ਵੀਰਵਾਰ, ਅਗਸਤ 6, 2026 01:39 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ ਲੁਧਿਆਣਾ ਦੇ ਵਿਅਕਤੀ ਨੂੰ 3 ਸਾਲ ਦੀ ਕੈਦ, 10 ਹਜ਼ਾਰ ਰੁਪਏ ਦਾ ਜੁਰਮਾਨਾ

by Gurjeet Kaur
ਨਵੰਬਰ 24, 2023
in ਪੰਜਾਬ
0
ਬੱਚਿਆਂ ਦੀ ਅਸ਼ਲੀਲ ਸਮੱਗਰੀ ਫੇਸਬੁੱਕ ’ਤੇ ਪ੍ਰਸਾਰਿਤ ਕਰਨ ਦੇ ਦੋਸ਼ ’ਚ ਲੁਧਿਆਣਾ ਦੇ ਵਿਅਕਤੀ ਨੂੰ 3 ਸਾਲ ਦੀ ਕੈਦ, 10 ਹਜ਼ਾਰ ਰੁਪਏ ਦਾ ਜੁਰਮਾਨਾ

 

ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਐਸ.ਏ.ਐਸ.ਨਗਰ ਨੇ ਲੁਧਿਆਣਾ ਦੇ ਇੱਕ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਨਾਲ ਹੀ 10000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਪਿੰਡ ਸਾਹਨੇਵਾਲ ਦੇ ਰਹਿਣ ਵਾਲੇ ਅਨੁਜ ਕੁਮਾਰ ਵਜੋਂ ਹੋਈ ਹੈ।

 

ਪ੍ਰਾਪਤ ਜਾਣਕਾਰੀ ਅਨੁਸਾਰ, ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (ਐਨਸੀਐਮਈਸੀ) ਤੋਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (ਐਨਸੀਆਰਪੀ) ’ਤੇ ਪ੍ਰਾਪਤ ਬਾਲ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ ਸੰਬੰਧੀ ਮਿਲੀ ਸਾਈਬਰ ਸੂਹ ਤੋਂ ਬਾਅਦ, ਪੰਜਾਬ ਰਾਜ ਸਾਈਬਰ ਕ੍ਰਾਈਮ ਸੈੱਲ ਦੀ ਇਕਾਈ ਔਰਤਾਂ ਅਤੇ ਬੱਚਿਆਂ ਦੇ ਵਿਰੁੱਧ ਸਾਈਬਰ ਅਪਰਾਧ ਰੋਕਥਾਮ (ਸੀ.ਸੀ.ਪੀ.ਡਬਲਿਊ.ਸੀ.) ਨੇ, ਮਾਮਲੇ ਦੀ ਜਾਂਚ ਸ਼ੁਰੂ ਕੀਤੀ , ਜਿਸ ਤੋਂ ਪਤਾ ਲੱਗਾ ਹੈ ਕਿ ਸ਼ੱਕੀ ਵਿਅਕਤੀ ਨੇ 27-11-2020 ਨੂੰ ਫੇਸਬੁੱਕ ਮੈਸੇਂਜਰ ਰਾਹੀਂ ਬਾਲ ਅਸ਼ਲੀਲ ਵੀਡੀਓ ਕਲਿੱਪ ਪ੍ਰਸਾਰਿਤ ਕੀਤੀ ਸੀ।

 

ਇਸ ਤੋਂ ਬਾਅਦ, ਬਾਲ ਅਸ਼ਲੀਲ ਸਮੱਗਰੀ ਨੂੰ ਅਪਲੋਡ/ਪ੍ਰਸਾਰਿਤ ਕਰਨ ਲਈ ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ, ਪੰਜਾਬ ਵਿਖੇ ਆਈ.ਟੀ. ਐਕਟ ਦੀ ਧਾਰਾ 67-ਬੀ  ਤਹਿਤ ਕੇਸ ਐਫਆਈਆਰ ਨੰਬਰ 18 ਮਿਤੀ 18.09.2021 ਦਰਜ ਕੀਤਾ ਗਿਆ ਸੀ।

 

ਇਸ ਸਬੰਧ ਵਿੱਚ ਕੀਤੀ ਜਾਂਚ ਦੌਰਾਨ, ਵੱਖ-ਵੱਖ ਇੰਟਰਨੈਟ ਸੇਵਾ ਪ੍ਰਦਾਤਾਵਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਆਈ.ਪੀ. ਐਡਰੈੱਸ ਸਮੇਤ ਤਕਨੀਕੀ ਵੇਰਵੇ ਮੰਗੇ ਗਏ ਸਨ, ਤਾਂ ਜੋ ਦੋਸ਼ੀ ਦੀ ਪਛਾਣ ਕੀਤੀ ਜਾ ਸਕੇ। ਦੋਸ਼ੀ ਨੂੰ 13 ਜਨਵਰੀ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ਦੇ ਕਬਜ਼ੇ ਵਿਚੋਂ ਅਪਰਾਧ ਕਰਨ ਲਈ ਵਰਤਿਆ ਗਿਆ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਸੀ।

 

ਡੀਆਈਜੀ ਸਾਈਬਰ ਕ੍ਰਾਈਮ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਇਲੈਕਟਰਾਨਿਕ ਰੂਪ ਵਿੱਚ ਕਿਸੇ ਵੀ ਸਮੱਗਰੀ ਨੂੰ ਪ੍ਰਕਾਸ਼ਿਤ  ਜਾਂ ਪ੍ਰਦਰਸ਼ਿਤ ਕਰਨਾ ਜਿਸ ਵਿੱਚ ਬੱਚਿਆਂ ਨੂੰ ਅਸ਼ਲੀਲ ਹਰਕਤਾਂ ਜਾਂ ਵਿਵਹਾਰ ਵਿੱਚ ਸ਼ਾਮਲ ਦਿਖਾਇਆ ਗਿਆ ਹੋਵੇ ਜਾਂ ਇਤਰਾਜ਼ਯੋਗ ਟੈਕਸਟ ਜਾਂ ਡਿਜੀਟਲ ਚਿੱਤਰ ਬਣਾਏ ਗਏ ਹੋਣ, ਅਜਿਹੀ ਕਿਸੇ ਵੀ ਸਮੱਗਰੀ ਨੂੰ ਇਕੱਤਰ ਕਰਨਾ, ਖੋਜਣਾ, ਬ੍ਰਾਊਜ਼ ਕਰਨਾ, ਡਾਊਨਲੋਡ ਕਰਨਾ, ਇਸ਼ਤਿਹਾਰ ਦੇਣਾ, ਪ੍ਰਚਾਰ ਕਰਨਾ, ਅਦਾਨ-ਪ੍ਰਦਾਨ ਜਾਂ ਵੰਡਣਾ,ਜਿਸ ਵਿੱਚ ਇਲੈਕਟਰਾਨਿਕ ਰੂਪ ਵਿੱਚ ਬੱਚਿਆਂ ਦੇ ਨਿੱਜਤਾ ਅਤੇ ਜਿਨਸੀ ਸ਼ੋਸ਼ਣ ਹੋਵੇ, ਨੂੰ  ਦਰਸਾਉਣਾ ਇੱਕ ਸਜ਼ਾਯੋਗ ਕਾਰਵਾਈ ਹੈ ਜਿਸ ਵਿੱਚ ਪੰਜ ਸਾਲ ਤੱਕ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ,  ਜੋ 10 ਲੱਖ ਰੁਪਏ ਤੱਕ ਹੋ ਸਕਦਾ ਹੈ।

 

ਉਨ੍ਹਾਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਉਹਨਾਂ ਦੀਆਂ ਆਨਲਾਈਨ ਗਤੀਵਿਧੀਆਂ ਬਾਰੇ ਖੁੱਲ੍ਹ ਕੇ ਗੱਲ ਕਰਨ, ਬੱਚਿਆਂ ਨੂੰ ਆਪਦੀ ਨਿਗਰਾਨੀ ਹੇਠ ਸਕ੍ਰੀਨਾਂ ਅਤੇ ਡਿਵਾਈਸਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ, ਬੱਚਿਆਂ ਦੇ ਆਨਲਾਈਨ ਦੋਸਤਾਂ ’ਤੇ ਅੱਖ ਰੱਖਣ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਨਿੱਜਤਾ ਗੁਪਤ ਰੱਖਣਾ ਸਿਖਾਉਣ ਲਈ ਕਿਹਾ।

 

ਜ਼ਿਕਰਯੋਗ ਹੈ ਕਿ ਸੀ.ਸੀ.ਪੀ.ਡਬਲਯੂ.ਸੀ. ਔਰਤਾਂ ਅਤੇ ਬੱਚਿਆਂ ਵਿਰੁੱਧ ਸਾਈਬਰ ਅਪਰਾਧਾਂ ਨੂੰ ਰੋਕਣ ਅਤੇ ਨਜਿੱਠਣ ਲਈ ਸਥਾਪਿਤ ਕੀਤੀ ਗਈ ਇੱਕ ਵਿਸ਼ੇਸ਼ ਇਕਾਈ ਹੈ।
Tags: indiapro punjab tvpunjabpunjabi news
Share212Tweet133Share53

Related Posts

ਪੰਜਾਬ ਕੈਬਨਿਟ ਲਏ ਵੱਡੇ ਫੈਸਲੇ: ਆਊਟਸੋਰਸ ਮੁਲਾਜ਼ਮਾਂ ਲਈ ਮਨੀ ਬਿੱਲ, ਸਕੂਲ ਫੀਸਾਂ ‘ਤੇ ਸਖ਼ਤੀ- 3 ਡਿਜੀਟਲ ਯੂਨੀਵਰਸਿਟੀਆਂ ਨੂੰ ਹਰੀ ਝੰਡੀ

ਅਗਸਤ 5, 2026

ਵਿਜੀਲੈਂਸ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦੀ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ

ਅਗਸਤ 5, 2026

ਪਟਿਆਲਾ ਵਿੱਚ ਕੁਦਰਤੀ ਆਫ਼ਤ, ਪਾਣੀ ਪਾਣੀ ਹੋਇਆ ਪੂਰਾ ਸ਼ਹਿਰ

ਅਗਸਤ 4, 2026

ਅੱਜ 17 ਰਾਜਾਂ ਵਿੱਚ ਪਵੇਗਾ ਮੀਂਹ, ਜਾਣੋ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ‘ਚ ਮੌਸਮ ਲਈ ਕੀ ਅਪਡੇਟ ?

ਅਗਸਤ 4, 2026

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ, ਤਿੰਨ ਮੁੱਖ ਜਨਤਕ ਹਿੱਤ ਮੁੱਦਿਆਂ ‘ਤੇ ਹੋਵੇਗੀ ਚਰਚਾ; ਇੱਕ ਸੋਧ ਬਿੱਲ ਵੀ ਕੀਤੇ ਜਾਵੇਗਾ ਪੇਸ਼

ਅਗਸਤ 4, 2026

ਪੰਜਾਬ ਵਿਧਾਨ ਸਭਾ ਦਾ 13ਵਾਂ ਸੈਸ਼ਨ ਅੱਜ ਤੋਂ, ਚਾਰ ਮ੍ਰਿਤਕ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਨਾਲ ਹੋਇਆ ਸ਼ੁਰੂ

ਅਗਸਤ 3, 2026
Load More

Recent News

ਪੰਜਾਬ ਕੈਬਨਿਟ ਲਏ ਵੱਡੇ ਫੈਸਲੇ: ਆਊਟਸੋਰਸ ਮੁਲਾਜ਼ਮਾਂ ਲਈ ਮਨੀ ਬਿੱਲ, ਸਕੂਲ ਫੀਸਾਂ ‘ਤੇ ਸਖ਼ਤੀ- 3 ਡਿਜੀਟਲ ਯੂਨੀਵਰਸਿਟੀਆਂ ਨੂੰ ਹਰੀ ਝੰਡੀ

ਅਗਸਤ 5, 2026

ਵਿਜੀਲੈਂਸ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦੀ ਸੀਨੀਅਰ ਸਹਾਇਕ ਰੰਗੇ ਹੱਥੀਂ ਕਾਬੂ

ਅਗਸਤ 5, 2026

ਸੰਸਦ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੀਡੀਓ ਨੂੰ ਹਟਾਉਣ ਲਈ ਮੈਟਾ ਨੂੰ ਦਿੱਤਾ ਅਲਟੀਮੇਟਮ

ਅਗਸਤ 5, 2026

ਪਹਿਲਵਾਨ ਸਤਿੰਦਰ ਮਲਿਕ ਨੇ ਲਗਾਤਾਰ ਦੂਜੀ ਵਾਰ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨ ਬਣ ਕੇ ਰਚਿਆ ਇਤਿਹਾਸ

ਅਗਸਤ 5, 2026

‘ਮਦਰੱਸਿਆਂ ‘ਚ ਵੰਦੇ ਮਾਤਰਮ ਗਾਉਣ ਨੂੰ ਲੈਕੇ ਕਲਕੱਤਾ ਹਾਈ ਕੋਰਟ ਦੀ ਸਖ਼ਤ ਟਿੱਪਣੀ

ਅਗਸਤ 5, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.