ਕਤਰ ਆਪਣੇ ਸਖਤ ਅਤੇ ਅਜੀਬ ਨਿਯਮਾਂ ਲਈ ਸੰਸਾਰ ਚ ਜਾਣਿਆ ਜਾਂਦਾ ਹੈ । ਮਿਲੀ ਜਾਣਕਾਰੀ ਅਨੁਸਾਰ , ਇਸ ਵਾਰ ਫੀਫਾ ਵਿਸਵ ਕੱਪ ਕਤਰ ‘ਚ ਕਰਵਾਇਆ ਜਾਣਾ ਹੈ । ਅਕਸਰ ਹੀ ਦੇਖਿਆ ਜਾਂਦਾ ਹੈ ਕਿ ਅੱਜ ਦੇ ਸਮੇਂ ‘ਚ ਖੇਡ ਮੈਦਾਨਾਂ ਚ ਗਲੈਮਰ ਦਾ ਤੜਕਾ ਵੀ ਬਹੁਤ ਹੁੰਦਾ ਤੇ ਆਮ ਹੀ ਖਿਡਾਰੀਆਂ ਦੇ ਰਿਸ਼ਤੇ ਵੀ ਬਣ ਜਾਂਦੇ ਹਨ,ਜਿਸ ਦੇ ਮੱਦੇਨਜਰ ਹੁਣ ਕਤਰ ਨੇ ਇਸ ਵਿੱਚ ਰੇੜਕਾ ਖੜਾ ਕਰ ਦਿੱਤਾ ਹੈ ।
ਕਿ ਜੇਕਰ ਕੋਈ ਵੀ ਪਤੀ-ਪਤਨੀ ਦੇ ਰਿਸ਼ਤੇ ਤੋਂ ਬਿਨਾ ਆਂਉਦਾ ਹੈ ਤਾਂ ਉਹ ਇਕੱਠੇ ਨਹੀ ਰਹਿ ਸਕਣਗੇ ਅਤੇ ਨਾ ਹੀ ਜਿਸਮਾਨੀ ਰਿਸ਼ਤਾ ਬਣਾ ਸਕਣਗੇ ,ਇਸ ਕਾਨੂੂੰਨ ਕਤਰ ਨੇ ਸਖਤੀ ਨਾਲ ਲੈਣਾ ਦਾ ਫੈਸਲਾ ਕੀਤਾ ਹੈ ।
ਸਰਲ ਸ਼ਬਦਾਂ ਚ ਸਮਝਿਆ ਜਾਵੇ ਤਾਂ ਕੋਈ ਵੀ ਜੋੜਾ ਵਿਆਹ ਤੋਂ ਬਿਨਾਂ ਸਰੀਰਕ ਸਬੰਧ ਨਹੀਂ ਬਣਾ ਸਕਦਾ। ਜੇਕਰ ਕੋਈ ਇਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ ਜੇਲ ਜਾਣਾ ਪਵੇਗਾ। ਇਹ ਨਿਯਮ ਸਥਾਨਕ ਲੋਕਾਂ ਦੇ ਨਾਲ ਬਾਹਰਲੇ ਮੁਲਕਾਂ ਤੋਂ ਆਏ ਲੋਕਾਂ ‘ਤੇ ਵੀ ਲਾਗੂ ਹੈ।
ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਮੈਚ ਤੋਂ ਬਾਅਦ ਪਾਰਟੀਆਂ ਅਕਸਰ ਹੀ ਹੁੰਦੀਆਂ ਹਨ ,ਜਿਨਾ ਚ ਸ਼ਰਾਬ,ਕਲੱਬ,ਡਾਂਸ ਅਤੇ ਗਲੈਮਰ ਦਾ ਤੜਕਾ ਭਰਪੂਰ ਰਹਿੰਦਾ ਹੈ । ਪਰ ਮਿਲੀ ਜਾਣਕਾਰੀ ਅਨੁਸਾਰ ਹੁਣ ਪਾਰਟੀ ਵੀ ਨਹੀ ਹੋਵੇਗੀ ਤੇ ਇਹ ਸਭ ਨਿਯਮ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਹਨ।
ਵਿਸਵ ਕੱਪ ‘ਚ ਪਹਿਲੀ ਵਾਰ ਸੈਕਸ ‘ਤੇ ਪਾਬੰਦੀ ਲਗਾਈ ਗਈ ਹੈ। ਕਤਰ ਵਿੱਚ ਸਮਲਿੰਗੀ ਅਤੇ ਵਿਆਹ ਤੋਂ ਪਹਿਲਾਂ ਸੈਕਸ ਦੀ ਮਨਾਹੀ ਹੈ। ਇਸ ਦੇ ਲਈ ਸੱਤ ਸਾਲ ਦੀ ਸਜਾ ਦਾ ਮਿਲਦੀ ਹੈ ।
ਮਿਲੀ ਜਾਣਕਾਰੀ ਮੁਤਾਬਕ ਖਿਡਾਰੀਆਂ ਨੂੰ ਸ਼ਾਇਦ ਇਹ ਲੱਗ ਰਿਹਾ ਹੈ ਕਿ ਇਹ ਨਿਯਮ ਸਿਰਫ ਕਤਰ ਦੇ ਲੋਕਾਂ ਤੱਕ ਹੀ ਸੀਮਤ ਹਵੇਗਾ ਪਰ ਅਜਿਹਾ ਨਹੀ ਹੈ। ਇਹ ਨਿਯਮ ਹਰ ਉਹ ਵਿਅਕਤੀ ਲਈ ਹੈ,ਜੋ ਕਤਰ ਦੀ ਧਰਤੀ ਤੇ ਖੜਾ ਹੋਵੇਗਾ। ਇਸ ਲਈ ਜਿਨਾ ਦਾ ਮਨ ਮੈਚ ਬਾਅਦ ਥੋੜਾ ਮਸਤੀ ਵਾਲੀ ਹੁੰਦਾ ਹੈ,ਉਨਾ ਨੂੰ ਇਸ ਵਾਰ ਸਿਰਫ ਫੁੱਟਬਾਲ ਮੈਚ ਹੀ ਖੇਡਣਾ ਪਵੇਗਾ ਤੇ ਕਤਰ ਤੇ ਬਣਾਏ ਨਿਯਮਾਂ ਦਾ ਪਾਲਣਾ ਕਰਨਾ ਪਵੇਗਾ ।
ਇਸ ਫੈਸਲੇ ਨਾਲ ਜਿਥੇ ਅਲੱਗ-ਅਲੱਗ ਲੋਕਾਂ ਦੀਆਂ ਪ੍ਰਤੀਕਿਰੀਆਵਾ ਸਾਹਮਣੇ ਆ ਰਹੀਆਂ ਹਨ ,ਉਥੇ ਹੀ ਜੋ ਲੋਕ ਇਕੱਲੇ ਹਨ ਜਾਂ ਜਿਨਾ ਵਿਆਹ ਨਹੀ ਕਰਵਾਇਆ ,ਉਨਾ ਦੀਆਂ ਮੁਸ਼ਕਲਾਂ ਜਰੂਰ ਵਾਧਾ ਹੋਵੇਗਾ ।
ਇਹ ਜਾਣਕਾਰੀ ਲਈ ਦਸ ਦਈਏ ਕਿ ਫੀਫਾ ਵਰਲਡ ਕੱਪ 21 ਨਵੰਬਰ ਤੋਂ 18 ਦਸੰਬਰ 2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ