ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਅਕਾਲੀ ਨੇਤਾਵਾਂ ਦਾ ਇੱਕ ਵਫ਼ਦ ਵੀਰਵਾਰ ਨੂੰ ਪੰਜਾਬ ਦੇ ਗਵਰਨਰ ਬੀਐੱਲ ਪੁਰੋਹਿਤ ਨੂੰ ਮਿਲਿਆ।ਅਕਾਲੀ ਨੇਤਾ ਸੁਖਬੀਰ ਬਾਦਲ ਨੇ ਕਿਹਾ ਕਿ ਦੋ ਅਹਿਮ ਮੁੱਦਿਆਂ ਨੂੰ ਲੇ ਕੇ ਰਾਜਪਾਲ ਨੂੰ ਮਿਲੇ।ਜਦੋਂ ਤੋਂ ਪੰਜਾਬ ‘ਚ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਸੂਬੇ ਦਾ ਮਾਹੌਲ ਖਰਾਬ ਹੋਣ ਲੱਗਾ ਹੈ।ਪੰਜਾਬ ‘ਚ ਜਾਤੀ ਹਿੰਸਾ ਕਦੇ ਵੀ ਨਹੀਂ ਹੋਈ।
ਸਰਕਾਰ ਆਪਣੀਆਂ ਕਮੀਆਂ ਛੁਪਾਉਣ ਲੱਗੀ ਹੈ।ਪਟਿਆਲਾ ‘ਚ ਜੋ ਜਾਤੀ ਹਿੰਸਾ ਹੋਈ ਹੈ, ਉਹ ਸੀਰੀਅਸ ਹੈ।4 ਦਿਨ ਪਹਿਲਾਂ ਖੁਫੀਆ ਏਜੰਸੀ ਨੇ ਦੱਸ ਦਿੱਤਾ ਸੀ ਕਿ ਪੰਜਾਬ ‘ਚ ਹਿੰਸਾ ਹੋਣ ਵਾਲੀ ਹੈ।ਘਟਨਾ ਤੋਂ ਬਾਅਦ ਵੀ ਸੀਐੱਮ ਨੇ ਬਿਆਨ ਨਹੀਂ ਦਿੱਤਾ।ਰਾਘਵ ਚੱਢਾ ਨੇ ਬਿਆਨ ਦਿੱਤਾ, ਜੋ ਕੇਜਰੀਵਾਲ ਦੇ ਹੁਕਮ ‘ਤੇ ਦਿੱਤਾ ਗਿਆ।
ਉਹ ਪੰਜਾਬ ‘ਚ ਫੁੱਟ ਪਾਉਣਾ ਚਾਹੁੰਦੇ ਹਨ।ਉਹ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ।ਕਦੇ ਪਰਵਾਨਾ ਦਾ ਨਾਮ ਲੈ ਰਹੇ ਹਨ।ਇਸ ਹਿੰਸਾ ‘ਚ ‘ਆਪ’ ਸਰਕਾਰ ਦਾ ਹੱਥ ਹੋ ਸਕਦਾ ਹੈ।ਪੰਜਾਬ ਬਾਰਡਰ ਸਟੇਟ ਹੈ, ਇਸ ‘ਚ ਅਮਨ ਸ਼ਾਂਤੀ ਹੋਣੀ ਚਾਹੀਦੀ।ਇਸਦੀ ਜਾਂਚ ਸੁਤੰਤਰ ਏਜੰਸੀ ਤੋਂ ਹੋਣੀ ਚਾਹੀਦੀ।ਨਹੀਂ ਤਾਂ ਦੇਸ਼ ਅਤੇ ਪੰਜਾਬ ਦਾ ਵੱਡਾ ਨੁਕਸਾਨ ਹੋਵੇਗਾ
ਕਿਉਂਕਿ ਪੰਜਾਬ ਦੇ ਅਫਸਰ ਦਿੱਲੀ ਜਾਂਦੇ ਹਨ ਤਾਂ ਅਜਿਹੇ ‘ਚ ਭਗਵੰਤ ਮਾਨ ਪੰਜਾਬ ਦਾ ਸੀਐੱਮ ਨਹੀਂ ਹੈ, ਕੇਜਰੀਵਾਲ ਹੈ।ਪੰਜਾਬ ਦੇ ਮਾਮਲਿਆਂ ‘ਤੇ ਬਿਆਨ ਭਗਵੰਤ ਮਾਨ ਨੂੰ ਦੇਣਾ ਚਾਹੀਦਾ।ਪਰ ਕੇਜਰੀਵਾਲ ਦੇ ਰਿਹਾ ਹੈ, ਉਹ ਕੌਣ ਹੁੰਦਾ ਹੈ?ਇਸਦਾ ਇਹ ਮਤਲਬ ਨਹੀਂ ਹੈ ਕਿ ਪੰਜਾਬੀਆਂ ‘ਤੇ ਕੋਈ ਬਾਹਰ ਤੋਂ ਆਇਆ ਵਿਅਕਤੀ ਰਾਜ ਕਰੇ।ਅਸੀਂ ਰਾਜਪਾਲ ਤੋਂ ਪਟਿਆਲਾ ਹਿੰਸਾ ਦੀ ਜਾਂਚ ਸੀਬੀਆਈ ਤੋਂ ਕਰਾਉਣ, ਸੰਵਿਧਾਨ ਦੀ ਉਲੰਘਣਾ ਕਰਨ ‘ਤੇ ‘ਆਪ’ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।