Canada Deportation: ਅਮਰੀਕਾ ਵਿੱਚ ਟਰੰਪ ਸਰਕਾਰ ਬਣਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਵੱਲੋਂ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਸਖਤ ਫੈਸਲੇ ਲਏ ਗਏ ਜਿਸ ਦੇ ਤਹਿਤ ਅਮਰੀਕਾ ਤੋਂ ਕਿ ਲੋਕ ਜੋ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਉਹਨਾਂ ਨੂੰ ਡਿਪੋਰਟ ਕੀਤਾ ਗਿਆ।
ਜਿਨ੍ਹਾਂ ਵਿੱਚ ਸੈਂਕੜੇ ਭਾਰਤੀ ਵੀ ਸ਼ਾਮਲ ਸਨ ਜੋ ਕਿ ਅਮਰੀਕੀ ਫੌਜੀ ਜਹਾਜ਼ ਰਾਹੀਂ ਭਾਰਤ ਲਿਆਂਦੇ ਵੀ ਗਏ ਹਨ। ਹੁਣ ਅਮਰੀਕਾ ਤੋਂ ਬਾਅਦ ਉਸਦਾ ਗੁਆਂਢੀ ਦੇਸ਼ ਕੈਨੇਡਾ ਵੀ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖ਼ਤ ਕਾਰਵਾਈ ਕਰਦਾ ਨਜ਼ਰ ਆ ਰਿਹਾ ਹੈ।
ਜਾਣਕਾਰੀ ਅਨੁਸਾਰ ਕੈਨੇਡਾ ਬਾਰਡਰ ਸਰਵਿਸ ਏਜੰਸੀ (CBSA) ਨੇ ਦੇਸ਼ ’ਚ ਰਹਿੰਦੇ ਗ਼ੈਰਕਾਨੂੰਨੀ ਲੋਕਾਂ ਨੂੰ ਡਿਪੋਰਟ ਕਰਨ ਲਈ 30 ਹਜ਼ਾਰ ਤੋਂ ਵੱਧ ਵਾਰੰਟ ਤਾਂ ਪਿਛਲੇ ਮਹੀਨੇ ਹਾਸਲ ਕਰ ਲਏ ਸਨ।
ਬੇਸ਼ੱਕ Canada Border Services Agency ਨੇ ਇਹ ਗੱਲ ਸਪੱਸ਼ਟ ਕੀਤੀ ਹੋਈ ਹੈ ਕਿ ਗ਼ੈਰਕਾਨੂੰਨੀ ਰਹਿੰਦੇ ਅਤੇ ਅਪਰਾਧਕ ਸ਼ਮੂਲੀਅਤ ਵਾਲਿਆਂ ਤੇ ਜਿਨ੍ਹਾਂ ਦੀ ਰਾਜਸੀ ਸ਼ਰਨ ਦੀ ਮੰਗ ਠੁਕਰਾਈ ਜਾ ਚੁੱਕੀ ਹੈ, ਨੂੰ ਪਹਿਲ ਦੇ ਅਧਾਰ ‘ਤੇ ਵਾਪਸ ਭੇਜਿਆ ਹੀ ਜਾਣਾ ਹੈ।
ਉੱਕਤ 30 ਹਜ਼ਾਰ ਵਾਲੀ ਸੂਚੀ ਵਿੱਚ 88 ਫੀਸਦ ਰੱਦ ਹੋਈਆਂ ਰਾਜਸੀ ਸ਼ਰਨ ਦਰਖਾਸਤਕਰਤਾ ਹਨ। ਹੋਰਾਂ ਵਿੱਚ ਪੜ੍ਹਾਈ ਵਿਚਾਲੇ ਛੱਡਣ ਵਾਲੇ ਸਟੱਡੀ ਵੀਜ਼ਾ ਧਾਰਕ, ਸੈਲਾਨੀ ਵੀਜ਼ੇ ਦੀ ਮਿਆਦ ਟਪਾ ਚੁੱਕੇ ਅਤੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਪੀਆਰ ਕਾਰਡਧਾਰਕ ਸ਼ਾਮਲ ਹਨ।
CBSA ਦੇ ਅੰਕੜਿਆਂ ਅਨੁਸਾਰ 21 ਅਕਤੂਬਰ ਤੱਕ 457,646 ਲੋਕ ਦੇਸ਼ ਨਿਕਾਲੇ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।
27,675 ਵਿਅਕਤੀ ਦੇਸ਼ ਨਿਕਾਲੇ ਦੇ ਆਖਰੀ ਪੜਾਵਾਂ ਵਿੱਚ ਹਨ।
378,320 ਵਿਅਕਤੀ ਨਿਗਰਾਨੀ ਅਧੀਨ ਹਨ, ਜਾਂ ਤਾਂ ਸ਼ਰਨਾਰਥੀ ਸਥਿਤੀ ਦੇ ਫੈਸਲਿਆਂ ਦੀ ਉਡੀਕ ਕਰ ਰਹੇ ਹਨ ਜਾਂ ਲਾਗੂ ਨਾ ਹੋਣ ਵਾਲੇ ਹਟਾਉਣ ਦੇ ਆਦੇਸ਼ਾਂ ਦਾ ਸਾਹਮਣਾ ਕਰ ਰਹੇ ਹਨ।
29,731 ਵਿਅਕਤੀ ਜਿਨ੍ਹਾਂ ਦਾ ਠਿਕਾਣਾ ਅਣਜਾਣ ਹੈ, ਫਰਾਰ ਹਨ।
ਕੈਨੇਡਾ ਨੇ 7622 ਮੈਕਸੀਕਨ, 3,955 ਭਾਰਤੀ, 1,785 ਸੰਯੁਕਤ ਰਾਜ, 1,516 ਚੀਨੀ, 864 ਵਿਅਕਤੀ ਪਾਕਿਸਤਾਨੀ ਤੋਂ ਅਤੇ ਨਾਈਜੀਰੀਆ ਦੇ 858 ਵਿਅਕਤੀਆਂ ਨੂੰ ਸਫਲਤਾਪੂਰਵਕ ਦੇਸ਼ ਨਿਕਾਲਾ ਦਿੱਤਾ ਹੈ।