PM Modi’s Assets:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.23 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ, ਜਿਸ ਵਿਚ ਜ਼ਿਆਦਾਤਰ ਬੈਂਕ ਜਮ੍ਹਾਂ ਰਾਸ਼ੀ ਹੈ। ਉਨ੍ਹਾਂ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਗਾਂਧੀਨਗਰ ਵਿਚ ਜ਼ਮੀਨ ਦੇ ਟੁਕੜੇ ਵਿਚਲਾ ਆਪਣਾ ਹਿੱਸਾ ਦਾਨ ਕੀਤਾ ਹੈ।
ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ‘ਤੇ ਅਪਲੋਡ ਵੇਰਵਿਆਂ ਅਨੁਸਾਰ 31 ਮਾਰਚ 2022 ਤੱਕ ਉਨ੍ਹਾਂ ਦੀ ਕੁੱਲ ਸੰਪਤੀ 2,23,82,504 ਰੁਪਏ ਹੈ।
ਉਨ੍ਹਾਂ ਨੇ ਕਿਸੇ ਬਾਂਡ, ਸ਼ੇਅਰ ਜਾਂ ਮਿਊਚੁਅਲ ਫੰਡਾਂ ਵਿੱਚ ਕੋਈ ਨਿਵੇਸ਼ ਨਹੀਂ ਕੀਤਾ ਹੈ, ਕੋਈ ਵਾਹਨ ਨਹੀਂ ਹੈ ਪਰ 31 ਮਾਰਚ ਤੱਕ ਅੱਪਡੇਟ ਘੋਸ਼ਣਾ ਅਨੁਸਾਰ ਉਨ੍ਹਾਂ ਕੋਲ 1.73 ਲੱਖ ਰੁਪਏ ਦੀ ਕੀਮਤ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ ਹਨ।
ਇਹ ਵੀ ਪੜ੍ਹੋ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਅਸਤੀਫ਼ਾ ਸੌਂਪਿਆ…
ਇਸ ਬਾਬਤ ਪ੍ਰਧਾਨ ਮੰਤਰੀ ਦੇ ਕੈਬਨਿਟ ਸਹਿਯੋਗੀਆਂ ਵਿੱਚ ਜਿਨ੍ਹਾਂ ਨੇ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ, ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 31 ਮਾਰਚ, 2022 ਤੱਕ 2.54 ਕਰੋੜ ਰੁਪਏ ਦੀ ਚੱਲ ਅਤੇ 2.97 ਕਰੋੜ ਦੀ ਅਚੱਲ ਜਾਇਦਾਦ ਹੈ।
ਸਾਰੇ 29 ਕੈਬਨਿਟ ਮੰਤਰੀਆਂ ਵਿੱਚੋਂ, ਜਿਨ੍ਹਾਂ ਨੇ ਪਿਛਲੇ ਵਿੱਤੀ ਸਾਲ ਲਈ ਆਪਣੀ ਅਤੇ ਆਪਣੇ ਆਸ਼ਰਿਤਾਂ ਦੀਆਂ ਜਾਇਦਾਦਾਂ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਧਰਮਿੰਦਰ ਪ੍ਰਧਾਨ, ਜੋਤੀਰਾਦਿੱਤਿਆ ਸਿੰਧੀਆ, ਆਰਕੇ ਸਿੰਘ, ਹਰਦੀਪ ਸਿੰਘ ਪੁਰੀ, ਪਰਸ਼ੋਤਮ ਰੁਪਾਲਾ ਅਤੇ ਜੀ ਕਿਸ਼ਨ ਰੈੱਡੀ ਵੀ ਸ਼ਾਮਲ ਹਨ।
ਦੂਜੇ ਪਾਸੇ ਮੁਖਤਾਰ ਅੱਬਾਸ ਨਕਵੀ, ਜੋ ਪਿਛਲੇ ਵਿੱਤੀ ਸਾਲ ਵਿੱਚ ਕੈਬਨਿਟ ਮੰਤਰੀ ਸਨ ਅਤੇ ਜੁਲਾਈ ਵਿੱਚ ਅਹੁਦਾ ਛੱਡ ਗਏ ਸਨ, ਨੇ ਵੀ ਆਪਣੀ ਜਾਇਦਾਦ ਦਾ ਐਲਾਨ ਕੀਤਾ ਹੈ।