ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਭਾਵ 21 ਜਨਵਰੀ ਨੂੰ ਅਯੁੱਧਿਆ ਪਹੁੰਚ ਸਕਦੇ ਹਨ।ਇਸਦਾ ਕਾਰਨ ਪ੍ਰਾਣ ਪ੍ਰਤਿਸ਼ਠਾ ਦਾ ਮਹੂਰਤ ਤੇ ਮੌਸਮ ਦੱਸਿਆ ਗਿਆ ਹੈ।ਦਰਅਸਲ, ਸਵੇਰੇ ਦੇ ਸਮੇਂ ਸੰਘਣੀ ਧੁੰਦ ਛਾਈ ਰਹਿੰਦੀ ਹੈ।ਇਸ ਨਾਲ ਫਲਾਈਟ ਲੈਂਡਿੰਗ ‘ਚ ਮੁਸ਼ਿਕਲ ਆ ਸਕਦੀ ਹੈ।ਇਸਲਈ ਪੀਐੱਮ ਮੋਦੀ ਇਕ ਦਿਨ ਪਹਿਲਾਂ ਆਉਣ ਦਾ ਪ੍ਰੋਗਰਾਮ ਬਣ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 22 ਜਨਵਰੀ ਦੀ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾ ਸਰਯੁ ਘਾਟ ‘ਤੇ ਇਸ਼ਨਾਨ ਕਰਨਗੇ ਤੇ ਉਸਦੇ ਬਾਅਦ ਕਲਸ਼ ‘ਚ ਜਲ ਭਰ ਕੇ ਪੈਦਲ ਹੀ ਰਾਮ ਜਨਮਭੂਮੀ ਵੱਲ ਰਵਾਨਾ ਹੋਣਗੇ।ਇਸ ਦੌਰਾਨ ਉਹ ਅਯੁੱਧਿਆ ਦੀ ਛੋਟੀ ਦੇਵਕਾਲੀ ਮੰਦਰ ‘ਚ ਦਰਸ਼ਨ ਕਰ ਸਕਦੇ ਹਨ।ਇਸਦੇ ਬਾਅਦ ਹਨੂੰਮਾਨਗੜੀ ਦਰਸ਼ਨ ਤੇ ਫਿਰ ਭਗਤੀ ਪਥ ਦੇ ਜਰੀਏ ਪ੍ਰਧਾਨਮੰਤਰੀ ਦੇ ਰਾਮ ਜਨਮਭੂਮੀ ਪਹੁੰਚਣ ਦੀ ਚਰਚਾ ਹੈ।
ਹਾਲਾਂਕਿ ਇਸ ਮਾਮਲੇ ‘ਤੇ ਅਜੇ ਤਕ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਪੈਦਲ ਹੀ ਸਰਯੁ ਘਾਟ ਤੋਂ ਰਾਮ ਜਨਮਭੂਮੀ ਤੱਕ ਕਲਸ਼ ‘ਚ ਜਲ ਭਰ ਲੈ ਕੇ ਜਾਣਗੇ, ਜਿਸ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ।