Burn Belly Fat with Lemon Water: ਗਰਮੀਆਂ ਦਾ ਮੌਸਮ ਹੈ ਤੇ ਨਿੰਬੂ ਪਾਣੀ ਦੀ ਕੋਈ ਗੱਲ ਨਾ ਕਰੇ ਇਹ ਕਿਵੇਂ ਹੋ ਸਕਦਾ ਹੈ, ਸਾਡੇ ਚੋਂ ਜ਼ਿਆਦਾਤਰ ਲੋਕਾਂ ਨੂੰ ਇਹ ਕਾਫੀ ਪਸੰਦ ਹੁੰਦਾ ਹੈ। ਗਰਮੀਆਂ ਦੇ ਇਸ ਡ੍ਰਿੰਕ ਨੂੰ ਘਰ ‘ਚ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ ਤੇ ਇਹ ਬਾਜ਼ਾਰਾਂ ‘ਚ ਗੱਡੀਆਂ ‘ਤੇ ਆਸਾਨੀ ਨਾਲ ਮਿਲ ਜਾਂਦਾ ਹੈ, ਕਈ ਲੋਕ ਸੋਡਾ ਵਾਟਰ ਦੇ ਨਾਲ ਨਿੰਬੂ ਦਾ ਰਸ ਪੀਣ ਦੇ ਸ਼ੌਕੀਨ ਹੁੰਦੇ ਹਨ।
ਕੀ ਨਿੰਬੂ ਪਾਣੀ ਘੱਟਾ ਸਕਦਾ ਹੈ ਭਾਰ?
ਅਸੀਂ ਸੁਣਿਆ ਹੋਵੇਗਾ ਕਿ ਨਿੰਬੂ ਪਾਣੀ ਨੂੰ ਨਿਯਮਿਤ ਤੌਰ ‘ਤੇ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਸਿਹਤ ਮਾਹਿਰ ਇਹ ਵੀ ਜ਼ੋਰ ਦਿੰਦੇ ਹਨ ਕਿ ਸਵੇਰੇ ਉੱਠ ਕੇ ਇੱਕ ਗਲਾਸ ਨਿੰਬੂ ਪਾਣੀ ਪੀਣ ਨਾਲ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ, ਬਹੁਤ ਸਾਰੇ ਲੋਕ ਬਿਹਤਰ ਨਤੀਜਿਆਂ ਲਈ ਇਸ ਡਰਿੰਕ ਵਿੱਚ ਸ਼ਹਿਦ ਵੀ ਮਿਲਾ ਦਿੰਦੇ ਹਨ, ਪਰ ਕੀ ਨਿੰਬੂ ਪਾਣੀ ਵਾਕਈ ਹੀ ਭਾਰ ਘੱਟ ਕਰਦਾ ਹੈ?
ਨਿੰਬੂ ਪਾਣੀ ਪੀਣ ਦੇ ਫਾਇਦੇ
ਨਿੰਬੂ ਵਿੱਚ ਸਿਟਰਿਕ ਐਸਿਡ, ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ-6, ਪੇਕਟਿਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਹ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਅਤੇ ਨਾਲ ਹੀ ਸਾਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦਾ ਹੈ। ਨਿੰਬੂ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਦਿਲ ਦੀ ਸਿਹਤ ਵਿੱਚ ਸੁਧਾਰ ਕਰਦੇ ਹਨ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਨਿੰਬੂ ਪਾਣੀ ਪੀਣ ਨਾਲ ਪੇਟ ਤੇ ਕਮਰ ਦੇ ਆਲੇ-ਦੁਆਲੇ ਜੰਮੀ ਹੋਈ ਚਰਬੀ ਘੱਟ ਹੋਣ ਲੱਗਦੀ ਹੈ, ਮਤਲਬ ਤੁਹਾਡਾ ਭਾਰ ਤੇਜ਼ੀ ਨਾਲ ਘਟਦਾ ਹੈ।
ਭੁੱਖ ਨੂੰ ਕੰਟਰੋਲ ਕਰਦਾ ਹੈ
ਨਿੰਬੂ ‘ਚ ਪੈਕਟਿਨ ਨਾਂ ਦਾ ਤੱਤ ਹੁੰਦਾ ਹੈ ਜੋ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ, ਇਸ ਨੂੰ ਪੀਣ ਤੋਂ ਬਾਅਦ ਤੇਲ ਵਾਲਾ ਭੋਜਨ ਖਾਣ ਦੀ ਇੱਛਾ ਵੀ ਘੱਟ ਜਾਂਦੀ ਹੈ। ਇਸ ‘ਚ ਮੌਜੂਦ ਫਲੇਵੋਨੋਇਡਸ ਮੈਟਾਬੋਲਿਜ਼ਮ ਨੂੰ ਵਧਾਉਂਦੇ ਹਨ ਅਤੇ ਨਾਲ ਹੀ ਸਰੀਰ ਨੂੰ ਡੀਟੌਕਸਫਾਈ ਕਰਦੇ ਹਨ। ਨਿੰਬੂ ਵਿੱਚ ਮੌਜੂਦ ਪੋਟਾਸ਼ੀਅਮ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।
ਕਿਵੇਂ ਤਿਆਰ ਕਰੀਏ ਨਿੰਬੂ ਪਾਣੀ ?
ਜੇਕਰ ਤੁਸੀਂ ਚਾਹੁੰਦੇ ਹੋ ਕਿ ਨਿੰਬੂ ਦਾ ਅਸਰ ਤੁਹਾਡੇ ਢਿੱਡ ਦੀ ਚਰਬੀ ‘ਤੇ ਜ਼ਿਆਦਾ ਹੋਵੇ ਤਾਂ ਸਭ ਤੋਂ ਪਹਿਲਾਂ ਇੱਕ ਗਿਲਾਸ ਕੋਸੇ ਪਾਣੀ ਦਾ ਲਓ ਤੇ ਉਸ ‘ਚ ਇੱਕ ਛੋਟਾ ਜਿਹਾ ਨਿੰਬੂ ਨਿਚੋੜ ਲਓ। ਹੁਣ ਇਸ ‘ਚ ਕਾਲਾ ਨਮਕ ਤੇ ਜੀਰਾ ਪਾਊਡਰ ਮਿਲਾ ਕੇ ਪੀਓ। ਜੇਕਰ ਤੁਸੀਂ ਸਵੇਰੇ ਉੱਠ ਕੇ ਕੋਸੇ ਪਾਣੀ ‘ਚ ਇੱਕ ਚੱਮਚ ਸ਼ਹਿਦ ਮਿਲਾ ਕੇ ਪੀਓ ਤਾਂ ਭਾਰ ਤੇਜ਼ੀ ਨਾਲ ਘੱਟ ਹੋਵੇਗਾ।
(Disclaimer: ਇੱਥੇ ਦਿੱਤੀ ਗਈ ਜਾਣਕਾਰੀ ਘਰੇਲੂ ਉਪਚਾਰਾਂ ਅਤੇ ਆਮ ਜਾਣਕਾਰੀ ‘ਤੇ ਅਧਾਰਤ ਹੈ। ਇਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰੀ ਸਲਾਹ ਲਓ। Pro Punjab TV ਇਸ ਦੀ ਪੁਸ਼ਟੀ ਨਹੀਂ ਕਰਦਾ।)
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h