ਫਗਵਾੜਾ ਦੇ ਨਾਲ ਲਗਦੇ ਪਿੰਡ ਹਰਦਾਸਪੁਰ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਘਰ ‘ਚ ਰਹਿੰਦੀ ਬਜ਼ੁਰਗ ਔਰਤ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਕਿ ਲੁਟੇਰੇ ਲੁੱਟ ਕਰਨ ਆਏ ਨ ਤੇ ਇਸਦੇ ਨਾਲ ਬਜ਼ੁਰਗ ਔਰਤ ਦਾ ਕਤਲ ਵੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਦੇ ਮਜੂਦਾ ਸਰਪੰਚ ਦੇ ਪਤੀ ਨੇ ਦੱਸਿਆ ਕਿ ਮੈਨੂੰ ਬਾਹਰੋਂ ਮੁੰਡੇ ਦਾ ਫੋਨ ਆਇਆ ਕਿ ਕਿ ਘਰ ਜਾਕੇ ਦੇਖਿਓ ਮਾਤਾ ਫੋਨ ਨਹੀਂ ਚੁੱਕ ਰਹੇ। ਜਦੋਂ ਘਰ ਅੰਦਰ ਵੜ ਕੇ ਦੇਖਿਆ ਤਾਂ ਬਜ਼ੁਰਗ ਦੇ ਮੂੰਹ ਚੋ ਖੂਨ ਨਿਕਲ ਰਿਹਾ ਸੀ ਸੱਟ ਲਗੀ ਹੋਈ ਸੀ ਤੇ ਮੌਤ ਹੋ ਚੁੱਕੀ ਸੀ।
ਘਰ ਦੇ ਅੰਦਰ ਚਾਹ ਦੇ ਕੱਪ ਅਤੇ ਨਾਲ ਮਠਿਆਈ ਵੀ ਪਈ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਦੇਖਣ ਤੋਂ ਇਹ ਲੱਗਦਾ ਹੈ ਕਿ ਕੋਈ ਜਾਣ ਪਹਿਚਾਣ ਦਾ ਬੰਦਾ ਹੋ ਸਕਦਾ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰੇ ਮੌਕੇ ਦਾ ਜਾਇਜ਼ਾ ਲਿਆ ਤੇ ਦੱਸਿਆ ਕਿ ਬੋਡੀ ਨੂੰ ਅਸੀਂ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਜਮਾ ਕਰਵਾ ਦਿੱਤਾ ਹੈ।
ਘਟਨਾ ਦੇ ਸਥਾਨ ਤੇ ਪਹੁੰਚੇ sp ਫਗਵਾੜਾ ਨੇ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਕੁਝ ਜਰੂਰੀ ਕਾਗਜਾਤ ਅਤੇ ਨਕਦੀ ਚੋਰੀ ਹੋਈ ਹੈ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੋਈ ਵੀਰ ਸੀਸੀ ਟੀਵੀ ਕੈਮਰਾ ਨਹੀਂ ਹੈ। ਲੱਗੇ ਹੋਏ ਆਸ ਪਾਸ ਦੇ ਘਰਾਂ ਦੇ ਸੀਸੀਟੀਵੀ ਕੈਮਰੇਆਂ ਨੂੰ ਚੈੱਕ ਕਰਕੇ ਜੋ ਵੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।