ਇਹ ਖਬਰ ਹਰ ਉਸ ਵਿਅਕਤੀ ਲਈ ਬਹੁਤ ਖਾਸ ਹੈ ਜੋ ਕਿਸੇ ਸਮੇਂ ਟਿਕਟੌਕ ਦਾ ਪ੍ਰਸ਼ੰਸਕ ਰਿਹਾ ਹੈ। ਕਿਉਂਕਿ ਸ਼ਾਰਟ ਵੀਡੀਓ ਐਪ ਟਿਕਟੌਕ ‘ਤੇ ਬੈਨ ਤੋਂ ਬਾਅਦ ਯੂਜ਼ਰਸ ਕਾਫੀ ਨਿਰਾਸ਼ ਸਨ। ਹਾਲਾਂਕਿ, (ਭਾਰਤ ਵਿੱਚ ਚੀਨੀ ਐਪ ਬੈਨ) ਇਸ ਤੋਂ ਬਾਅਦ ਕਈ ਹੋਰ ਛੋਟੀਆਂ ਵੀਡੀਓ ਐਪਸ ਨੇ ਮਾਰਕੀਟ ਵਿੱਚ ਦਸਤਕ ਦਿੱਤੀ ਹੈ ਅਤੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਪਰ ਉਨ੍ਹਾਂ ਨਾਲ ਟਿਕਟੌਕ ਦੀ ਤੁਲਨਾ ਕਰਨਾ ਗਲਤ ਹੋਵੇਗਾ। ਅਜਿਹੇ ‘ਚ ਅੱਜ ਅਸੀਂ ਤੁਹਾਡੇ ਲਈ ਵੱਡੀ ਖਬਰ ਲੈ ਕੇ ਆਏ ਹਾਂ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਟਿਕਟੌਕ ਭਾਰਤ ਵਿੱਚ ਇੱਕ ਵਾਰ ਫਿਰ ਦਸਤਕ ਦੇਣ ਦੀ ਤਿਆਰੀ ਕਰ ਰਿਹਾ ਹੈ।
ਸਾਲ 2020 ’ਚ ਟਿਕਟੌਕ ਸਮੇਤ ਕਈ ਚੀਨੀ ਐਪਸ ਨੂੰ ਭਾਰਤ ਸਰਕਾਰ ਨੇ ਬੈਨ ਕਰ ਦਿੱਤਾ ਸੀ। ਉਨ੍ਹਾਂ ’ਚ ਪ੍ਰਸਿੱਧ ਮੋਬਾਇਲ ਗੇਮ ਪਬਜੀ ਵੀ ਸ਼ਾਮਿਲ ਸੀ। ਪਬਜੀ ਦੀ ਵਾਪਸੀ ਤਾਂ ਹੋ ਗਈ ਹੈ ਪਰ ਅਜੇ ਵੀ ਕਈ ਐਪਸ ਵਾਪਸੀ ਦੀ ਰਾਹ ਵੇਖ ਰਹੇ ਹਨ। ਖਬਰ ਹੈ ਕਿ ਟਿਕਟੌਕ ਹੁਣ ਦੋ ਸਾਲਾਂ ਬਾਅਦ ਭਾਰਤ ’ਚ ਵਾਪਸੀ ਲਈ ਤਿਆਰ ਹੈ।
ਟਿਕਟੌਕ ਦੀ ਪੇਰੈਂਟ ਕੰਪਨੀ ByteDance ਭਾਰਤ ’ਚ ਪਾਰਟਨਰ ਦੀ ਤਲਾਸ਼ ਕਰ ਰਹੀ ਹੈ। ਇਨ੍ਹਾਂ ਪਾਰਟਨਰ ਰਾਹੀਂ ਟਿਕਟੌਕ ਵਾਪਸੀ ਦੀ ਤਿਆਰੀ ਕਰ ਰਿਹਾ ਹੈ ਅਤੇ ਇਹੀ ਪਾਰਟਨਰ ਟਿਕਟੌਕ ਨੂੰ ਰੀ-ਲਾਂਚ ਕਰਨ ’ਚ ਮਦਦ ਕਰਨਗੇ। ਇਹੀ ਪਾਰਟਨਰ ਨਵੇਂ ਕਾਮਿਆਂ ਦੀ ਵਕੈਂਸੀ ਕਰਨਗੇ।
ਜੇਕਰ ਵਾਕਈ ਟਿਕਟੌਕ ਦੀ ਵਾਪਸੀ ਹੁੰਦੀ ਹੈ ਤਾਂ ਉਸਨੂੰ ਭਾਰਤ ਸਰਕਾਰ ਦੇ ਨਿਯਮਾਂ ਮੁਤਾਬਕ, ਕੰਮ ਕਰਨਾ ਪਵੇਗਾ ਅਤੇ ਡਾਟਾ ਸੈਂਟਰ ਭਾਰਤ ’ਚ ਰੱਖਣਾ ਹੋਵੇਗਾ। ByteDance ਵੀ ਟਿਕਟੌਕ ਦੀ ਵਾਪਸੀ ਲਈ ਪਬਜੀ ਦੀ ਪੇਰੈਂਟ ਕੰਪਨੀ ਕਰਾਫਟੋਨ ਦੀ ਰਣਨੀਤੀ ’ਤੇ ਕੰਮ ਕਰੇਗੀ। ਟਿਕਟੌਕ ਦਾ ਮੁਕਾਬਲਾ ਭਾਰਤੀ ਬਾਜ਼ਾਰ ’ਚ ਹੁਣ ਨਵੇਂ ਪਲੇਅਰਾਂ- Chingari, MX Taka Tak ਅਤੇ ਇੰਸਟਾਗ੍ਰਾਮ ਰੀਲਜ਼ ਨਾਲ ਹੋਵੇਗਾ। ਇੰਸਟਾਗ੍ਰਾਮ ਰੀਲਜ਼ ਤਾਂ ਭਾਰਤ ’ਚ ਕਾਫੀ ਲੋਕਪ੍ਰਸਿੱਧ ਹੋ ਗਿਆ ਹੈ।