Punjab Budget session: ਪੰਜਾਬ ਵਿਧਾਨ ਸਭਾ ਚ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸਿਹਤ ਖੇਤਰ ਦੇ ਵਿੱਚ ਵੱਡੇ ਅਹਿਮ ਐਲਾਨ ਕੀਤੇ ਗਏ ਹਨ ਦੱਸ ਦੇਈਏ ਕਿ ਪਿਛਲੇ ਬਜਟ ਨਾਲੋਂ ਸਿਹਤ ਬਜਟ ਵਿੱਚ ਇਸ ਵਾਰ 10 ਫੀਸਦੀ ਤੱਕ ਵਾਧਾ ਕੀਤਾ ਗਿਆ ਹੈ।
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਆਮ ਲੋਕਾਂ ਲਈ 778 ਕਰੋੜ ਰੁਪਈਆ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਹਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵੀ ਵਿੱਚ 10 ਲੱਖ ਤੱਕ ਕੈਸ਼ਲੈੱਸ ਇਲਾਜ ਮਿਲੇਗਾ।
ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਅਗਲੇ ਸਾਲ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਜੋ ਲੋਕ ਕੇਂਦਰ ਦੀ ਸਕੀਮ ਲੈ ਰਹੇ ਹਨ ਉਹਨਾਂ ਨੂੰ 5 ਲੱਖ ਤੱਕ ਦਾ ਵਾਧੂ ਟਾਪਅਪ ਕਵਰ ਮਿਲੇਗਾ।
ਪਹਿਲਾਂ ਜੋ ਪੂਰੇ ਪਰਿਵਾਰ ਨੂੰ 5 ਲੱਖ ਤੱਕ ਦਾ ਸਿਹਤ ਕਰਵੇਜ ਬੀਮਾ ਮਿਲਦਾ ਸੀ ਉਸ ਵਿੱਚ ਵਾਧਾ ਕੀਤਾ ਗਿਆ ਹੈ ਦੱਸ ਦੇਯੀਯ ਕਿ ਹੁਣ ਪੂਰੇ ਪਰਿਵਾਰ ਨੂੰ 5 ਲੱਖ ਦੀ ਥਾਂ 10 ਲੱਖ ਤੱਕ ਦਾ ਸਲਾਨਾ ਬੀਮਾ ਕਵਰੇਜ ਮਿਲੇਗਾ।
ਹੁਣ ਪੰਜਾਬ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਦੇ ਤਹਿਤ 29 ਲੱਖ ਦੀ ਥਾਂ 65 ਲੱਖ ਲੋਕਾਂ ਨੂੰ ਇਸ ਸਕੀਮ ਦਾ ਫ਼ਾਇਦਾ ਮਿਲੇਗਾ।