ਫਿਰੋਜਪੁਰ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਗਰੀਬ ਦਿਹਾੜੀਦਾਰ ਪਰਿਵਾਰ ਦੇ ਘਰ ਚ ਅਚਾਨਕ ਸ਼ਰਤ ਸਰਕਟ ਹੋਣ ਕਾਰਨ ਭਿਆਨਕ ਅੱਗ ਲੱਗ ਗਈ ਅਤੇ ਸਾਰਾ ਸਮਾਂ ਸੜ ਕੇ ਸਵਾਹ ਹੋ ਗਿਆ। ਜਿਵੇਂ ਕਿ ਇੱਕ ਪਰਿਵਾਰ ਪੈਸਾ ਪੈਸਾ ਜੋੜ ਕੇ ਆਪਣਾ ਘਰ ਸੰਸਾਰ ਬਣਾਉਂਦਾ ਹੈ ਤੇ ਜੇ ਇੱਕ ਹੀ ਝਟਕੇ ਵਿੱਚ ਉਸਦੇ ਘਰ ਨੂੰ ਅੱਗ ਲੱਗ ਜਾਵੇ ਜਾ ਕਿਸੇ ਹੋਰ ਦੁਰਘਟਨਾ ਨਾਲ ਢਹਿ ਢੇਰੀ ਹੋ ਜਾਵੇ ਤੇ ਉਹ ਪਰਿਵਾਰ ਆਪਣੇ ਬੱਚਿਆਂ ਦਾ ਤੇ ਰੋਜੀ ਰੋਟੀ ਦਾ ਕਿਵੇਂ ਗੁਜ਼ਾਰਾ ਕਰੇਗਾ।
ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਗਊਸ਼ਾਲਾ ਰੋਡ ਤੇ ਇੱਕ ਗਰੀਬ ਪਰਿਵਾਰ ਦੇ ਘਰ ਅੱਗ ਲੱਗ ਗਈ ਜਿਸ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਉਸ ਘਰ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਮਾਨ ਨਹੀਂ ਬਚਿਆ ਜੋ ਸੜ ਕੇ ਸਵਾਹ ਨਾ ਹੋ ਗਿਆ ਹੋਵੇ ਅੱਗ ਨਾਲ ਉਸ ਘਰ ਦੀ ਛੱਤ ਵੀ ਡਿੱਗ ਪਈ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ।
ਜਿਸ ਨੇ ਅੱਗ ਤੇ ਕਾਬੂ ਪਾਇਆ ਇਸ ਸਭ ਦੀ ਜਾਣਕਾਰੀ ਘਰ ਦੀ ਮਾਲਕਨ ਅਮਨਦੀਪ ਕੌਰ ਪਤਨੀ ਤਰਨਜੀਤ ਸਿੰਘ ਵੱਲੋਂ ਦਿੱਤੀ ਗਈ ਜਿਸ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਨੇ ਤੇ ਉਸਦਾ ਘਰ ਵਾਲਾ ਵੀ ਦਿਹਾੜੀ ਦੱਪਾ ਕਰਦਾ ਹੈ ਤੇ ਨਸ਼ੇ ਵੀ ਕਰਦਾ ਹੈ ਜੋ ਆਪਣੇ ਘਰ ਨੂੰ ਦੁਬਾਰਾ ਨਹੀਂ ਬਣਾ ਸਕਦਾ ਉਸ ਵੱਲੋਂ ਕਿਹਾ ਕਿ ਸਾਡੀ ਮਦਦ ਕੀਤੀ ਜਾਵੇ ਜਿਸ ਨਾਲ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੀਏ।
ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਦਫਤਰ ਨਜ਼ਦੀਕ ਹੋਣ ਕਰਕੇ ਉਹ ਮੌਕੇ ਤੇ ਹੀ ਪਹੁੰਚ ਗਏ ਤੇ ਅੱਗ ਤੇ ਜਲਦ ਹੀ ਕਾਬੂ ਪਾ ਲਿਆ ਗਿਆ ਨਹੀਂ ਤਾਂ ਹੋਰ ਵੀ ਜਿਆਦਾ ਨੁਕਸਾਨ ਹੋ ਸਕਦਾ ਸੀ
ਇਸ ਮੌਕੇ ਤੇ ਪਹੁੰਚੇ ਮਹੱਲਾਂ ਨਿਵਾਸੀ ਸਨੀ ਮਸੀਹ ਵੱਲੋਂ ਦੱਸਿਆ ਗਿਆ ਕਿ ਬਹੁਤ ਹੀ ਜਿਆਦਾ ਗਰੀਬ ਪਰਿਵਾਰ ਹੈ ਤੇ ਦਿਹਾੜੀ ਤੇ ਘਰਾਂ ਦੇ ਕੰਮ ਕਰਕੇ ਆਪਣੇ ਗੁਜਾਰੇ ਕਰਦੇ ਹਨ ਤੇ ਇਹਨਾਂ ਦੇ ਚਾਰ ਧੀਆਂ ਨੇ ਤੇ ਸਰਕਾਰ ਤੇ ਉੱਚ ਅਹੁਦਿਆਂ ਤੇ ਬੈਠੇ ਅਧਿਕਾਰੀਆਂ ਨੂੰ ਮਦਦ ਦੀ ਅਪੀਲ ਕੀਤੀ।