਸੰਦ ਨਹੀਂ ਹਨ। ਮੈਂ ਹੁਣ ਕਦੇ ਵਿਆਹ ਨਹੀਂ ਕਰਾਂਗਾ ਕਿਉਂਕਿ ਹੁਣ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ।

 

Happy Birthday Akshay Khanna: ਬਾਲੀਵੁੱਡ ਐਕਟਰ ਵਿਨੋਦ ਖੰਨਾ ਦੇ ਬੇਟੇ ਅਕਸ਼ੇ ਖੰਨਾ ਨੇ ਸਾਲ 1997 ਵਿੱਚ ਫਿਲਮ ‘ਹਿਮਾਲਿਆ ਪੁੱਤਰਾ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਉਸਦੇ ਪਿਤਾ ਵਿਨੋਦ ਖੰਨਾ ਨੇ ਪ੍ਰੋਡਿਊਸ ਕੀਤਾ ਗਿਆ ਸੀ।
ਇਹ ਫਿਲਮ ਬਾਕਸ ਆਫਿਸ ‘ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ ਪਰ ਅਕਸ਼ੈ ਨੇ ਫਿਲਮ ‘ਚ ਆਪਣੀ ਐਕਟਿੰਗ ਨਾਲ ਆਪਣੀ ਪਛਾਣ ਜ਼ਰੂਰ ਬਣਾ ਲਈ ਸੀ। ਇਸ ਤੋਂ ਬਾਅਦ ਅਕਸ਼ੇ ਖੰਨਾ ਨੂੰ ਆਪਣੀ ਅਸਲੀ ਪਛਾਣ ਫਿਲਮ ‘ਬਾਰਡਰ’ ‘ਚ ਧਰਮਵੀਰ ਦੇ ਕਿਰਦਾਰ ਤੋਂ ਮਿਲੀ।
ਜਿਸ ਤੋਂ ਬਾਅਦ ਫੈਨਸ ਉਸ ਦੇ ਦੀਵਾਨੇ ਹੋ ਗਏ। ਅਕਸ਼ੈ ਨੇ ਇੰਡਸਟਰੀ ਦੀਆਂ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ, ਜਿਸ ‘ਚ ‘ਆ ਅਬ ਲੌਟ ਚਲੇ’, ‘ਤਾਲ’, ‘ਦਿਲ ਚਾਹਤਾ ਹੈ’, ‘ਹਲਚਲ’, ‘ਗਾਂਧੀ ਮਾਈ ਫਾਦਰ’, ‘ਹਮਰਾਜ’ ਤੇ ‘ਹੰਗਮਾ’ ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ।
ਸਾਰੀਆਂ ਫਿਲਮਾਂ ਪਰਦੇ ‘ਤੇ ਆਈਆਂ, ਪਰ ਕੁਝ ਸਮੇਂ ਬਾਅਦ ਅਕਸ਼ੈ ਖੰਨਾ ਨੇ ਖੁਦ ਨੂੰ ਇੰਡਸਟਰੀ ਤੋਂ ਦੂਰ ਕਰ ਲਿਆ। ਇਸ ਤੋਂ ਬਾਅਦ ਸਾਲ 2016 ‘ਚ ਇਕ ਵਾਰ ਉਨ੍ਹਾਂ ਨੇ ਫਿਲਮ ਇੰਡਸਟਰੀ ‘ਚ ਐਂਟਰੀ ਕੀਤੀ, ਜਿਸ ਤੋਂ ਬਾਅਦ ਉਹ ‘ਡਿਸ਼ੂਮ’ ਤੇ ‘ਇਤੇਫਾਕ’ ਫਿਲਮਾਂ ‘ਚ ਨਜ਼ਰ ਆਏ।
ਇੰਨਾ ਹੀ ਨਹੀਂ, ਅਕਸ਼ੈ ਖੰਨਾ ਨੇ ਫਿਲਮ ‘State of Siege: Temple Attack’ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ, ਜੋ ਜੁਲਾਈ 2012 ‘ਚ OTT ਪਲੇਟਫਾਰਮ ZEE5 ‘ਤੇ ਰਿਲੀਜ਼ ਹੋਈ। ਜੇਕਰ ਦੇਖਿਆ ਜਾਵੇ ਤਾਂ ਅਕਸ਼ੈ ਖੰਨਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹੇ। ਉਨ੍ਹਾਂ ਦੇ ਅਫੇਅਰ ਦੀਆਂ ਕਈ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਸੀ।
ਇੱਥੋਂ ਤੱਕ ਕਿ ਉਨ੍ਹਾਂ ਦੀ ਤੇ ਕਰਿਸ਼ਮਾ ਕਪੂਰ ਦੀ ਲਵ ਸਟੋਰੀ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕਿਹਾ ਜਾਂਦਾ ਹੈ ਕਿ ਦੋਵੇਂ ਵਿਆਹ ਕਰਨ ਵਾਲੇ ਸੀ, ਪਰ ਦੋਵੇਂ ਵਿਆਹ ਨਹੀਂ ਕਰਵਾ ਸਕੇ ਤੇ ਐਕਟਰ ਅੱਜ ਤੱਕ ਸਿੰਗਲ ਹੈ।
ਅਕਸ਼ੈ ਨੇ ਵਿਆਹ ਨਹੀਂ ਕਰਵਾਇਆ। ਕਰਿਸ਼ਮਾ ਤੋਂ ਇਲਾਵਾ ਉਸ ਦਾ ਨਾਂ ਉਸ ਦੌਰ ਦੀ ਸਭ ਤੋਂ ਖੂਬਸੂਰਤ ਐਕਟਰਸ ਐਸ਼ਵਰਿਆ ਰਾਏ ਨਾਲ ਵੀ ਜੁੜਿਆ ਸੀ। ਕਿਹਾ ਜਾਂਦਾ ਹੈ ਕਿ ਐਸ਼ਵਰਿਆ ਤੇ ਅਕਸ਼ੈ ਦੇ ਅਫੇਅਰ ਦੀਆਂ ਸਿਰਫ ਅਫਵਾਹਾਂ ਸੀ। ਅਕਸ਼ੈ ਖੰਨਾ ਹੀ ਉਸ ਨੂੰ ਪਸੰਦ ਕਰਦੇ ਸੀ। ਅਕਸ਼ੇ ਖੰਨਾ ਨੇ ਖੁਦ ਇੱਕ ਵਾਰ ਆਪਣੇ ਇੰਟਰਵਿਊ ‘ਚ ਕਿਹਾ ਸੀ ਕਿ ‘ਉਹ ਐਸ਼ਵਰਿਆ ਦੇ ਚਿਹਰੇ ਤੋਂ ਨਜ਼ਰਾਂ ਨਹੀਂ ਹਟਾ ਪਾਉਂਦੇ।’
ਦੂਜੇ ਪਾਸੇ ਜੇਕਰ ਗੱਲ ਕਰੀਏ ਅਕਸ਼ੇ ਖੰਨਾ ਅਤੇ ਕਰਿਸ਼ਮਾ ਕਪੂਰ ਦੀ ਤਾਂ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਸੁਰਖੀਆਂ ‘ਚ ਸਨ। ਦੱਸਿਆ ਜਾਂਦਾ ਹੈ ਕਿ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਖੁਦ ਮਰਹੂਮ ਅਭਿਨੇਤਾ ਵਿਨੋਦ ਖੰਨਾ ਕੋਲ ਗਏ ਅਤੇ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਪਰ ਕਰਿਸ਼ਮਾ ਦੀ ਮਾਂ ਬਬੀਤਾ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।
ਕਿਹਾ ਜਾਂਦਾ ਹੈ ਕਿ ਬਬੀਤਾ ਨੇ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਅਸਲ ‘ਚ ਉਸ ਸਮੇਂ ਕਰਿਸ਼ਮਾ ਦਾ ਫਿਲਮੀ ਕਰੀਅਰ ਕਾਫੀ ਵਧੀਆ ਚੱਲ ਰਿਹਾ ਸੀ ਤੇ ਉਹ ਨਹੀਂ ਚਾਹੁੰਦੀ ਸੀ ਕਿ ਕਰਿਸ਼ਮਾ ਦਾ ਵਿਆਹ ਹੋ ਕੇ ਉਸ ਦਾ ਕਰੀਅਰ ਖ਼ਤਮ ਹੋ ਜਾਵੇ। ਇਹ ਸੋਚ ਕੇ ਬਬੀਤਾ ਨੇ ਅਕਸ਼ੈ ਖੰਨਾ ਨਾਲ ਆਪਣੇ ਰਿਸ਼ਤੇ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਅਕਸ਼ੈ ਖੰਨਾ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ‘ਮੈਨੂੰ ਨਹੀਂ ਲੱਗਦਾ ਕਿ ਮੈਂ ਜ਼ਿਆਦਾ ਸਮੇਂ ਤੱਕ ਰਿਲੇਸ਼ਨਸ਼ਿਪ ‘ਚ ਰਹਿ ਸਕਦਾ ਹਾਂ। ਹਰ ਰਿਸ਼ਤੇ ‘ਚ ਇੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਜਦੋਂ ਮਰਜ਼ੀ ਕਿਸੇ ਹੋਰ ਰਿਸ਼ਤੇ ‘ਚ ਜਾਣਾ ਹੋਵੇ ਪਰ ਵਿਆਹ ਤੋਂ ਬਾਅਦ ਅਜਿਹਾ ਨਹੀਂ ਹੋ ਪਾਉਂਦਾ।
ਅਕਸ਼ੈ ਖੰਨਾ ਨੇ ਇੰਟਰਵਿਊ ‘ਚ ਕਿਹਾ ਸੀ ਵਿਆਹ ਨਾ ਕਰਵਾਉਣ ਦਾ ਦੂਜਾ ਕਾਰਨ ਹੈ ਕਿ ਮੈਨੂੰ ਬੱਚੇ ਬਿਲਕੁਲ ਵੀ ਪਸੰਦ ਨਹੀਂ ਹਨ। ਮੈਂ ਹੁਣ ਕਦੇ ਵਿਆਹ ਨਹੀਂ ਕਰਾਂਗਾ ਕਿਉਂਕਿ ਹੁਣ ਮੈਂ ਇਕੱਲਾ ਰਹਿਣਾ ਪਸੰਦ ਕਰਦਾ ਹਾਂ।
Tags: Akshaye KhannaAkshaye Khanna and Karishma KapoorAkshaye Khanna BirthdayAkshaye Khanna break up with Karishma KapoorAkshaye Khanna Love Affairbollywoodentertainment newsHappy Birthday Akshaye Khannapro punjab tvpunjabi news
Share345Tweet216Share86

Related Posts

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

OTT ਤੋਂ ਫ਼ਿਲਮ ਸਤਲੁਜ ਹਟਾਏ ਜਾਣ ‘ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ . . .

ਜੁਲਾਈ 6, 2026

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਆਮਿਰ ਖਾਨ, ਗਰਲਫ੍ਰੈਂਡ ਗੋਰੀ ਸਪ੍ਰੈੱਟ ਨਾਲ ਕਰਵਾਉਣਗੇ ਤੀਜਾ ਵਿਆਹ

ਜੁਲਾਈ 5, 2026

ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ !

ਜੂਨ 11, 2026

ਪੰਜਾਬੀ ਗਾਇਕਾ ਇੰਦਰ ਕੌਰ ਕਤਲ ਕੇਸ ਨਾਲ ਜੁੜੀ ਵੱਡੀ ਖ਼ਬਰ, ਮੁੱਖ ਦੋਸ਼ੀ ਵਿਰੁੱਧ LOC ਜਾਰੀ

ਮਈ 23, 2026

ਦੁਨੀਆ ਨੂੰ ਹਸਾਉਣ ਵਾਲੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਮਿਲਿਆ ਵੱਡਾ ਸਨਮਾਨ; ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

ਮਈ 4, 2026
Load More

Recent News

ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਦੀਆਂ ਦਵਾਈਆਂ ਸਮੇਤ 39 ਦਵਾਈਆਂ ਦੀਆਂ ਕੀਮਤਾਂ ਨਿਰਧਾਰਤ; ਸਰਕਾਰ ਨੇ ਨਵੀਂ ਕੀਮਤ ਸੂਚੀ ਕੀਤੀ ਜਾਰੀ

ਜੁਲਾਈ 11, 2026

ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਪਲਟੀ ਭਾਰਤੀ ਸੈਲਾਨੀਆਂ ਨੂੰ ਲੈ ਜਾ ਰਹੀ ਕਿਸ਼ਤੀ, 15 ਲੋਕਾਂ ਦੀ ਮੌਤ

ਜੁਲਾਈ 11, 2026

ਅਗਲੇ ਹਫ਼ਤੇ ਸ਼ੁਰੂ ਹੋਵੇਗੀ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ; ਪੜ੍ਹੋ ਰੂਟ, ਟਾਪ ਸਪੀਡ, ਦੂਰੀ ਦੇ ਮੁੱਖ ਵੇਰਵੇ

ਜੁਲਾਈ 11, 2026

ਫ਼ਿਲਮ ‘ਸਰਪੰਚ’ ‘ਚ ਸ਼ਾਨਦਾਰ ਅਦਾਕਾਰੀ ਕਰ ਅਦਾਕਾਰ ਗੁਰਬਾਜ਼ ਸਿੰਘ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਬਣਾਈ ਵੱਖਰੀ ਪਛਾਣ

ਜੁਲਾਈ 11, 2026

ਮਾਤਮ ‘ਚ ਬਦਲਿਆ 53ਵੇਂ ਆਜ਼ਾਦੀ ਦਿਵਸ ਦਾ ਜਸ਼ਨ, ਬਹਾਮਾਸ ‘ਚ ਹੋਇਆ ਭਿਆਨਕ ਜਹਾਜ਼ ਹਾਦਸਾ

ਜੁਲਾਈ 11, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.