ਮਸ਼ਹੂਰ ਟੀਵੀ ਸ਼ੋਅ ‘ਸ਼ਕਤੀਮਾਨ’ (Shaktimaan) 90 ਦੇ ਦਹਾਕੇ ਦਾ ਸਭ ਤੋਂ ਮਨਪਸੰਧ ਟੀਵੀ ਸ਼ੋਅਜ਼ ‘ਚੋਂ ਇੱਕ ਹੈ। ਇਹ ਲਗਭਗ ਸਾਰੇ ਬੱਚਿਆਂ ਦਾ ਪਸੰਦੀਦਾ ਸ਼ੋਅ ਹੁੰਦਾ ਸੀ। ਇਹ ਸ਼ੋਅ 90 ਦੇ ਦਹਾਕੇ ਸਮੇਂ ਬੱਚਿਆਂ ਤੋਂ ਲੈ ਕੇ ਵੱਡਿਆਂ ਦਾ ਮਨੋਰੰਜਨ ਕਰਨ ‘ਚ ਸਫਲ ਰਿਹਾ। ਇਸ ਵਿੱਚ ਮੁਕੇਸ਼ ਖੰਨਾ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਸ਼ੋਅ ਦੀ ਲੋਕਪ੍ਰਿਅਤਾ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ‘ਚ ਸ਼ਾਮਲ ਕੀਤਾ ਜਾਵੇਗਾ, ਜਿਸ ‘ਚ ਮੁੱਖ ਭੂਮਿਕਾ ਲਈ ਬਾਲੀਵੁੱਡ ਅਭਿਨੇਤਾ ਦਾ ਨਾਂ ਸੁਰਖੀਆਂ ‘ਚ ਹੈ।
ਦਰਅਸਲ, ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਸ਼ੋਅ ਸ਼ਕਤੀਮਾਨ ‘ਤੇ ਫਿਲਮ ਬਣਨ ਜਾ ਰਹੀ ਹੈ। 1997 ਦੇ ਸ਼ੋਅ ਸ਼ਕਤੀਮਾਨ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮੁਕੇਸ਼ ਖੰਨਾ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਇਸ ਕਿਰਦਾਰ ਨੂੰ ਵੱਡੇ ਪਰਦੇ ‘ਤੇ ਲਿਆਉਣ ਜਾ ਰਹੇ ਹਨ। ਫਿਲਮ ਸ਼ਕਤੀਮਾਨ ਦਾ ਨਿਰਮਾਣ ਸੋਨੀ ਪਿਕਚਰਜ਼ ਇੰਟਰਨੈਸ਼ਨਲ ਅਤੇ ਮੁਕੇਸ਼ ਖੰਨਾ ਦੇ ਪ੍ਰੋਡਕਸ਼ਨ ਹਾਊਸ ਭੀਸ਼ਮ ਇੰਟਰਨੈਸ਼ਨਲ ਦੁਆਰਾ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਫਿਲਮ ਲਈ ਵਿਦਯੁਤ ਜਾਮਵਾਲ ਜਾਂ ਵਿੱਕੀ ਕੌਸ਼ਲ ਨੂੰ ਕਾਸਟ ਕੀਤਾ ਜਾ ਸਕਦਾ ਹੈ।
ਪਰ ਤਾਜ਼ਾ ਰਿਪੋਰਟਾਂ ਰਣਵੀਰ ਸਿੰਘ ਵੱਲ ਇਸ਼ਾਰਾ ਕਰ ਰਹੀਆਂ ਹਨ। ਰਿਪੋਰਟਸ ‘ਚ ਇਹ ਵੀ ਦੱਸਿਆ ਗਿਆ ਸੀ ਕਿ ਰਣਵੀਰ ਨੇ ਇਸ ਆਫਰ ‘ਚ ਕਾਫੀ ਦਿਲਚਸਪੀ ਦਿਖਾਈ ਹੈ ਪਰ ਉਨ੍ਹਾਂ ਨੇ ਅਜੇ ਤੱਕ ਫਿਲਮ ਸਾਈਨ ਨਹੀਂ ਕੀਤੀ ਹੈ। ਦੂਜੇ ਪਾਸੇ ਮੁਕੇਸ਼ ਖੰਨਾ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਇਸ ਖਬਰ ਦਾ ਵੀ ਖੰਡਨ ਨਹੀਂ ਕੀਤਾ ਹੈ। ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ ਪਰ ਜੇਕਰ ਇਹ ਸੱਚ ਨਿਕਲਦੀ ਹੈ ਤਾਂ ਇਹ ਗੱਲ ਰਣਵੀਰ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗੀ।