ਖਾਲਸਾ ਜੀ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਦਾ ਅੱਜ ਦੂਸਰਾ ਦਿਨ ਹੈ ਅਤੇ 15 ਮਾਰਚ ਨੂੰ ਦੱਸ ਦੇਈਏ ਕਿ ਮੁਹੱਲਾ ਕੱਢਿਆ ਜਾਵੇਗਾ ਅਤੇ ਚੰਦ ਗੰਗਾ ਸਟੇਡੀਅਮ ਵਿਖੇ ਗੁਰੂ ਦੀਆਂ ਲਾਡਲੀ ਫੌਜਾਂ ਵੱਲੋਂ ਗਤਕੇ ਦੇ ਕਰਤੱਬ ਦਿਖਾਏ ਜਾਣਗੇ।
ਦੱਸ ਦੇਈਏ ਕਿ ਕੱਲ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਥਾਪੇ ਜਥੇਦਾਰ ਦੀ ਚੁੱਪ ਚੁਪੀਤੇ ਕੀਤੀ ਗਈ ਤਾਜਪੋਸ਼ੀ ਤੋਂ ਬਾਅਦ ਸਿੱਖ ਸੰਗਤ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
ਜਿਸ ਤੋਂ ਬਾਅਦ ਬਾਬਾ ਬਲਵੀਰ ਸਿੰਘ ਬੁੱਢਾ ਦਲ 96 ਕਰੋੜੀ ਨੇ ਨਿਹੰਗਾ ਨੂੰ ਨਾਲ ਲੈ ਕੇ ਤਾਂ ਅਸੀਂ ਕੇਸਗੜ੍ਹ ਸਾਹਿਬ ਵਿਖੇ ਵਿਰੋਧ ਕੀਤਾ ਜਾ ਰਿਹਾ ਸੀ ਲੇਕਿਨ ਉਹਨਾਂ ਨੇ ਕਿਹਾ ਸੀ ਇਹ ਵਿਰੋਧ ਅਸੀਂ ਸ਼ਾਂਤ ਮਈ ਤਰੀਕੇ ਨਾਲ ਕਰਨਗੇ ਤਾਂ ਜੋ ਹੋਲਾ ਮਹੱਲਾ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਪੈਦਾ ਹੋਵੇ ਅਤੇ ਅੱਜ ਦੂਜੇ ਦਿਨ ਦੇਖਿਆ ਜਾਵੇ ਤਾਂ ਮਾਹੌਲ ਸ਼ਾਂਤ ਹੈ।
ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚ ਰਹੀ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਤਿੱਖੀ ਨਜ਼ਰ ਹੋਲਾ ਮਹੱਲਾ ‘ਤੇ ਟਿਕੀ ਹੋਈ ਹੈ ਪੁਲਿਸ ਸਿਵਲ ਵਰਦੀ ਵਿੱਚ ਚੱਪੇ ਚੱਪੇ ‘ਤੇ ਤਾਇਨਾਤ ਹੈ ਮੈਡੀਕਲ ਕੈਂਪ ਲਗਾਏ ਗਏ ਹਨ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੇਲਾ ਖੇਤਰ ਵਿੱਚ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਘੁੰਮ ਘੁੰਮ ਕੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਹੋਲਾ ਮਹੱਲਾ ਦੌਰਾਨ ਕਿਸੇ ਪ੍ਰਕਾਰ ਦਾ ਵਿਘਨ ਪੈਦਾ ਨਾ ਹੋਵੇ।