ਬੀਤੇ ਕੁਝ ਦਿਨਾਂ ਤੋਂ ਚੀਨ ਵਲੋਂ ਭਾਰਤ ਦੇ ਨਾਲ ਲੱਗਦੀਆਂ ਸਰਹੱਦਾਂ ਤੇ ਲਗਾਤਾਰ ਉਸਾਰੀਆਂ ਕੀਤੀਆਂ ਜਾ ਰਹੀਆਂ ਸੀ,ਜਿਸ ਬਾਬਤ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਵਲੋਂ ਇਸ ਬਾਰੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ । ਅੱਜ ਉਸ ਵੇਲੇ ਇਸ ਘਟਨਾਕ੍ਰਮ ‘ਚ ਮੋੜ ਆਇਆ ਜਦ, ਚੀਨ ਦੇ ਰੱਖਿਆ ਮੰਤਰੀ ਜਨਰਲ ਵੇਈ ਫੈਨਗੇ ਨੇ ਬੀਤੇ ਦਿਨ ਕਿਹਾ ਕਿ ਚੀਨ ਤੇ ਭਾਰਤ ਗੁਆਂਢੀ ਹਨ ਅਤੇ ਆਪਸ ਵਿੱਚ ਚੰਗੇ ਸਬੰਧ ਬਣਾ ਕੇ ਰੱਖਣਾ ਦੋਹਾਂ ਦੇਸ਼ਾਂ ਦੇ ਹਿੱਤਾਂ ਨੂੰ ਪੂਰਾ ਕਰਦਾ ਹੈ ਤੇ ਦੋਵੇਂ ਦੇਸ਼ ਅਸਲ ਕੰਟਰੋਲ ਰੇਖਾ ’ਤੇ ਸ਼ਾਂਤੀ ਲਈ ਮਿਲ ਕੇ ਕੰਮ ਕਰ ਰਹੇ ਹਨ, ਉਹ ਇਥੇ ਸ਼ੰਗਰੀ-ਲਾ-ਡਾਇਲਾਗ ਨੂੰ ਸੰਬੋਧਨ ਕਰਦਿਆਂ ਫੈਨਗੇ ਨੇ ਦੱਖਣੀ ਚੀਨ ਸਾਗਰ ਸਣੇ ਖੇਤਰੀ ਵਿਵਾਦਾਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕੇ ਅਪਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ, ‘‘ਚੀਨ ਅਤੇ ਭਾਰਤ ਗੁਆਂਢੀ ਹਨ ਅਤੇ ਚੰਗੇ ਸਬੰਧ ਬਣਾ ਕੇ ਰੱਖਣਾ ਦੋਹਾਂ ਦੇਸ਼ਾਂ ਦੇ ਹਿੱਤਾਂ ਨੂੰ ਪੂਰਾ ਕਰਦਾ ਹੈ ਅਤੇ ਇਹੀ ਵਜਾ ਹੈ ਕਿ ਅਸੀਂ ਇਸੇ ’ਤੇ ਕੰਮ ਕਰ ਰਹੇ ਹਾਂ।’’ ਭਾਰਤ ਨਾਲ ਅਸਲ ਕੰਟਰੋਲ ਰੇਖਾ ’ਤੇ ਸੰਘਰਸ਼ ਬਾਰੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ, ‘‘ਅਸੀਂ ਭਾਰਤੀਆਂ ਨਾਲ ਕਮਾਂਡਰ ਪੱਧਰ ’ਤੇ 15 ਵਾਰ ਗੱਲਬਾਤ ਕੀਤੀ ਹੈ ਅਤੇ ਅਸੀਂ ਇਸ ਖੇਤਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ।।
ਇਥੇ ਇਹ ਵੀ ਜਿਕਰਯੋਗ ਹੈ ਕਿ ਵੇਈ ਫੈਨਗੇ ਨੇ ਅੱਜ ਅਮਰੀਕਾ ’ਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਪੇਈਚਿੰਗ ਖਿਲਾਫ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਬਹੁਪੱਖੀਵਾਦ ਦੀ ਆੜ ਹੇਠ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਅਮਰੀਕੀ ਰੱਖਿਆ ਮੰਤਰੀ ’ਤੇ ਦੋਸ਼ ਲਾਇਆ ਕਿ ਇਕ ਦਿਨ ਪਹਿਲਾਂ ਸ਼ਾਂਗਲਾ ਡਾਇਲਾਗ ਵਿੱਚ ਲਗਾਏ ਗਏ ਉਨਾਂ ਦੇ ਬਦਨਾਮ ਕਰਨ ਵਾਲੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।
ਕੀ ਕਿਹਾ ਸੀ ਅਮਰੀਕੀ ਅਧਿਕਾਰੀਆਂ ਨੇ
ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਜੇਮਸ ਆਸਟਿਨ ਨੇ ਕਿਹਾ ਕਿ ਚੀਨ ਭਾਰਤ ਨਾਲ ਲੱਗਦੀਆਂ ਸਰਹੱਦਾਂ ‘ਤੇ ਲਗਾਤਾਰ ਆਪਣੀ ਸਥਿਤੀ ਮਜਬੂਤ ਕਰ ਰਿਹਾ ਹੈ ਉਨਾ ਸਪੱਸ਼ਟ ਕੀਤਾ ਸੀ ਕਿ ਅਮਰੀਕਾ ਹਮੇਸ਼ਾ ਆਪਣੇ ਸਾਥੀਆਂ ਨਾਲ ਖੜਾ ਹੈ, ਕਿਉਂਕਿ ਉਹ ਚੀਨ ਦੇ ਜਬਰਨ ਯੁੱਧ ਦੀ ਸਥਿਤੀ ਪੈਦਾ ਕਰਨ ਅਤੇ ਖੇਤਰੀ ਦਾਅਵਿਆਂ ਨੂੰ ਲੈ ਕੇ ਹਮਲਾਵਰ ਰੁਖ ਅਪਣਾਉਣ ਦੌਰਾਨ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਰਹੇ ਹਨ । ਸਿੰਗਾਪੁਰ ਵਿਚ ਸਾਂਗਰੀ-ਲਾ ਗੱਲਬਾਤ ਵਿਚ ਆਸਟਿਨ ਨੇ ਕਿਹਾ ਕਿ ਚੀਨ ਦੱਖਣੀ ਚੀਨ ਸਾਗਰ ਵਿਚ ਆਪਣੇ ਖੇਤਰੀ ਦਾਅਵਿਆਂ ਨੂੰ ਲੈ ਕੇ ਹਮਲਾਵਰ ਰੁਖ ਅਪਣਾ ਰਿਹਾ ਹੈ ਅਤੇ ਆਪਣੀਆਂ ਨਾਜਾਇਜ ਯੋਜਨਾਵਾਂ ਨੂੰ ਅੱਗੇ ਵਧਾ ਰਿਹਾ ਹੈ। ਬੀਤੇ ਕੁਝ ਦਿਨ ਪਹਿਲਾਂ ਵੀ ਉੱਚ ਅਮਰੀਕੀ ਅਧਿਕਾਰੀ ਨੇ ਇਸ ਚੀਨੀ ਵਿਵਾਦ ਬਾਰੇ ਬਿਆਨ ਦਿੱਤਾ ਸੀ ਕਿ ਚੀਨ ਵਲੋਂ ਇਹ ਗਤੀਵਿਧੀਆਂ ਹੈਰਾਨ ਕਰਨ ਵਾਲੀਆਂ ਹਨ ।